ਪੜਚੋਲ ਕਰੋ
Coffee Effect: ਕੌਫ਼ੀ ਦਾ ਇੱਕ ਕੱਪ ਸਾਡੇ ਸਰੀਰ 'ਤੇ ਕੀ ਕਰਦਾ ਹੈ ਅਸਰ, ਦੇਖੋ ਇਸ ਰਿਪੋਰਟ 'ਚ
Coffee Effect:
What effect does a cup of coffee
1/9

ਕੌਫ਼ੀ ਦੁਨੀਆਂ ਭਰ ਦੇ ਲੱਖਾਂ ਲੋਕਾਂ ਦੀ ਰੋਜ਼ਾਨਾ ਜਿੰਦਗੀ ਦਾ ਹਿੱਸਾ ਹੈ। ਪਿਛਲੀਆਂ ਪੰਜ ਸਦੀਆਂ ਤੋਂ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਬਣੀ ਹੋਈ ਹੈ।
2/9

ਕੌਫ਼ੀ ਦਾ ਮੁੱਖ ਤੱਤ ਕੈਫ਼ੀਨ ਹੈ। ਕੈਫ਼ੀਨ ਹੁਣ ਦੁਨੀਆਂ ਦਾ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਤੱਤ ਹੈ। ਇਹ ਸਾਡੇ ਸੋਚਣ-ਸਮਝਣ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ।
3/9

ਸਾਡੀ ਪਾਚਨ ਪ੍ਰਣਾਲੀ ਇੱਕ ਵਾਰ ਕੈਫ਼ੀਨ ਨੂੰ ਸਾਡੇ ਖੂਨ ਵਿੱਚ ਪਹੁੰਚਾ ਦਿੰਦੀ ਹੈ। ਹਾਲਾਂਕਿ ਇਸਦਾ ਅਸਰ ਉਦੋਂ ਹੀ ਹੁੰਦਾ ਹੈ ਜਦੋਂ ਇਹ ਨਰਵਸ ਸਿਸਟਮ ਵਿੱਚ ਪਹੁੰਚਦੀ ਹੈ।
4/9

ਕੈਫ਼ੀਨ ਦੀ ਰਸਾਇਣਕ ਬਣਤਰ ਐਡਨੋਸਾਈਨ ਰਸ ਨਾਲ ਮਿਲਦੀ ਹੈ, ਜੋ ਕਿ ਸਰੀਰ ਕੁਦਰਤੀ ਰੂਪ ਵਿੱਚ ਤਿਆਰ ਕਰਦਾ ਹੈ।
5/9

ਇਹ ਰਸ ਨਰਵਸ ਸਿਸਟਮ ਦੀਆਂ ਆਪਣੇ-ਆਪ ਚੱਲਣ ਵਾਲੀਆਂ ਪ੍ਰਕਿਰਿਆਵਾਂ ਨੂੰ ਸ਼ਾਂਤ ਕਰਦਾ ਹੈ। ਨਤੀਜੇ ਵਜੋਂ ਦਿਲ ਦੀ ਧੜਕਣ ਵਿੱਚ ਕਮੀ ਆਉਂਦੀ ਹੈ, ਨੀਂਦ ਅਤੇ ਸ਼ਾਂਤੀ ਦੀ ਭਾਵਨਾ ਪੈਦਾ ਹੁੰਦੀ ਹੈ।
6/9

ਉਹ ਖੂਨ ਦੇ ਦਬਾਅ ਵਿੱਚ ਬਦਲਾਅ ਕਰਦੀ ਹੈ। ਦਿਮਾਗ ਨੂੰ ਚੁਸਤ ਕਰਦੀ ਹੈ। ਭੁੱਖ ਨੂੰ ਸ਼ਾਂਤ ਕਰਦੀ ਹੈ ਅਤੇ ਸੁਚੇਤਨਾ ਵਧਾਉਂਦੀ ਹੈ। ਇਹ ਲੰਬੇ ਸਮੇਂ ਤੱਕ ਤੁਹਾਨੂੰ ਪ੍ਰਭਾਵਿਤ ਕਰਦੀ ਹੈ।
7/9

ਕੈਫ਼ੀਨ ਮੂਡ ਠੀਕ ਕਰਨ, ਥਕਾਨ ਘਟਾਉਣ ਅਤੇ ਸਰੀਰਕ ਕਾਰਗੁਜ਼ਾਰੀ ਸੁਧਾਰਨ ਵਿੱਚ ਵੀ ਭੂਮਿਕਾ ਨਿਭਾਉਂਦੀ ਹੈ। ਕਈ ਵਾਰ ਖਿਡਾਰੀ ਇਸ ਨੂੰ ਇੱਕ ਪੋਸ਼ਣ ਪੂਰਕ ਵਜੋਂ ਵੀ ਇਸਤੇਮਾਲ ਕਰਦੇ ਹਨ।
8/9

ਕੈਫ਼ੀਨ ਦਾ ਅਸਰ 15 ਮਿੰਟਾਂ ਤੋਂ ਦੋ ਘੰਟਿਆਂ ਲਈ ਵੀ ਰਹਿ ਸਕਦਾ ਹੈ। ਹਜ਼ਮ ਹੋਣ ਤੋਂ ਪੰਜ ਤੋਂ 10 ਘੰਟਿਆਂ ਬਾਅਦ ਸਰੀਰ ਕੈਫ਼ੀਨ ਨੂੰ ਬਾਹਰ ਕੱਢਦਾ ਹੈ।
9/9

ਇੱਕ ਬਾਲਗ 400 ਮਿਲੀਗ੍ਰਾਮ ਕੈਫ਼ੀਨ ਲੈ ਸਕਦਾ ਹੈ ਇਸ ਤੋਂ ਜ਼ਿਆਦਾ ਕੌਫ਼ੀ ਉਨੀਂਦਰਾ, ਚਿੰਤਾ, ਤਰੇਲ਼ੀਆਂ, ਪੇਟ ਦੀ ਗੜਬੜ, ਜੀਅ ਮਤਲਾਉਣਾ, ਸਿਰ ਦਰਦ ਦਾ ਕਾਰਨ ਬਣ ਸਕਦੀ ਹੈ।
Published at : 22 Aug 2024 08:57 PM (IST)
ਹੋਰ ਵੇਖੋ
Advertisement
Advertisement





















