ਪੜਚੋਲ ਕਰੋ
Fruits Of Peel: ਕੂੜੇ 'ਚ ਸੁੱਟਣ ਤੋਂ ਪਹਿਲਾਂ ਸੋਚਲੋ, ਫਲਾਂ ਦੇ ਛਿਲਕੇ ਵੀ ਨੇ ਬੜੀ ਕੰਮ ਦੀ ਚੀਜ਼
Fruits Of Peel ਇਨ੍ਹਾਂ ਫਲ਼ਾਂ ਦੇ ਛਿਲਕਿਆਂ ਵਿੱਚ ਵਿਟਾਮਿਨ ਸੀ, ਵਿਟਾਮਿਨ ਏ ਅਤੇ ਕਾਪਰ ਵਰਗੇ ਮਹੱਤਵਪੂਰਨ ਪੌਸ਼ਟਿਕ ਤੱਤ ਸ਼ਾਮਲ ਹਨ। ਇਹਨਾਂ ਛਿਲਕਿਆਂ ਦੀ ਵਰਤੋਂ ਘਰ ਨੂੰ ਸਾਫ ਕਰਨ ਲਈ ਅਤੇ ਚਮੜੀ ਨੂੰ ਸੁੰਦਰ ਬਣਾਉਣ ਲਈ ਕੀਤੀ ਜਾਂਦੀ ਹੈ।
Fruits Of Peel
1/8

ਅਨਾਰ ਦਾ ਛਿਲਕਾ ਗਲੇ ਦੀ ਖਰਾਸ਼ ਨੂੰ ਦੂਰ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਉਪਾਅ ਹੈ। ਇਸ ਤੋਂ ਇਲਾਵਾ ਇਹ ਮਸੂੜਿਆਂ ਦੀ ਸਮੱਸਿਆ ਨੂੰ ਦੂਰ ਕਰਨ 'ਚ ਵੀ ਬਹੁਤ ਫਾਇਦੇਮੰਦ ਹੈ। ਇਹ ਆਇਰਨ ਨਾਲ ਵੀ ਭਰਪੂਰ ਹੁੰਦਾ ਹੈ।
2/8

ਮੁਸੰਮੀ ਦੇ ਛਿਲਕਿਆਂ ਨੂੰ ਸੁਕਾ ਲਉ। ਫਿਰ ਇਸ ਪੇਸਟ ਨੂੰ ਮੈਟਲ, ਲੋਹਾ, ਸਟੀਲ, ਬਰਾਸ, ਮਾਰਬਲ ਆਦਿ ਨੂੰ ਸਾਫ਼ ਕਰਨ ਲਈ ਵਰਤੋਂ। ਇਸ ਤੋਂ ਇਲਾਵਾ ਬਾਥਰੂਮ ਦੇ ਫ਼ਰਸ਼, ਬਾਥ ਟੱਬ ਅਤੇ ਵਾਸ਼ ਮਸ਼ੀਨ ਉਤੇ ਪਏ ਦਾਗ਼-ਧੱਬਿਆਂ ਨੂੰ ਵੀ ਸਾਫ਼ ਕੀਤਾ ਜਾ ਸਕਦਾ ਹੈ।
3/8

ਸੇਬ ਦੇ ਛਿਲਕੇ ਵਿੱਚ ਫਾਈਬਰ ਭਰਪੂਰ ਹੁੰਦਾ ਹੈ। ਜਿਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਸੇਬ ਦੇ ਛਿਲਕੇ ਵਿੱਚ ਪੈਕਟਿਨ ਨਾਮਕ ਫਾਈਬਰ ਹੁੰਦਾ ਹੈ ਜੋ ਬਲੱਡ ਕਲੈਸਟ੍ਰੋਲ ਨੂੰ ਘੱਟ ਕਰਨ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੁੰਦਾ ਹੈ। ਇਸ 'ਚ ਮੌਜੂਦ ਐਂਟੀਆਕਸੀਡੈਂਟ ਗੁਣ ਕੈਂਸਰ ਸੈੱਲਾਂ ਨੂੰ ਕੰਟਰੋਲ ਕਰਦੇ ਹਨ।
4/8

ਕੀਵੀ ਦੇ ਛਿਲਕੇ ਵਿੱਚ ਫਾਈਬਰ, ਫੋਲੇਟ ਅਤੇ ਵਿਟਾਮਿਨ ਈ ਆਦਿ ਪੋਸ਼ਕ ਤੱਤ ਦੀ ਚੰਗੀ ਮਾਤਰਾ ਹੁੰਦੀ ਹੈ। ਜਦਕਿ ਫੋਲੇਟ 32 ਫੀਸਦੀ ਅਤੇ ਵਿਟਾਮਿਨ ਈ 34 ਫੀਸਦੀ ਤੱਕ ਵਧ ਸਕਦਾ ਹੈ। ਕੀਵੀ ਦੇ ਛਿਲਕੇ ਵਿੱਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ।
5/8

