ਪੜਚੋਲ ਕਰੋ
(Source: ECI/ABP News)
Red banana: ਪੀਲੇ ਕੇਲੇ ਮੁਕਾਬਲੇ ਲਾਲ ਕੇਲਾ ਜ਼ਿਆਦਾ ਫਾਇਦੇਮੰਦ, ਜਾਣੋ ਇਸ ਦੇ ਫਾਇਦੇ
ਲਾਲ ਕੇਲਾ ਖਾਣ ਵਿੱਚ ਜਿੰਨਾ ਸੁਆਦ ਹੁੰਦਾ ਹੈ ਅਤੇ ਸਿਹਤ ਲਈ ਵੀ ਉੰਨਾ ਹੀ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਨਾਰਮਲ ਕੇਲੇ ਦੇ ਮੁਕਾਬਲੇ ਵੱਧ ਬੀਟਾ-ਕੈਰਾਟੀਨ ਪਾਇਆ ਜਾਂਦਾ ਹੈ।
Red Banana
1/6
![ਲਾਲ ਕੇਲਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇੱਕ ਛੋਟੇ ਲਾਲ ਕੇਲੇ ਵਿੱਚ ਸਿਰਫ਼ 90 ਕੈਲੋਰੀ ਹੁੰਦੀ ਹੈ ਅਤੇ ਇਸ ਵਿੱਚ ਮੁੱਖ ਤੌਰ 'ਤੇ ਪਾਣੀ ਅਤੇ ਕਾਰਬੋਹਾਈਡਰੇਟ ਹੁੰਦੇ ਹਨ। ਵਿਟਾਮਿਨ ਬੀ6, ਮੈਗਨੀਸ਼ੀਅਮ ਅਤੇ ਵਿਟਾਮਿਨ ਸੀ ਦੀ ਉੱਚ ਸਮੱਗਰੀ ਇਸ ਕੇਲੇ ਦੇ ਪੋਸ਼ਣ ਮੁੱਲ ਨੂੰ ਵਧਾਉਂਦੀ ਹੈ।](https://cdn.abplive.com/imagebank/default_16x9.png)
ਲਾਲ ਕੇਲਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇੱਕ ਛੋਟੇ ਲਾਲ ਕੇਲੇ ਵਿੱਚ ਸਿਰਫ਼ 90 ਕੈਲੋਰੀ ਹੁੰਦੀ ਹੈ ਅਤੇ ਇਸ ਵਿੱਚ ਮੁੱਖ ਤੌਰ 'ਤੇ ਪਾਣੀ ਅਤੇ ਕਾਰਬੋਹਾਈਡਰੇਟ ਹੁੰਦੇ ਹਨ। ਵਿਟਾਮਿਨ ਬੀ6, ਮੈਗਨੀਸ਼ੀਅਮ ਅਤੇ ਵਿਟਾਮਿਨ ਸੀ ਦੀ ਉੱਚ ਸਮੱਗਰੀ ਇਸ ਕੇਲੇ ਦੇ ਪੋਸ਼ਣ ਮੁੱਲ ਨੂੰ ਵਧਾਉਂਦੀ ਹੈ।
2/6
![ਲਾਲ ਕੇਲੇ 'ਚ ਕਾਫੀ ਮਾਤਰਾ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ। ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ। ਇਸ ਲਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਲਾਲ ਕੇਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।](https://cdn.abplive.com/imagebank/default_16x9.png)
ਲਾਲ ਕੇਲੇ 'ਚ ਕਾਫੀ ਮਾਤਰਾ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ। ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ। ਇਸ ਲਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਲਾਲ ਕੇਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
3/6
![ਲਾਲ ਕੇਲਾ ਅੱਖਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਰੋਜ਼ਾਨਾ ਇਸ ਨੂੰ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧ ਸਕਦੀ ਹੈ। ਇਸ ਵਿੱਚ ਲੂਟੀਨ ਅਤੇ ਜ਼ੈਕਸੈਂਥਿਨ ਨਾਮਕ ਤੱਤ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਇਸ 'ਚ ਬੀਟਾ-ਕੈਰੋਟੀਨਾਇਡ ਅਤੇ ਵਿਟਾਮਿਨ ਏ ਵੀ ਪਾਇਆ ਜਾਂਦਾ ਹੈ, ਜੋ ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ ਹੁੰਦਾ ਹੈ।](https://cdn.abplive.com/imagebank/default_16x9.png)
