ਪੜਚੋਲ ਕਰੋ
Egg Benefits: ਜਰਾ ਇਹ ਪੜੋ, ਜੇ ਤੁਸੀਂ ਵੀ ਸੋਚਦੇ ਹੋ ਗਰਮੀ 'ਚ ਆਂਡਾ ਖਾਣਾ ਹੈ ਨੁਕਸਾਨਦਾਇਕ
Egg Benefits: ਸੰਡੇ ਹੋਵੇ ਜਾਂ ਮੰਡੇ, ਰੋਜ਼ ਖਾਓ ਅੰਡੇ । ਇਹ ਬਿਲਕੁਲ ਸਹੀ ਹੈ। ਸਰਦੀ ਹੋਵੇ ਜਾਂ ਗਰਮੀ, ਤੁਸੀਂ ਹਰ ਮੌਸਮ 'ਚ ਆਂਡੇ ਖਾ ਸਕਦੇ ਹੋ। ਆਂਡੇ ਦੇ ਪਕਵਾਨ ਜਾਂ ਉਬਲੇ ਹੋਏ ਆਂਡੇ ਨੂੰ ਅਕਸਰ ਨਾਸ਼ਤੇ ਵਿੱਚ ਖਾਧਾ ਜਾਂਦਾ ਹੈ।

Egg Benefits
1/8

ਡਾਕਟਰ ਵੀ ਹਰ ਰੋਜ਼ ਇੱਕ ਆਂਡਾ ਖਾਣ ਦੀ ਸਲਾਹ ਦਿੰਦੇ ਹਨ ਕਿਉਂਕਿ ਆਂਡਾ ਪੋਸ਼ਕ ਤੱਤਾਂ ਨਾਲ ਭਰਪੂਰ ਪ੍ਰੋਟੀਨ ਦਾ ਭਰਪੂਰ ਸਰੋਤ ਹੈ। ਹਾਲਾਂਕਿ ਲੋਕਾਂ ਦੇ ਦਿਮਾਗ 'ਚ ਇਹ ਸਵਾਲ ਜ਼ਰੂਰ ਆਉਂਦਾ ਹੈ ਕਿ ਤੇਜ਼ ਗਰਮੀ 'ਚ ਆਂਡਾ ਖਾਣਾ ਚਾਹੀਦਾ ਹੈ ਜਾਂ ਨਹੀਂ। ਤਾਂ ਆਓ ਜਾਣਦੇ ਹਾਂ ਗਰਮੀਆਂ 'ਚ ਆਂਡੇ ਖਾਣੇ ਚਾਹੀਦੇ ਹਨ ਜਾਂ ਨਹੀਂ ਅਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
2/8

ਅਕਸਰ ਤੁਸੀਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਗਰਮੀਆਂ ਵਿੱਚ ਆਂਡੇ ਨਹੀਂ ਖਾਣੇ ਚਾਹੀਦੇ। ਪਰ ਇਹ ਧਾਰਨਾ ਬਿਲਕੁਲ ਗਲਤ ਹੈ। ਆਂਡਾ ਤੁਹਾਡੇ ਸਰੀਰ ਨੂੰ ਵਿਟਾਮਿਨ ਅਤੇ ਖਣਿਜ ਪ੍ਰਦਾਨ ਕਰਦਾ ਹੈ, ਜੋ ਸਾਡੇ ਸਰੀਰ ਨੂੰ ਹੋਰ ਊਰਜਾਵਾਨ ਬਣਾਉਂਦਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਆਂਡੇ ਨੂੰ ਗਰਮੀਆਂ 'ਚ ਖਾਣਾ ਚਾਹੀਦਾ ਹੈ ਪਰ ਜ਼ਿਆਦਾ ਮਾਤਰਾ 'ਚ ਨਹੀਂ। ਤੁਸੀਂ ਦਿਨ ਵਿਚ 2 ਤੋਂ 3 ਅੰਡੇ ਖਾ ਸਕਦੇ ਹੋ।
3/8

ਆਂਡੇ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਆਂਡੇ ਵਿਟਾਮਿਨ ਬੀ 2 ਦਾ ਇੱਕ ਵਧੀਆ ਸਰੋਤ ਹਨ, ਉਹਨਾਂ ਵਿੱਚ ਚਰਬੀ ਅਤੇ ਕੋਲੈਸਟ੍ਰੋਲ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਪ੍ਰੋਟੀਨ ਦੀ ਮਾਤਰਾ ਵਧੇਰੇ ਹੁੰਦੀ ਹੈ। ਆਂਡੇ ਦੇ ਸਫ਼ੈਦ ਭਾਗ ਵਿੱਚ ਸੇਲੇਨੀਅਮ, ਵਿਟਾਮਿਨ ਡੀ, ਬੀ6, ਬੀ12 ਅਤੇ ਜ਼ਿੰਕ, ਆਇਰਨ ਵਰਗੇ ਖਣਿਜ ਹੁੰਦੇ ਹਨ ਜੋ ਸਰੀਰ ਦੇ ਊਰਜਾ ਪੱਧਰ ਨੂੰ ਬਣਾਏ ਰੱਖਣ ਵਿੱਚ ਮਦਦ ਕਰਦੇ ਹਨ।
4/8

