ਪੜਚੋਲ ਕਰੋ
Health News: ਸਰਦੀਆਂ ’ਚ ਰੋਜ਼ਾਨਾ ਘੱਟੋ-ਘੱਟ 10-15 ਮਿੰਟ ਧੁੱਪ ਸੇਕਣ ਨਾਲ ਸਰੀਰ ਨੂੰ ਮਿਲਦੇ ਨੇ ਭਰਪੂਰ ਫਾਇਦੇ, ਕਈ ਰੋਗਾਂ ਤੋਂ ਮਿਲਦੈ ਛੁਟਕਾਰਾ
Winter:ਸਰਦੀਆਂ ਦੇ ਮੌਸਮ 'ਚ ਜਦੋਂ ਸੂਰਜ ਨਿਕਲਦੈ ਤਾਂ ਬਾਹਰ ਜਾਣਾ ਤੇ ਕੁੱਝ ਸਮਾਂ ਧੁੱਪ ਸੇਕਣ ਦਾ ਆਪਣਾ ਹੀ ਮਜ਼ਾ ਹੈ।ਇਸ ਹਲਕੀ ਜਿਹੀ ਨਿੱਘੀ ਧੁੱਪ 'ਚ ਬੈਠਣ ਨਾਲ ਨਾ ਸਿਰਫ਼ ਸਰੀਰ ਨੂੰ ਨਿੱਘ ਮਿਲਦਾ ਹੈ ਸਗੋਂ ਸਿਹਤ ਲਈ ਵੀ ਕਈ ਫਾਇਦੇ ਹੁੰਦੇ ਹਨ।
( Image Source : Freepik )
1/6

ਬੱਚਿਆਂ ਲਈ ਫਾਇਦੇਮੰਦ- ਸਰਦੀ ਹੋਵੇ ਜਾਂ ਗਰਮੀ ਬੱਚਿਆਂ ਨੂੰ ਧੁੱਪ ’ਚ ਇੱਕ ਘੰਟਾ ਜ਼ਰੂਰ ਖੇਡਣਾ ਚਾਹੀਦਾ ਹੈ। ਜੇਕਰ ਬੱਚਿਆਂ ’ਚ ਵਿਟਾਮਨ D ਦੀ ਘਾਟ ਹੈ ਤਾਂ ਦੁੱਧ ਤੇ ਪਨੀਰ ਦੇ ਜ਼ਰੀਏ ਮਿਲਣ ਵਾਲਾ ਕੈਲਸ਼ੀਅਮ ਹੱਡੀਆਂ ਤੱਕ ਨਹੀਂ ਪਹੁੰਚ ਪਾਉਂਦਾ। ਇਸੇ ਲਈ ਉਨ੍ਹਾਂ ਨੂੰ ਧੁੱਪ ਸੇਕਣ ਲਈ ਕਹੋ। ਸਰਦੀਆਂ ਵਿੱਚ ਸੂਰਜ ਦੀ ਰੌਸ਼ਨੀ ਤੋਂ ਇਸ ਵਿਟਾਮਿਨ ਦੀ ਲੋੜੀਂਦੀ ਮਾਤਰਾ ਪ੍ਰਾਪਤ ਹੁੰਦੀ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਅਤੇ ਸਿਹਤਮੰਦ ਰਹਿੰਦੀਆਂ ਹਨ।
2/6

ਇੱਕ ਅਧਿਐਨ ਅਨੁਸਾਰ ਧੁੱਪ ’ਚ ਕੁੱਝ ਦੇਰ ਬੈਠਣ ਨਾਲ ਖੂਨ ਦਾ ਦੌਰਾ ਕੰਟਰੋਲ ਹੋਣ ਲੱਗਦਾ ਹੈ। ਇਸ ਨਾਲ ਦਿਲ ਸਬੰਧੀ ਬਿਮਾਰੀਆਂ ਨਹੀਂ ਹੁੰਦੀਆਂ।
3/6

ਠੰਡ ਵਿੱਚ ਇਨਫੈਕਸ਼ਨ ਤੇ ਕੀਟਾਣੂ ਜ਼ਿਆਦਾਤਰ ਰੋਗਾਂ ਦੇ ਕਾਰਨ ਹੁੰਦੇ ਹਨ। ਕੁਝ ਸਮੇਂ ਲਈ ਧੁੱਪ ’ਚ ਬੈਠਣ ਨਾਲ ਅਸੀਂ ਉਨ੍ਹਾਂ ਦੇ ਪ੍ਰਭਾਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਸਾਡੇ ਸਰੀਰ ਦੀ ਇਮਿਊਨਿਟੀ ਸਮਰੱਥਾ ਧੁੱਪ ਨਾਲ ਮਜ਼ਬੂਤ ਹੁੰਦੀ ਹੈ, ਜੋ ਬਿਮਾਰੀਆਂ ਨਾਲ ਲੜਨ ’ਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ।
4/6

ਧੁੱਪ ਵਿਚ ਰਹਿਣ ਨਾਲ ਸਰੀਰ ਵਿਚ ਐਂਡੋਰਫਿਨ ਨਾਂ ਦੇ ਹਾਰਮੋਨ ਨਿਕਲਦੇ ਹਨ ਜੋ ਸਾਡੇ ਮੂਡ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦੇ ਹਨ। ਇਹ ਹਾਰਮੋਨ ਸਰੀਰ ਅਤੇ ਦਿਮਾਗ ਨੂੰ ਆਰਾਮ ਦਿੰਦੇ ਹਨ ਅਤੇ ਤਣਾਅ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦੇ ਹਨ। ਸੂਰਜ ਦੀ ਰੌਸ਼ਨੀ ਵਿੱਚ ਰਹਿ ਕੇ ਸਾਡਾ ਮਨ ਵਧੇਰੇ ਸ਼ਾਂਤ ਅਤੇ ਪ੍ਰਸੰਨ ਰਹਿੰਦਾ ਹੈ।
5/6

ਜੇਕਰ ਤੁਸੀਂ ਸਰਦੀਆਂ ਵਿੱਚ ਧੁੱਪ ਸੇਕਦੇ ਹੋ ਤਾਂ ਤੁਹਾਡਾ ਚਿਹਰਾ ਵੀ ਚਮਕਦਾ ਹੈ। ਸੂਰਜ ਦੀ ਰੌਸ਼ਨੀ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਮੁਹਾਸੇ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।
6/6

ਕੁੱਝ ਲੋਕ ਸਰਦੀਆਂ ’ਚ ਘੱਟ ਰੌਸ਼ਨੀ ਤੇ ਧੁੱਧ ਕਾਰਨ ਸੀਜ਼ਨਲ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ’ਚ ਧੁੱਪ ’ਚ ਕੁਝ ਦੇਰ ਬੈਠਣ ਨਾਲ ਸੀਜ਼ਨਲ ਡਿਪ੍ਰੈਸ਼ਨ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।ਇਸ ਹਲਕੀ ਜਿਹੀ ਨਿੱਘੀ ਧੁੱਪ ਵਿੱਚ ਬੈਠਣ ਨਾਲ ਨਾ ਸਿਰਫ਼ ਸਰੀਰ ਨੂੰ ਨਿੱਘ ਮਿਲਦਾ ਹੈ ਸਗੋਂ ਸਿਹਤ ਲਈ ਵੀ ਕਈ ਫਾਇਦੇ ਹੁੰਦੇ ਹਨ।
Published at : 05 Dec 2023 06:44 AM (IST)
ਹੋਰ ਵੇਖੋ
Advertisement
Advertisement




















