ਪੜਚੋਲ ਕਰੋ
Health: ਜੇਕਰ ਤੁਹਾਡੀਆਂ ਹੱਡੀਆਂ ਵੀ ਹੋ ਰਹੀਆਂ ਕਮਜ਼ੋਰ, ਤਾਂ ਛੱਡ ਦਿਓ ਇਹ ਆਦਤਾਂ, ਹੋਵੇਗਾ ਬਹੁਤ ਫਾਇਦਾ
Health: ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਮਰ ਦੇ ਨਾਲ ਹੱਡੀਆਂ ਦਾ ਕਮਜ਼ੋਰ ਹੋਣਾ ਆਮ ਗੱਲ ਹੈ। ਪਰ ਅਸਲ ਵਿਚ ਸਾਡੀਆਂ ਕੁਝ ਗਲਤ ਆਦਤਾਂ ਅਤੇ ਜੀਵਨ ਸ਼ੈਲੀ ਹੱਡੀਆਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਆਓ ਜਾਣਦੇ ਹਾਂ
bones
1/6

ਸਾਡੀ ਆਧੁਨਿਕ ਜੀਵਨ ਸ਼ੈਲੀ ਅਤੇ ਗਲਤ ਖਾਣ-ਪੀਣ ਦੀਆਂ ਆਦਤਾਂ ਸਾਡੀਆਂ ਹੱਡੀਆਂ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਰਹੀਆਂ ਹਨ। ਇਹ ਠੀਕ ਹੈ ਕਿ ਉਮਰ ਦੇ ਨਾਲ-ਨਾਲ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਪਰ ਕੁਝ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਛੋਟੀ ਉਮਰ 'ਚ ਹੀ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ।
2/6

ਜ਼ਿਆਦਾ ਲੂਣ ਦਾ ਸੇਵਨ: ਅੱਜਕੱਲ੍ਹ ਲੋਕ ਫਾਸਟ ਫੂਡ ਅਤੇ ਬਾਹਰ ਦਾ ਖਾਣਾ ਜ਼ਿਆਦਾ ਖਾਣ ਲੱਗ ਪਏ ਹਨ। ਇਨ੍ਹਾਂ ਵਿਚ ਨਮਕ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਨਮਕ ਵਿੱਚ ਸੋਡੀਅਮ ਹੁੰਦਾ ਹੈ ਜੋ ਹੱਡੀਆਂ ਵਿੱਚੋਂ ਕੈਲਸ਼ੀਅਮ ਨੂੰ ਬਾਹਰ ਕੱਢਦਾ ਹੈ, ਜਿਸ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।
3/6

ਪੂਰੀ ਧੁੱਪ ਨਾ ਮਿਲਣਾ- ਅੱਜ-ਕੱਲ੍ਹ ਦੀ ਰੁਝੇਵਿਆਂ ਭਰੀ ਜੀਵਨ ਸ਼ੈਲੀ ਵਿੱਚ ਲੋਕਾਂ ਨੂੰ ਧੁੱਪ ਵਿੱਚ ਬੈਠਣ ਦਾ ਸਮਾਂ ਨਹੀਂ ਮਿਲਦਾ। ਸੂਰਜ ਦੀ ਰੌਸ਼ਨੀ ਸਰੀਰ ਵਿੱਚ ਵਿਟਾਮਿਨ ਡੀ ਪੈਦਾ ਕਰਦੀ ਹੈ, ਜੋ ਹੱਡੀਆਂ ਲਈ ਬਹੁਤ ਜ਼ਰੂਰੀ ਹੈ।
4/6

ਜ਼ਿਆਦਾ ਮਿਠਾਈਆਂ ਖਾਣੀਆਂ- ਅੱਜਕਲ ਲੋਕ ਪੇਸਟਰੀ, ਕੇਕ, ਆਈਸਕ੍ਰੀਮ ਆਦਿ ਚੀਜ਼ਾਂ ਜ਼ਿਆਦਾ ਖਾਣ ਲੱਗ ਪਏ ਹਨ। ਇਨ੍ਹਾਂ 'ਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਹੱਡੀਆਂ ਲਈ ਨੁਕਸਾਨਦੇਹ ਹੈ।
5/6

ਜ਼ਿਆਦਾ ਤਲੇ ਹੋਏ ਭੋਜਨ- ਅੱਜਕਲ ਫਾਸਟ ਫੂਡ ਦੇ ਰੁਝਾਨ ਕਾਰਨ ਲੋਕ ਜ਼ਿਆਦਾ ਤਲੇ ਹੋਏ ਭੋਜਨ ਖਾਣ ਲੱਗ ਪਏ ਹਨ। ਇਨ੍ਹਾਂ ਵਿਚ ਟ੍ਰਾਂਸ ਫੈਟ ਹੁੰਦਾ ਹੈ ਜੋ ਹੱਡੀਆਂ ਨੂੰ ਕਮਜ਼ੋਰ ਕਰਦਾ ਹੈ।
6/6

ਆਕਸਲੇਟ ਨਾਲ ਭਰਪੂਰ ਭੋਜਨ- ਚਾਕਲੇਟ, ਕੇਕ ਵਰਗੇ ਆਕਸਲੇਟ ਨਾਲ ਭਰਪੂਰ ਭੋਜਨ ਵਿੱਚ ਆਕਸੈਲਿਕ ਐਸਿਡ ਹੁੰਦਾ ਹੈ, ਜੋ ਕੈਲਸ਼ੀਅਮ ਨੂੰ ਸੋਖਣ ਤੋਂ ਰੋਕਦਾ ਹੈ।
Published at : 01 Oct 2023 07:21 PM (IST)
ਹੋਰ ਵੇਖੋ





















