ਪੜਚੋਲ ਕਰੋ
ਪੇਟ 'ਚ ਹੋ ਗਏ ਕੀੜੇ ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗਾ ਆਰਾਮ, ਨਹੀਂ ਜਾਣਾ ਪਵੇਗਾ ਡਾਕਟਰ ਕੋਲ
ਪੇਟ ਦੇ ਕੀੜਿਆਂ ਤੋਂ ਰਾਹਤ ਪਾਉਣ ਲਈ ਆਓ ਤੁਹਾਨੂੰ ਦੱਸਦੇ ਹਾਂ ਕੁਝ ਘਰੇਲੂ ਤਰੀਕੇ, ਜਿਨ੍ਹਾਂ ਨਾਲ ਤੁਸੀਂ ਰਾਹਤ ਪਾ ਸਕਦੇ ਹੋ
Stomach worms
1/6

ਲਸਣ: ਲਸਣ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਪੈਰਾਸਾਈਟ ਗੁਣ ਹੁੰਦੇ ਹਨ। ਹਰ ਰੋਜ਼ ਸਵੇਰੇ ਖਾਲੀ ਪੇਟ ਲਸਣ ਦੀਆਂ 2 ਤੁਰੀਆਂ ਚਬਾਉਣ ਨਾਲ ਪੇਟ ਦੇ ਕੀੜੇ ਮਰਨ ਵਿੱਚ ਮਦਦ ਮਿਲਦੀ ਹੈ।
2/6

ਕੱਚਾ ਪਪੀਤਾ: ਕੱਚਾ ਪਪੀਤਾ ਐਨਜ਼ਾਈਮਸ ਨਾਲ ਭਰਪੂਰ ਹੁੰਦਾ ਹੈ ਜੋ ਕੀੜਿਆਂ ਨੂੰ ਮਾਰਨ ਵਿੱਚ ਮਦਦ ਕਰਦੇ ਹਨ। ਇੱਕ ਚਮਚ ਕੱਚੇ ਪਪੀਤੇ ਦਾ ਰਸ, ਇੱਕ ਚਮਚ ਸ਼ਹਿਦ, ਕੋਸਾ ਪਾਣੀ।
3/6

ਨਿੰਮ ਦੇ ਪੱਤੇ: ਨਿੰਮ ਦੇ ਪੱਤਿਆਂ ਵਿੱਚ ਪਾਏ ਜਾਣ ਵਾਲੇ ਔਸ਼ਧੀ ਤੱਤ ਪੇਟ ਦੇ ਕੀੜਿਆਂ ਨੂੰ ਮਾਰਨ ਵਿੱਚ ਮਦਦ ਕਰਦੇ ਹਨ। 5-6 ਨਿੰਮ ਦੇ ਪੱਤੇ ਪੀਸ ਕੇ ਸਵੇਰੇ ਖਾਲੀ ਪੇਟ ਸ਼ਹਿਦ ਦੇ ਨਾਲ ਲਓ।
4/6

ਹਲਦੀ: ਹਲਦੀ ਇੱਕ ਨੈਚੂਰਲ ਐਂਟੀਸੈਪਟਿਕ ਹੈ। ਹਰ ਰੋਜ਼ ਸਵੇਰੇ ਗਰਮ ਪਾਣੀ ਜਾਂ ਦੁੱਧ ਦੇ ਨਾਲ ਇੱਕ ਚੁਟਕੀ ਹਲਦੀ ਲੈਣ ਨਾਲ ਪੇਟ ਦੇ ਕੀੜਿਆਂ ਤੋਂ ਰਾਹਤ ਮਿਲ ਸਕਦੀ ਹੈ। ਕੱਚੀ ਹਲਦੀ ਦਾ ਰਸ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ।
5/6

ਨਾਰੀਅਲ: ਨਾਰੀਅਲ ਵਿੱਚ ਪਾਏ ਜਾਣ ਵਾਲੇ ਤੱਤ ਸਰੀਰ ਵਿੱਚੋਂ ਕੀੜੇ ਕੱਢਦੇ ਹਨ। ਸਵੇਰ ਦੇ ਨਾਸ਼ਤੇ ਵਿੱਚ ਇੱਕ ਚਮਚ ਨਾਰੀਅਲ ਤੇਲ ਜਾਂ ਪੀਸਿਆ ਹੋਇਆ ਨਾਰੀਅਲ ਖਾਣਾ ਫਾਇਦੇਮੰਦ ਹੁੰਦਾ ਹੈ।
6/6

ਅਜਵਾਇਣ: ਅਜਵਾਇਣ ਪੇਟ ਸਾਫ਼ ਕਰਦਾ ਹੈ ਅਤੇ ਗੁੜ ਸਰੀਰ ਨੂੰ ਊਰਜਾ ਦਿੰਦਾ ਹੈ। ਹਰ ਰੋਜ਼ ਸਵੇਰੇ ਇੱਕ ਚੱਮਚ ਅਜਵਾਇਣ ਗੁੜ ਦੇ ਨਾਲ ਖਾਓ।
Published at : 26 Jul 2025 08:51 PM (IST)
ਹੋਰ ਵੇਖੋ
Advertisement
Advertisement





