ਥਕਾਵਟ ਅਤੇ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਇਮਿਊਨਿਟੀ ਵੀ ਵਧਦੀ ਹੈ। ਅੰਡੇ ਦੀ ਜ਼ਰਦੀ ਯਾਨੀ ਪੀਲੇ ਹਿੱਸੇ ਵਿੱਚ ਬਹੁਤ ਜ਼ਿਆਦਾ ਕੈਲੋਰੀ ਅਤੇ ਚਰਬੀ ਹੁੰਦੀ ਹੈ। ਜੋ ਕੋਲੈਸਟ੍ਰੋਲ ਅਤੇ ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨ ਏ, ਡੀ, ਈ ਦੇ ਸਰੋਤ ਹਨ। ਇਸ ਲਈ ਤੁਹਾਨੂੰ ਆਪਣੀ ਖੁਰਾਕ 'ਚ ਆਂਡੇ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ।
5/8

ਆਂਡੇ 'ਚ ਵਿਟਾਮਿਨ ਦੀ ਮੌਜੂਦਗੀ ਕਾਰਨ ਤੁਹਾਡੀਆਂ ਹੱਡੀਆਂ ਮਜ਼ਬੂਤ ਬਣ ਜਾਂਦੀਆਂ ਹਨ। ਕੈਲਸ਼ੀਅਮ ਸੋਖਣ ਲਈ ਵਿਟਾਮਿਨ ਡੀ ਜ਼ਰੂਰੀ ਹੈ। ਇਹ ਹੱਡੀਆਂ ਨੂੰ ਸਿਹਤਮੰਦ ਰੱਖਦਾ ਹੈ। ਆਂਡੇ ਨੂੰ ਨਿਯਮਿਤ ਰੂਪ ਨਾਲ ਖਾਣ ਨਾਲ ਓਸਟੀਓਪੋਰੋਸਿਸ ਵਰਗੀਆਂ ਬੀਮਾਰੀਆਂ ਵੀ ਦੂਰ ਰਹਿੰਦੀਆਂ ਹਨ।
6/8

ਹਰ ਰੋਜ਼ ਨਾਸ਼ਤੇ ਵਿਚ ਆਂਡੇ ਖਾਣ ਨਾਲ ਤੁਹਾਡਾ ਭਾਰ ਘੱਟ ਹੋ ਸਕਦਾ ਹੈ। ਆਂਡੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ ਅਤੇ ਲੰਬੇ ਸਮੇਂ ਤੱਕ ਭੁੱਖ ਨੂੰ ਕੰਟਰੋਲ ਕਰਦੇ ਹਨ। ਅਜਿਹੇ 'ਚ ਤੁਸੀਂ ਉਨ੍ਹਾਂ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਦੂਰ ਰਹੋ, ਜਿਨ੍ਹਾਂ ਨਾਲ ਭਾਰ ਵਧ ਸਕਦਾ ਹੈ।
7/8

ਆਂਡਾ ਖਾਣ ਅਤੇ ਲਗਾਉਣ ਨਾਲ ਤੁਹਾਡੇ ਵਾਲ ਚਮਕਦਾਰ ਅਤੇ ਨਰਮ ਬਣਦੇ ਹਨ। ਆਂਡੇ ਵਿੱਚ ਵਿਟਾਮਿਨ ਅਤੇ ਮਿਨਰਲਸ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਵਿੱਚ ਬਹੁਤ ਸਾਰਾ ਸਲਫਰ ਅਤੇ ਅਮੀਨੋ ਐਸਿਡ ਵੀ ਹੁੰਦਾ ਹੈ ਜੋ ਤੁਹਾਡੀ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਰੱਖਦਾ ਹੈ।
8/8

ਆਂਡਾ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਦਾ ਹੈ ਅਤੇ ਮੋਤੀਆਬਿੰਦ ਨੂੰ ਵੀ ਰੋਕਦਾ ਹੈ। ਆਂਡੇ 'ਚ ਲੂਟੀਨ ਅਤੇ ਜ਼ੈਕਸੈਂਥਿਨ ਵਰਗੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ।
Published at : 09 Mar 2024 08:04 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਸਿਹਤ
Advertisement
ਟ੍ਰੈਂਡਿੰਗ ਟੌਪਿਕ
