ਪੜਚੋਲ ਕਰੋ
ਜ਼ਿਆਦਾ ਪਿਸਤਾ ਖਾਣ ਨਾਲ ਖੜ੍ਹੀਆਂ ਹੋ ਸਕਦੀਆਂ ਇਹ ਦਿੱਕਤਾਂ! ਫਾਇਦੇ ਦੀ ਥਾਂ ਹੋ ਜਾਏਗਾ ਨੁਕਸਾਨ
ਪਿਸਤਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ 'ਚ ਪ੍ਰੋਟੀਨ, ਸਿਹਤਮੰਦ ਚਰਬੀ, ਫਾਈਬਰ ਅਤੇ ਐਂਟੀਓਕਸੀਡੈਂਟਸ ਪਾਏ ਜਾਂਦੇ ਹਨ। ਇਹ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਕੋਲੈਸਟ੍ਰੋਲ ਦੀ ਮਾਤਰਾ ਨੂੰ ਕੰਟਰੋਲ ਕਰਨ..
( Image Source : Freepik )
1/6

ਪਿਸਤਾ ਖਾਣ ਨਾਲ ਹਜ਼ਮ ਪ੍ਰਣਾਲੀ ਚੰਗੀ ਰਹਿੰਦੀ ਹੈ ਅਤੇ ਵਜ਼ਨ ਘਟਾਉਣ ਵਾਲਿਆਂ ਲਈ ਵੀ ਇਹ ਵਧੀਆ ਚੋਣ ਹੈ। ਇਹ ਸਰੀਰ ਵਿੱਚ ਊਰਜਾ ਵਧਾਉਂਦਾ ਹੈ, ਚਮੜੀ ਨੂੰ ਗਲੋਇੰਗ ਬਣਾਊਂਦਾ ਹੈ ਅਤੇ ਬੁਢਾਪੇ ਦੇ ਅਸਰਾਂ ਨੂੰ ਹੌਲੀ ਕਰਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਰੀਰ ਦੀ ਕਈ ਤਰ੍ਹਾਂ ਨਾਲ ਸਹਾਇਤਾ ਕਰਦੇ ਹਨ।
2/6

ਹਾਲਾਂਕਿ ਪਿਸਤਾ ਸਿਹਤ ਲਈ ਫਾਇਦੇਮੰਦ ਹੈ, ਪਰ ਜੇਕਰ ਇਸਨੂੰ ਹਦ ਤੋਂ ਵੱਧ ਮਾਤਰਾ ਵਿੱਚ ਖਾਧਾ ਜਾਵੇ ਤਾਂ ਇਹ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਜ਼ਿਆਦਾ ਪਿਸਤਾ ਖਾਣ ਨਾਲ ਪੇਟ ਫੁਲਣਾ, ਗੈਸ, ਅਜੀਰਨ ਜਾਂ ਵਜ਼ਨ ਵੱਧਣ ਵਰਗੀਆਂ ਸਮੱਸਿਆਵਾਂ ਆ ਸਕਦੀਆਂ ਹਨ। ਕੁਝ ਲੋਕਾਂ ਨੂੰ ਇਸ ਨਾਲ ਐਲਰਜੀ ਵੀ ਹੋ ਸਕਦੀ ਹੈ। ਇਸ ਲਈ ਪਿਸਤਾ ਸਿਰਫ਼ ਥੋੜ੍ਹੀ ਮਾਤਰਾ ਵਿੱਚ ਹੀ ਖਾਣਾ ਚਾਹੀਦਾ ਹੈ ਤਾਂ ਜੋ ਇਸ ਦੇ ਫਾਇਦੇ ਮਿਲਣ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ।
3/6

ਪਿਸਤਾ ਕੈਲਰੀ ਤੇ ਚਰਬੀ ਨਾਲ ਭਰਪੂਰ ਹੁੰਦਾ ਹੈ, ਇਸ ਲਈ ਜੇਕਰ ਇਸਨੂੰ ਜ਼ਿਆਦਾ ਮਾਤਰਾ 'ਚ ਖਾਧਾ ਜਾਵੇ ਤਾਂ ਇਹ ਭਾਰ ਵਧਾਉਣ ਦਾ ਕਾਰਨ ਬਣ ਸਕਦਾ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਲਈ, ਜੋ ਪਹਿਲਾਂ ਹੀ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਿਸਤੇ ਦਾ ਵੱਧ ਸੇਵਨ ਹਾਨੀਕਾਰਕ ਸਾਬਿਤ ਹੋ ਸਕਦਾ ਹੈ।
4/6

ਜੇਕਰ ਤੁਸੀਂ ਖਾਣੇ 'ਚ ਸਾਲਟਡ ਪਿਸਤੇ ਦਾ ਵੱਧ ਸੇਵਨ ਕਰਦੇ ਹੋ, ਤਾਂ ਸਰੀਰ ਵਿਚ ਸੋਡੀਅਮ ਦੀ ਮਾਤਰਾ ਵਧ ਸਕਦੀ ਹੈ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ ਤੇ ਕਿਡਨੀ ਦੀਆਂ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ।
5/6

ਪਿਸਤੇ 'ਚ ਆਕਸਲੇਟ ਦੀ ਮਾਤਰਾ ਵੱਧ ਹੁੰਦੀ ਹੈ, ਜੋ ਸਰੀਰ 'ਚ ਕੈਲਸ਼ੀਅਮ ਨਾਲ ਮਿਲ ਕੇ ਸਟੋਨ ਬਣਾਉਂਦੀ ਹੈ। ਕਿਡਨੀ ਸਟੋਨ ਦੇ ਮਰੀਜ਼ਾਂ ਨੂੰ ਤਾਂ ਪਿਸਤੇ ਦਾ ਸੇਵਨ ਸੀਮਤ ਮਾਤਰਾ 'ਚ ਹੀ ਕਰਨਾ ਚਾਹੀਦਾ ਹੈ।
6/6

ਪਿਸਤਾ ਲੋ ਗਲਾਈਸੈਮਿਕ ਇੰਡੈਕਸ ਵਾਲਾ ਹੁੰਦਾ ਹੈ, ਪਰ ਜੇਕਰ ਇਸਨੂੰ ਜ਼ਿਆਦਾ ਖਾਧਾ ਜਾਵੇ ਤਾਂ ਇਹ ਸ਼ੂਗਰ ਲੈਵਲ 'ਤੇ ਅਸਰ ਕਰ ਸਕਦਾ ਹੈ। ਖਾਸ ਕਰਕੇ ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਦਾ ਸੰਤੁਲਿਤ ਮਾਤਰਾ 'ਚ ਸੇਵਨ ਕਰਨਾ ਚਾਹੀਦਾ ਹੈ।
Published at : 06 Jul 2025 01:43 PM (IST)
ਹੋਰ ਵੇਖੋ





















