ਪੜਚੋਲ ਕਰੋ
Benefits of Fennel Seeds : ਸੌਂਫ ਦੇ ਫਾਇਦੇ ਜਾਣ ਕੇ ਤੁਸੀਂ ਹੋ ਜਾਓਗੇ ਹੈਰਾਨ
ਮੰਨਿਆ ਜਾਂਦਾ ਹੈ ਕਿ ਭੋਜਨ ਤੋਂ ਬਾਅਦ ਸੌਂਫ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਸੌਂਫ 'ਚ ਜ਼ਰੂਰੀ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਭੋਜਨ ਨੂੰ ਪਚਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ।
Fennel Seeds
1/6

ਮੈਡੀਕਲ ਸਾਇੰਸ ਨੇ ਵੀ ਸਿੱਧ ਕੀਤਾ ਹੈ ਕਿ ਸੌਂਫ ਖਾਣ ਨਾਲ ਪਾਚਨ ਕਿਰਿਆ 'ਚ ਮਦਦ ਮਿਲਦੀ ਹੈ। ਨਾਲ ਹੀ ਇਸ ਨਾਲ ਮੂੰਹ ਦੀ ਬਦਬੂ ਤੋਂ ਵੀ ਛੁਟਕਾਰਾ ਮਿਲਦਾ ਹੈ।
2/6

ਸਿਹਤ ਮਾਹਿਰਾਂ ਮੁਤਾਬਕ ਸੌਂਫ ਦਾ ਸੇਵਨ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਕਈ ਖੋਜਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਸੌਂਫ ਦਾ ਨਿਯਮਤ ਸੇਵਨ ਕਰਨ ਨਾਲ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ।
3/6

ਸੌਂਫ ਦੇ ਬੀਜਾਂ 'ਚ ਫਾਈਟੋਕੈਮੀਕਲਜ਼ ਦੇ ਗੁਣ ਪਾਏ ਜਾਂਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਆਓ ਜਾਣਦੇ ਹਾਂ ਸੌਂਫ ਦੇ ਹੋਰ ਫਾਇਦਿਆਂ ਬਾਰੇ-
4/6

ਸੌਂਫ 'ਚ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਫਾਈਬਰ ਨਾਲ ਭਰਪੂਰ ਭੋਜਨ ਖਾਣ ਨਾਲ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
5/6

ਸੌਂਫ ਦਿਮਾਗ਼ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ 'ਚ ਮੌਜੂਦ ਵਿਟਾਮਿਨ ਔਕਸੀਡੇਟਿਵ ਤਣਾਅ ਘਟਾਉਂਦਾ ਹੈ।
6/6

ਹੋਰ ਜ਼ਰੂਰੀ ਪੌਸ਼ਟਿਕ ਤੱਤਾਂ ਤੋਂ ਇਲਾਵਾ ਸੌਂਫ 'ਚ ਪੋਟਾਸ਼ੀਅਮ ਵੀ ਪਾਇਆ ਜਾਂਦਾ ਹੈ। ਪੋਟਾਸ਼ੀਅਮ ਸਰੀਰ 'ਚ ਮੌਜੂਦ ਸੋਡੀਅਮ ਨੂੰ ਸੰਤੁਲਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।
Published at : 02 Oct 2023 06:59 AM (IST)
View More
Advertisement
Advertisement





















