ਪੜਚੋਲ ਕਰੋ
2050 ਤੱਕ ਸਮਾਰਟਫੋਨ ਦੀ ਲਤ ਦੇ ਸਰੀਰ 'ਤੇ ਖ਼ਤਰਨਾਕ ਪ੍ਰਭਾਵ: ਪੋਸਚਰ, ਅੱਖਾਂ, ਪੈਰ ਅਤੇ ਸਿਹਤ ਨੂੰ ਹੋਵੇਗਾ ਨੁਕਸਾਨ
ਹਾਲ ਹੀ 'ਚ ਇੱਕ ਸਟੈੱਪ-ਟ੍ਰੈਕਿੰਗ ਐਪ ਨੇ ਇੱਕ ਮਾਡਲ 'ਸੈਮ' ਬਣਾਇਆ ਹੈ। ਇਹ ਮਾਡਲ ਦਿਖਾਉਂਦਾ ਹੈ ਕਿ ਜੇ ਇਨਸਾਨ ਆਪਣੀ ਜੀਵਨਸ਼ੈਲੀ ਨਹੀਂ ਬਦਲਦਾ, ਤਾਂ ਸਾਲ 2050 ਤੱਕ ਸਾਡਾ ਸਰੀਰ ਸਮਾਰਟਫੋਨ ਦੀ ਲਤ ਕਾਰਨ ਕਿਵੇਂ ਪ੍ਰਭਾਵਿਤ ਹੋ ਸਕਦਾ ਹੈ।
( Image Source : Freepik )
1/6

ਸਾਲ 2050 ਤੱਕ ਸਮਾਰਟਫੋਨ ਦੀ ਲਤ ਸਾਡੇ ਸਰੀਰ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ। ਸਭ ਤੋਂ ਪਹਿਲਾਂ ਸਾਡਾ ਪੋਸਚਰ ਖਰਾਬ ਹੋਵੇਗਾ – ਗਰਦਨ ਅੱਗੇ ਝੁਕ ਜਾਵੇਗੀ, ਪਿੱਠ ਗੋਲ ਹੋ ਜਾਵੇਗੀ ਅਤੇ ਮੋਢੇ ਝੁਕ ਜਾਣਗੇ। ਇਸਨੂੰ "ਟੈਕ ਨੈੱਕ" ਕਹਿੰਦੇ ਹਨ, ਜੋ ਲੰਬੇ ਸਮੇਂ ਤੱਕ ਮੋਬਾਈਲ ਜਾਂ ਲੈਪਟਾਪ ਦੇਖਣ ਨਾਲ ਹੁੰਦਾ ਹੈ। ਇਸ ਕਾਰਨ ਗਰਦਨ ਅਤੇ ਪਿੱਠ ਵਿਚ ਦਰਦ ਆਮ ਹੋ ਜਾਵੇਗਾ।
2/6

ਸਮਾਰਟਫੋਨ ਦੀ ਲੰਬੇ ਸਮੇਂ ਤੱਕ ਵਰਤੋਂ ਨਾਲ ਅੱਖਾਂ ਵੀ ਪ੍ਰਭਾਵਿਤ ਹੁੰਦੀਆਂ ਹਨ। ਸੈਮ ਦੇ ਮਾਡਲ ਦੇ ਅਨੁਸਾਰ ਲਾਲ ਤੇ ਥੱਕੀਆਂ ਅੱਖਾਂ, ਕਾਲੇ ਘੇਰੇ, ਪੀਲੀ ਚਮੜੀ ਅਤੇ ਝੜਦੇ ਵਾਲ ਸਕ੍ਰੀਨ ਦੀ ਰੋਸ਼ਨੀ ਅਤੇ ਨੀਂਦ ਦੀ ਘਾਟ ਨਾਲ ਹੋ ਸਕਦੇ ਹਨ। ਲਗਾਤਾਰ ਸਕ੍ਰੀਨ ਦੇਖਣ ਨਾਲ ਅੱਖਾਂ ਵਿੱਚ ਸੁੱਕਣ ਅਤੇ ਜਲਨ ਹੋਣਾ ਆਮ ਗੱਲ ਬਣ ਜਾਵੇਗੀ।
Published at : 10 Nov 2025 03:00 PM (IST)
ਹੋਰ ਵੇਖੋ
Advertisement
Advertisement





