ਨਿੰਬੂ ਦਾ ਪ੍ਰਯੋਗ ਸਿਰਫ਼ ਖ਼ੂਬਸੂਰਤੀ ਨੂੰ ਵਧਾਉਣ ਲਈ ਹੀ ਨਹੀਂ ਸਗੋਂ ਘਰ ਨੂੰ ਚਮਕਾਉਣ ਲਈ ਵੀ ਕੀਤਾ ਜਾ ਸਕਦਾ ਹੈ। ਨਿੰਬੂ ਦੀ ਵਰਤੋਂ ਘਰ ਵਿਚ ਰੱਖੇ ਤਾਂਬੇ ਅਤੇ ਪਿੱਤਲ ਦੇ ਸ਼ੋਅ-ਪੀਸ ਨੂੰ ਚਮਕਾਉਣ, ਸ਼ੀਸ਼ੇ ਦੇ ਦਰਵਾਜ਼ੇ, ਖਿੜਕੀਆਂ, ਤਾਂਬੇ ’ਤੇ ਲੱਗੇ ਦਾਗ਼ਾਂ ਨੂੰ ਹਟਾਉਣ ਲਈ ਕਰ ਸਕਦੇ ਹੋ। ਕੂੜੇ ਦੇ ਡੱਬੇ ਵਿਚ ਨਿੰਬੂ ਦਾ ਟੁਕੜਾ ਪਾ ਕੇ ਉਸ ਦੀ ਬਦਬੂ ਨੂੰ ਦੂਰ ਕੀਤਾ ਜਾ ਸਕਦਾ ਹੈ।
6/8

ਕੇਲੇ ਦੇ ਛਿਲਕੇ ਦਾ ਸੇਵਨ ਕਰਨ ਨਾਲ ਸੇਰੋਟੋਨਿਨ ਨਾਂ ਦਾ ਹਾਰਮੋਨ ਨਿਕਲਦਾ ਹੈ ਜਿਸ ਨੂੰ ਫਿਲਗੁਡ ਹਾਰਮੋਨ ਵੀ ਕਿਹਾ ਜਾਂਦਾ ਹੈ। ਇਹ ਬੇਚੈਨੀ ਜਾਂ ਉਦਾਸੀ ਦੀ ਭਾਵਨਾ ਨੂੰ ਘਟਾਉਂਦਾ ਹੈ ਅਤੇ ਤੁਹਾਨੂੰ ਖੁਸ਼ ਰੱਖ ਸਕਦਾ ਹੈ। ਇਸ ਵਿਚ ਲੂਟੀਨ ਨਾਂ ਦਾ ਐਂਟੀਆਕਸੀਡੈਂਟ ਵੀ ਹੁੰਦਾ ਹੈ ਜੋ ਅੱਖਾਂ ਦੇ ਸੈੱਲਾਂ ਨੂੰ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਂਦਾ ਹੈ ਅਤੇ ਮੋਤੀਆਬਿੰਦ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ। ਤੁਸੀਂ ਇਸ ਨੂੰ ਪਾਣੀ 'ਚ ਉਬਾਲ ਕੇ ਪੀ ਸਕਦੇ ਹੋ ਜਾਂ ਫਿਰ ਸਬਜ਼ੀ ਬਣਾ ਕੇ ਖਾ ਸਕਦੇ ਹੋ।
7/8

ਚਮੜੀ ਲਈ ਖੀਰੇ ਦੇ ਛਿਲਕੇ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਨਾਲ ਹੀ ਇਸ ਦੀ ਵਰਤੋਂ ਹੱਥਾਂ ਅਤੇ ਪੈਰਾਂ ਦੀ ਟੈਨਿੰਗ ਨੂੰ ਦੂਰ ਕਰਨ ਲਈ ਵੀ ਕੀਤੀ ਜਾਂਦੀ ਹੈ। ਇਸ ਵਿਚ ਪਾਏ ਜਾਣ ਵਾਲੇ ਹਾਈਡ੍ਰੇਟਿੰਗ ਗੁਣ ਚਮੜੀ ਨੂੰ ਹਾਈਡਰੇਟ ਰੱਖ ਸਕਦੇ ਹਨ। ਇਹ ਚਮੜੀ ਨੂੰ ਝੁਲਸਣ, ਖਰਾਬ ਚਮੜੀ, ਰੰਗਾਈ ਅਤੇ ਕਾਲੇ ਧੱਬਿਆਂ ਤੋਂ ਛੁਟਕਾਰਾ ਦਿਵਾਉਣ ਵਿੱਚ ਵੀ ਮਦਦ ਕਰ ਸਕਦਾ ਹੈ।
8/8

ਸੰਤਰਾ ਵੀ ਘਰ ਨੂੰ ਸਾਫ਼ ਕਰਨ ਅਤੇ ਬਦਬੂ ਨੂੰ ਦੂਰ ਕਰਨ ਲਈ ਵਰਤਿਆ ਜਾਂਦਾ ਹੈ। ਛਿਲਕਿਆਂ ਨੂੰ ਪੀਹ ਕੇ ਉਸ ਨੂੰ ਇਕ ਸਪਰੇਅ ਵਾਲੀ ਬੋਤਲ ਵਿਚ ਰੱਖ ਲਉ। ਜਦੋਂ ਵੀ ਸ਼ੀਸ਼ਾ, ਟੇਬਲ ਜਾਂ ਧਾਤ ਨੂੰ ਸਾਫ਼ ਕਰਨਾ ਹੋਵੇ ਤਾਂ ਉਸ ਵਿਚ ਸੰਤਰੇ ਦਾ ਪਾਊਡਰ ਪਾ ਦਿਉ। ਹੁਣ ਇਸ ਨੂੰ ਥੋੜ੍ਹਾ ਜਿਹਾ ਹਲਕੇ ਹੱਥਾਂ ਨਾਲ ਸਾਫ਼ ਕਰੋ। ਕਪੜਿਆਂ ਵਿਚ ਪਈ ਬਦਬੂ ਤੋਂ ਛੁਟਕਾਰਾ ਪਾਉਣ ਲਈ ਸੰਤਰੇ ਦਾ ਛਿਲਕਾ ਕਪੜਿਆਂ ਵਿਚ ਰੱਖ ਦਿਉ।
Published at : 18 Jan 2024 10:22 AM (IST)
ਹੋਰ ਵੇਖੋ
Advertisement
Advertisement





















