ਪੜਚੋਲ ਕਰੋ
ਗਰਮੀਆਂ 'ਚ ਰੋਜ਼ਾਨਾ ਇਹ ਵਾਲਾ ਪਾਣੀ ਪੀਣ ਨਾਲ ਦੂਰ ਹੁੰਦੀਆਂ ਕਈ ਦਿੱਕਤਾਂ, ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਸਣੇ ਸਰੀਰ ਨੂੰ ਠੰਡਕ ਕਰਦਾ ਪ੍ਰਦਾਨ
ਗਰਮੀਆਂ ਦਾ ਮੌਸਮ ਆਪਣੇ ਨਾਲ ਅਕਸਰ ਕਈ ਸਿਹਤ ਸੰਬੰਧੀ ਸਮੱਸਿਆਵਾਂ ਲਿਆਉਂਦਾ ਹੈ, ਜਿਵੇਂ ਕਿ ਡੀਹਾਈਡਰੇਸ਼ਨ, ਪਾਚਣ ਵਿੱਚ ਗੜਬੜ ਅਤੇ ਸਰੀਰ ਦੀ ਗਰਮੀ ਵਧ ਜਾਣਾ। ਅਜਿਹੇ ਹਾਲਾਤਾਂ ਵਿੱਚ ਸੌਂਫ ਪਾਣੀ ਇੱਕ ਕੁਦਰਤੀ, ਆਸਾਨ ਅਤੇ ਪ੍ਰਭਾਵਸ਼ਾਲੀ ਉਪਾਅ...
( Image Source : Freepik )
1/7

ਸੌਂਫ ਨਾ ਸਿਰਫ਼ ਖਾਣੇ ਦਾ ਸੁਆਦ ਵਧਾਉਂਦੀ ਹੈ, ਸਗੋਂ ਇਸਦਾ ਪਾਣੀ ਪੀਣ ਨਾਲ ਕਈ ਸਿਹਤ ਲਾਭ ਵੀ ਮਿਲਦੇ ਹਨ। ਆਓ ਜਾਣਦੇ ਹਾਂ ਗਰਮੀਆਂ ਵਿੱਚ ਰੋਜ਼ਾਨਾ ਸੌਂਫ ਦਾ ਪਾਣੀ ਪੀਣ ਦੇ ਕੀ ਫਾਇਦੇ ਹਨ।
2/7

ਸੌਂਫ ਦਾ ਪਾਣੀ ਠੰਡਕ ਦਿੰਦਾ ਹੈ, ਇਸ ਲਈ ਇਸਦਾ ਪਾਣੀ ਪੀਣ ਨਾਲ ਸਰੀਰ ਦਾ ਤਾਪਮਾਨ ਕੰਟਰੋਲ ਵਿੱਚ ਰਹਿੰਦਾ ਹੈ। ਇਹ ਗਰਮੀ ਕਾਰਨ ਹੋਣ ਵਾਲੀ ਬੇਅਰਾਮੀ, ਸਿਰ ਦਰਦ ਅਤੇ ਘਬਰਾਹਟ ਨੂੰ ਘਟਾਉਂਦਾ ਹੈ। ਇਸਨੂੰ ਪੀਣ ਨਾਲ ਹੀਟ ਸਟ੍ਰੋਕ ਦਾ ਖਤਰਾ ਵੀ ਘੱਟ ਜਾਂਦਾ ਹੈ।
3/7

ਸੌਂਫ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਫਾਈਬਰ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਦੇ ਹਨ। ਇਹ ਗੈਸ, ਐਸੀਡਿਟੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਗਰਮੀਆਂ ਵਿੱਚ, ਅਕਸਰ ਭੋਜਨ ਸਹੀ ਢੰਗ ਨਾਲ ਨਹੀਂ ਪਚਦਾ, ਅਜਿਹੀ ਸਥਿਤੀ ਵਿੱਚ, ਸੌਂਫ ਦਾ ਪਾਣੀ ਪੀਣ ਨਾਲ ਪੇਟ ਦੀ ਜਲਣ ਸ਼ਾਂਤ ਹੁੰਦੀ ਹੈ ਅਤੇ ਪਾਚਨ ਐਨਜ਼ਾਈਮ ਸਰਗਰਮ ਹੁੰਦੇ ਹਨ।
4/7

ਗਰਮੀਆਂ 'ਚ ਜ਼ਿਆਦਾ ਪਸੀਨਾ ਆਉਣ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਸੌਂਫ ਦਾ ਪਾਣੀ ਨਾ ਸਿਰਫ਼ ਪਿਆਸ ਬੁਝਾਉਂਦਾ ਹੈ ਬਲਕਿ ਇਲੈਕਟ੍ਰੋਲਾਈਟਸ ਦਾ ਸੰਤੁਲਨ ਵੀ ਬਣਾਈ ਰੱਖਦਾ ਹੈ। ਇਸ ਵਿੱਚ ਮੌਜੂਦ ਪੋਟਾਸ਼ੀਅਮ ਅਤੇ ਸੋਡੀਅਮ ਸਰੀਰ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰਦੇ ਹਨ।
5/7

ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਸੌਂਫ ਦਾ ਪਾਣੀ ਇੱਕ ਵਧੀਆ ਆਪਸ਼ਨ ਹੈ। ਇਹ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਸਰੀਰ ਵਿੱਚ ਜਮ੍ਹਾਂ ਹੋਈ ਵਾਧੂ ਚਰਬੀ ਨੂੰ ਘਟਾਉਣ 'ਚ ਮਦਦ ਕਰਦਾ ਹੈ। ਸਵੇਰੇ ਖਾਲੀ ਪੇਟ ਇਸਨੂੰ ਪੀਣ ਨਾਲ ਚਰਬੀ ਬਰਨਿੰਗ ਪ੍ਰਕਿਰਿਆ ਤੇਜ਼ ਹੁੰਦੀ ਹੈ।
6/7

ਇਸ ਪਾਣੀ 'ਚ ਵਿਟਾਮਿਨ ਸੀ, ਆਇਰਨ ਅਤੇ ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਦਾ ਪਾਣੀ ਨਿਯਮਿਤ ਤੌਰ 'ਤੇ ਪੀਣ ਨਾਲ ਬਿਮਾਰ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।
7/7

ਸੌਂਫ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਐਂਟੀ-ਇੰਫਲੇਮੇਟਰੀ ਗੁਣ ਚਮੜੀ ਨੂੰ ਸਿਹਤਮੰਦ ਰੱਖਦੇ ਹਨ। ਇਸ ਦਾ ਪਾਣੀ ਪੀਣ ਨਾਲ ਮੁਹਾਂਸੇ, ਝੁਰੜੀਆਂ ਅਤੇ ਕਾਲੇ ਧੱਬੇ ਘੱਟ ਜਾਂਦੇ ਹਨ।
Published at : 13 May 2025 03:52 PM (IST)
ਹੋਰ ਵੇਖੋ





