ਲਾਲ ਕੇਲਾ ਅੱਖਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਰੋਜ਼ਾਨਾ ਇਸ ਨੂੰ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧ ਸਕਦੀ ਹੈ। ਇਸ ਵਿੱਚ ਲੂਟੀਨ ਅਤੇ ਜ਼ੈਕਸੈਂਥਿਨ ਨਾਮਕ ਤੱਤ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਇਸ 'ਚ ਬੀਟਾ-ਕੈਰੋਟੀਨਾਇਡ ਅਤੇ ਵਿਟਾਮਿਨ ਏ ਵੀ ਪਾਇਆ ਜਾਂਦਾ ਹੈ, ਜੋ ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ ਹੁੰਦਾ ਹੈ।
4/6
![ਇਮਿਊਨਿਟੀ ਨੂੰ ਮਜ਼ਬੂਤ ਰੱਖਣ ਲਈ ਅਸੀਂ ਕਈ ਫਲਾਂ ਦਾ ਸੇਵਨ ਕਰਦੇ ਹਾਂ ਅਤੇ ਉਨ੍ਹਾਂ ਫਲਾਂ 'ਚੋਂ ਇਕ ਹੈ ਲਾਲ ਕੇਲਾ। ਲਾਲ ਕੇਲੇ ਵਿੱਚ ਵਿਟਾਮਿਨ ਸੀ ਅਤੇ ਵਿਟਾਮਿਨ ਬੀ 6 ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ।](https://cdn.abplive.com/imagebank/default_16x9.png)
ਇਮਿਊਨਿਟੀ ਨੂੰ ਮਜ਼ਬੂਤ ਰੱਖਣ ਲਈ ਅਸੀਂ ਕਈ ਫਲਾਂ ਦਾ ਸੇਵਨ ਕਰਦੇ ਹਾਂ ਅਤੇ ਉਨ੍ਹਾਂ ਫਲਾਂ 'ਚੋਂ ਇਕ ਹੈ ਲਾਲ ਕੇਲਾ। ਲਾਲ ਕੇਲੇ ਵਿੱਚ ਵਿਟਾਮਿਨ ਸੀ ਅਤੇ ਵਿਟਾਮਿਨ ਬੀ 6 ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ।
5/6
![ਲਾਲ ਕੇਲੇ ਵਿੱਚ ਵਿਟਾਮਿਨ ਬੀ6 ਦੀ ਮੌਜੂਦਗੀ ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ ਨੂੰ ਬਣਾਈ ਰੱਖਦੀ ਹੈ। ਲਾਲ ਕੇਲੇ ਵਿੱਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜੋ ਹੱਡੀਆਂ ਦੀ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ।](https://cdn.abplive.com/imagebank/default_16x9.png)
ਲਾਲ ਕੇਲੇ ਵਿੱਚ ਵਿਟਾਮਿਨ ਬੀ6 ਦੀ ਮੌਜੂਦਗੀ ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ ਨੂੰ ਬਣਾਈ ਰੱਖਦੀ ਹੈ। ਲਾਲ ਕੇਲੇ ਵਿੱਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜੋ ਹੱਡੀਆਂ ਦੀ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ।
6/6
![ਲਾਲ ਕੇਲਾ ਖਾਣ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਲਾਲ ਕੇਲੇ ਵਿੱਚ ਘੱਟ ਗਲਾਈਸੈਮਿਕ ਪ੍ਰਤੀਕਿਰਿਆ ਹੁੰਦੀ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ। ਇਸ ਲਈ ਸ਼ੂਗਰ ਦੇ ਰੋਗੀਆਂ ਨੂੰ ਲਾਲ ਕੇਲੇ ਦਾ ਸੇਵਨ ਕਰਨਾ ਚਾਹੀਦਾ ਹੈ।](https://cdn.abplive.com/imagebank/default_16x9.png)
ਲਾਲ ਕੇਲਾ ਖਾਣ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਲਾਲ ਕੇਲੇ ਵਿੱਚ ਘੱਟ ਗਲਾਈਸੈਮਿਕ ਪ੍ਰਤੀਕਿਰਿਆ ਹੁੰਦੀ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ। ਇਸ ਲਈ ਸ਼ੂਗਰ ਦੇ ਰੋਗੀਆਂ ਨੂੰ ਲਾਲ ਕੇਲੇ ਦਾ ਸੇਵਨ ਕਰਨਾ ਚਾਹੀਦਾ ਹੈ।
Published at : 08 Aug 2023 08:35 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)