ਪੜਚੋਲ ਕਰੋ
Vitamin D Deficiency: ਜੇਕਰ ਵਿਟਾਮਿਨ-D ਦੀ ਕਮੀ ਤੋਂ ਹੋ ਪ੍ਰੇਸ਼ਾਨ, ਤਾਂ ਦੂਰ ਕਰਨ ਲਈ ਅਪਣਾਓ ਇਹ ਟਿਪਸ
Health News: ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਦੇ ਵਿੱਚ ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਤਣਾਅ ਕਰਕੇ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੀ ਬਿਮਾਰੀ ਤੋਂ ਪ੍ਰੇਸ਼ਾਨ ਰਹਿੰਦੇ ਹਨ। ਜਿਨ੍ਹਾਂ ਵਿੱਚੋਂ ਇੱਕ ਹੈ ਵਿਟਾਮਿਨ ਡੀ ਦੀ ਕਮੀ।
( Image Source : Freepik )
1/7

ਸਰੀਰ 'ਚ ਵਿਟਾਮਿਨ ਡੀ ਦੀ ਘਾਟ ਕਾਰਨ ਸੋਰਾਇਸਿਸ, ਕ੍ਰੋਨਿਕ ਕਿਡਨੀ ਰੋਗ, ਸ਼ੂਗਰ, ਦਮਾ, ਡਿਪਰੈਸ਼ਨ ਤੇ ਕੈਂਸਰ ਵਰਗੀਆਂ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।
2/7

ਵਿਟਾਮਿਨ ਡੀ ਚਰਬੀ 'ਚ ਘੁਲਣਸ਼ੀਲ ਹਾਰਮੋਨਾਂ ਦਾ ਇਕ ਸਮੂਹ ਹੈ ਜੋ ਸੂਰਜ ਦੀ ਰੌਸ਼ਨੀ ਦੇ ਸੰਪਰਕ 'ਚ ਆਉਣ 'ਤੇ ਤੁਹਾਡੀ ਚਮੜੀ ਦੇ ਅੰਦਰ ਪੈਦਾ ਹੁੰਦਾ ਹੈ। ਸੂਰਜ ਦੀ ਰੌਸ਼ਨੀ ਤੋਂ ਇਲਾਵਾ ਵਿਟਾਮਿਨ ਡੀ ਸੈਲਮਨ ਤੇ ਟੂਨਾ ਮੱਛੀ, ਅੰਡੇ ਦੀ ਜ਼ਰਦੀ ਤੇ ਮਸ਼ਰੂਮ 'ਚ ਵੀ ਪਾਇਆ ਜਾਂਦਾ ਹੈ।
3/7

ਵਿਟਾਮਿਨ ਡੀ ਸਰੀਰ 'ਚ ਕੈਲਸ਼ੀਅਮ ਨੂੰ ਸੋਖ ਲੈਂਦਾ ਹੈ। ਅਜਿਹੇ 'ਚ ਵਿਟਾਮਿਨ ਡੀ ਦੀ ਕਮੀ ਨਾਲ ਸਰੀਰ 'ਚ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ।
4/7

ਕਈ ਤਾਜ਼ਾ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਵਿਟਾਮਿਨ ਡੀ ਦੀ ਕਮੀ ਨੀਂਦ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀ ਹੈ। ਇਸ ਵਿਟਾਮਿਨ ਦੀ ਕਮੀ ਨਾਲ ਬਲੱਡ ਪ੍ਰੈਸ਼ਰ ਤੇ ਦਿਲ ਦੀ ਧੜਕਣ ਵਧ ਸਕਦੀ ਹੈ।
5/7

ਸਰੀਰ 'ਚ ਵਿਟਾਮਿਨ ਡੀ ਦੀ ਘਾਟ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਸਵੇਰ ਦੀ ਧੁੱਪ 'ਚ ਕੁਝ ਸਮਾਂ ਬਿਤਾਉਣਾ। ਪਰ ਤੇਜ਼ ਧੁੱਪ ਵਿੱਚ ਬੈਠਣ ਤੋਂ ਪ੍ਰਹੇਜ਼ ਕਰੋ। ਅਜਿਹਾ ਕਰਨ ਨਾਲ ਸਰੀਰ ਕੋਲੈਸਟ੍ਰਾਲ ਤੋਂ ਵਿਟਾਮਿਨ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਅਜਿਹਾ ਕਰਨ ਨਾਲ ਸਰੀਰ ਨੂੰ ਵਿਟਾਮਿਨ ਡੀ ਦੀ ਭਰਪੂਰ ਮਾਤਰਾ ਮਿਲਦੀ ਹੈ। ਰੋਜ਼ਾਨਾ ਸਵੇਰੇ 5 ਤੋਂ 10 ਮਿੰਟ ਦੀ ਹਲਕੀ ਧੁੱਪ ਵਿਚ ਰਹਿਣਾ ਵਿਟਾਮਿਨ ਡੀ ਦੀ ਲੋੜ ਨੂੰ ਪੂਰਾ ਕਰਨ ਲਈ ਕਾਫੀ ਹੈ। ਤੁਸੀਂ ਸਰਦੀਆਂ ਵਿੱਚ ਇਸ ਨੂੰ ਥੋੜ੍ਹਾ ਜ਼ਿਆਦਾ ਕਰ ਸਕਦੇ ਹੋ।
6/7

ਵਿਟਾਮਿਨ ਡੀ ਦੀ ਘਾਟ ਦੂਰ ਕਰਨ ਲਈ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ। ਜੇਕਰ ਤੁਸੀਂ ਮਾਸਾਹਾਰੀ ਹੋ ਤਾਂ ਤੁਸੀਂ ਆਪਣੀ ਡਾਈਟ 'ਚ ਸਾਲਮਨ ਤੇ ਟੂਨਾ ਮੱਛੀ ਨੂੰ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਦੁੱਧ, ਦਹੀਂ ਤੇ ਖੱਟੇ ਫਲਾਂ ਦਾ ਜੂਸ ਵਰਗੇ ਡੇਅਰੀ ਉਤਪਾਦ ਲੈ ਸਕਦੇ ਹੋ। ਅਜਿਹਾ ਕਰਨ ਨਾਲ ਤੁਸੀਂ ਆਪਣੀ ਨੀਂਦ 'ਚ ਵੀ ਸੁਧਾਰ ਕਰ ਸਕਦੇ ਹੋ।
7/7

ਸੁੱਕੇ ਮੇਵੇ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ਵਿੱਚੋਂ ਇੱਕ ਮਖਾਨਾ ਹੈ। ਸੁਆਦੀ ਹੋਣ ਦੇ ਨਾਲ-ਨਾਲ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਖਾਸ ਕਰਕੇ ਮਖਾਨਾ ਹੱਡੀਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ।
Published at : 24 Apr 2024 05:17 PM (IST)
ਹੋਰ ਵੇਖੋ





















