ਪੜਚੋਲ ਕਰੋ
Quality Sleep: ਚੰਗੀ ਨੀਂਦ ਲੈਣ ਲਈ ਆਪਣੇ ਭੋਜਨ 'ਚ ਸ਼ਾਮਲ ਕਰੋ ਆਹ ਚੀਜ਼ਾਂ, ਨਹੀਂ ਤਾਂ ਪੈ ਜਾਓਗੇ ਬਿਮਾਰ
ਜੇਕਰ ਤੁਸੀਂ ਸਰੀਰਕ ਤੇ ਮਾਨਸਿਕ ਤੌਰ 'ਤੇ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਰਾਤ ਨੂੰ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਸਟੱਡੀ ਦੱਸਦੀ ਹੈ ਕਿ ਸਾਡੀ ਖੁਰਾਕ ਦਾ ਵੀ ਨੀਂਦ 'ਤੇ ਅਸਰ ਪੈਂਦਾ ਹੈ। ਆਓ ਜਾਣਦੇ ਹਾਂ ਕਿਵੇਂ
sleep
1/5

ਰਾਤ ਨੂੰ ਚੰਗੀ ਨੀਂਦ ਲੈਣਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਚੰਗੀ ਨੀਂਦ ਨਾ ਆਉਣ ਨਾਲ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। 7-8 ਘੰਟੇ ਦੀ ਨੀਂਦ ਨਾ ਲੈਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਹਾਲ ਹੀ ਵਿਚ ਨੀਂਦ 'ਤੇ ਹੋਏ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਖਾਣ-ਪੀਣ ਦੀਆਂ ਕੁਝ ਚੀਜ਼ਾਂ ਸਾਡੀ ਨੀਂਦ ਦੇ ਚੱਕਰ ਨੂੰ ਵਿਗਾੜ ਦਿੰਦੀਆਂ ਹਨ। ਖੋਜਕਰਤਾਵਾਂ ਨੇ ਪਾਇਆ ਕਿ ਚੰਗਾ ਭੋਜਨ ਅਤੇ ਮਾੜਾ ਭੋਜਨ ਸਾਡੀ ਨੀਂਦ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਖਾਣ ਪੀਣ ਦੀਆਂ ਆਦਤਾਂ ਹਮੇਸ਼ਾ ਚੰਗੀਆਂ ਹੋਣੀਆਂ ਚਾਹੀਦੀਆਂ ਹਨ।
2/5

ਜਰਨਲ ਓਬੇਸਿਟੀ ਵਿੱਚ ਪ੍ਰਕਾਸ਼ਿਤ ਇੱਕ ਖੋਜ ਵਿੱਚ ਸਾਧਾਰਨ ਭਾਰ ਵਾਲੇ 15 ਸਿਹਤਮੰਦ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਸੀ। ਜਿਨ੍ਹਾਂ ਨੂੰ ਇੱਕ ਹਫ਼ਤੇ ਤੱਕ ਦੋ ਵੱਖ-ਵੱਖ ਤਰ੍ਹਾਂ ਦਾ ਭੋਜਨ ਦਿੱਤਾ ਗਿਆ, ਇਸ ਤੋਂ ਬਾਅਦ ਉਨ੍ਹਾਂ ਦੇ ਸੌਣ ਦੀਆਂ ਆਦਤਾਂ ਦੀ ਜਾਂਚ ਕੀਤੀ ਗਈ। ਇੱਕ ਖੁਰਾਕ ਵਿੱਚ ਵਧੇਰੇ ਖੰਡ, ਸੈਚੂਰੇਟਿਡ ਫੈਟ ਅਤੇ ਪ੍ਰੋਸੈਸਡ ਫੂ਼ਡ ਸ਼ਾਮਲ ਹਨ, ਜਦੋਂ ਕਿ ਦੂਜੇ ਵਿੱਚ ਇੱਕ ਹੈਲਥੀ ਡਾਈਟ ਦਿੱਤੀ ਗਈ। ਜਿਸ ਵਿੱਚ ਫੈਟ ਅਤੇ ਸ਼ੂਗਰ ਬਹੁਤ ਘੱਟ ਸੀ। ਹਾਲਾਂਕਿ ਦੋਵਾਂ ਦੀ ਖੁਰਾਕ ਵਿੱਚ ਕੈਲੋਰੀ ਬਰਾਬਰ ਸੀ। ਹਰੇਕ ਖੁਰਾਕ ਤੋਂ ਬਾਅਦ, ਭਾਗੀਦਾਰਾਂ ਦੀ ਨੀਂਦ ਦਾ ਇੱਕ ਕਲੀਨਿਕਲ ਟੈਸਟ ਕੀਤਾ ਗਿਆ ਸੀ। ਸਧਾਰਣ ਨੀਂਦ ਦੌਰਾਨ ਦਿਮਾਗ ਦੀਆਂ ਦੋਵੇਂ ਕਿਸਮਾਂ ਦੀਆਂ ਗਤੀਵਿਧੀਆਂ ਦੇਖੀਆਂ ਗਈਆਂ। ਇਸ ਤੋਂ ਬਾਅਦ ਸਾਰਿਆਂ ਨੂੰ ਰਾਤ ਨੂੰ ਜਗਾ ਕੇ ਰੱਖਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦਾ ਨੀਂਦ ਦਾ ਟੈਸਟ ਕੀਤਾ ਗਿਆ।
Published at : 02 Jul 2024 05:27 AM (IST)
ਹੋਰ ਵੇਖੋ





















