ਪੜਚੋਲ ਕਰੋ
Health Care: ਰਾਤ ਨੂੰ ਸਰੀਰ ਦੇ ਨਿੱਘ ਲਈ ਸਵੈਟਰ ਪਾ ਕੇ ਸੌਂਦੇ ਹੋ...ਤਾਂ ਸਾਵਧਾਨ, ਹੋ ਸਕਦੀ ਇਹ ਗੰਭੀਰ ਸਮੱਸਿਆ
wearing sweater at night: ਠੰਢੇ ਦਿਨੋਂ ਦਿਨ ਵੱਧ ਰਹੀ ਹੈ। ਜਿਸ ਕਰਕੇ ਸਰੀਰ 'ਤੇ ਕੱਪੜਿਆਂ ਦੀਆਂ ਇੱਕ ਜਾਂ ਦੋ ਨਹੀਂ ਸਗੋਂ 4-4 ਪਰਤਾਂ ਪਾਉਣੀਆਂ ਪੈ ਰਹੀਆਂ ਹਨ। ਇਸ ਲਈ ਸਰੀਰ ਦੇ ਨਿੱਘ ਲਈ ਸਵੈਟਰ ਪਾਉਣਾ ਪੈਂਦਾ ਹੈ...
( Image Source : Freepik )
1/6

ਸੌਂਦੇ ਸਮੇਂ ਵੀ ਅਸੀਂ ਸਵੈਟਰ ਪਹਿਨੇ ਕੰਬਲ ਜਾਂ ਰਜਾਈ ਵਿੱਚ ਲੁੱਕ ਜਾਂਦੇ ਹਾਂ। ਅਜਿਹੇ 'ਚ ਤੁਸੀਂ ਅਕਸਰ ਆਪਣੇ ਘਰ ਦੇ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਸਵੈਟਰ ਪਾ ਕੇ ਸੌਣਾ ਚੰਗੀ ਗੱਲ ਨਹੀਂ ਹੈ। ਇਹ ਸਹੀ ਗੱਲ ਹੈ ਕਿ ਸਾਨੂੰ ਸਵੈਟਰ ਪਹਿਨ ਕੇ ਨਹੀਂ ਸੌਣਾ ਚਾਹੀਦਾ ਕਿਉਂਕਿ ਇਸ ਨਾਲ ਸਾਡੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿੱਚ...
2/6

ਊੱਨੀ ਕੱਪੜੇ ਬਣਾਉਣ ਲਈ ਜ਼ਿਆਦਾਤਰ ਨਕਲੀ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਊੱਨੀ ਕੱਪੜੇ ਪਹਿਨ ਕੇ ਸੌਣ ਨਾਲ ਚਮੜੀ ਦੀ ਐਲਰਜੀ ਹੋ ਸਕਦੀ ਹੈ। ਇਸ ਤਰ੍ਹਾਂ ਤੁਹਾਨੂੰ ਖੁਜਲੀ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਸੀਂ ਸਵੈਟਰ ਪਹਿਨ ਕੇ ਲਗਾਤਾਰ ਸੌਣਾ ਇਸ ਸਮੱਸਿਆ ਨੂੰ ਵਧਾ ਸਕਦਾ ਹੈ।
3/6

ਮੋਟੇ ਅਤੇ ਊੱਨੀ ਕੱਪੜੇ ਜ਼ਿਆਦਾ ਦੇਰ ਤੱਕ ਪਹਿਨਣ ਨਾਲ ਸਰੀਰ ਦੀ ਠੰਡ ਬਰਦਾਸ਼ਤ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਅਜਿਹੇ 'ਚ ਜੇਕਰ ਤੁਸੀਂ ਥੋੜ੍ਹੇ ਘੱਟ ਗਰਮ ਕੱਪੜੇ ਪਾ ਕੇ ਬਾਹਰ ਜਾਂਦੇ ਹੋ, ਤਾਂ ਬਹੁਤ ਜ਼ਿਆਦਾ ਠੰਡ ਮਹਿਸੂਸ ਕਰ ਸਕਦੇ ਹੋ ਤੇ ਬਰਦਾਸ਼ਤ ਨਹੀਂ ਕਰ ਸਕਦੇ।
4/6

ਮਾਹਿਰਾਂ ਅਨੁਸਾਰ ਰਾਤ ਨੂੰ ਊੱਨੀ ਕੱਪੜੇ ਪਾ ਕੇ ਸੌਣ ਨਾਲ ਵੀ ਬੀਪੀ ਘੱਟ ਹੋ ਸਕਦਾ ਹੈ, ਜਿਸ ਕਾਰਨ ਬਹੁਤ ਜ਼ਿਆਦਾ ਪਸੀਨਾ ਵੀ ਅਚਾਨਕ ਬਾਹਰ ਆ ਸਕਦਾ ਹੈ।
5/6

ਚੰਗੀ ਨੀਂਦ ਲਈ ਆਰਾਮਦਾਇਕ ਕੱਪੜੇ ਪਾ ਕੇ ਸੌਣਾ ਚਾਹੀਦਾ ਹੈ। ਜੇਕਰ ਤੁਸੀਂ ਮੋਟੇ ਊੱਨੀ ਕੱਪੜੇ ਪਾ ਕੇ ਸੌਂਦੇ ਹੋ, ਤਾਂ ਤੁਸੀਂ ਪੂਰੀ ਰਾਤ ਚੰਗੀ ਤਰ੍ਹਾਂ ਨਹੀਂ ਸੌਂ ਸਕੋਗੇ ਅਤੇ ਅਗਲੀ ਸਵੇਰ ਤੁਸੀਂ ਪੂਰੀ ਤਰ੍ਹਾਂ ਸੁਸਤ ਤੇ ਰੈਸਟਲੈਸ ਹੋ ਜਾਓਗੇ।
6/6

ਗਰਮ ਕੱਪੜੇ ਆਕਸੀਜਨ ਨੂੰ ਰੋਕ ਦਿੰਦੇ ਹਨ, ਜਿਸ ਕਾਰਨ ਕਈ ਵਾਰ ਭਾਰੀ ਕੱਪੜੇ ਪਹਿਨਣ ਨਾਲ ਘਬਰਾਹਟ ਮਹਿਸੂਸ ਹੁੰਦੀ ਹੈ। ਇਸ ਕਾਰਨ ਸਾਹ ਘੁੱਟਣ ਅਤੇ ਘਬਰਾਹਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
Published at : 05 Jan 2024 07:56 AM (IST)
ਹੋਰ ਵੇਖੋ
Advertisement
Advertisement





















