ਪੜਚੋਲ ਕਰੋ
Tongue: ਜੀਭ ਦਾ ਰੰਗ ਖੋਲ੍ਹਦਾ ਸਿਹਤ ਦੇ ਕਈ ਰਾਜ, ਕਿਤੇ ਤੁਹਾਨੂੰ ਇਹ ਬਿਮਾਰੀ ਤਾਂ ਨਹੀਂ?
Health: ਜੀਭ ਸਿਰਫ਼ ਖਾਣੇ ਦਾ ਸੁਆਦ ਨਹੀਂ ਸਗੋਂ ਸਿਹਤ ਦੇ ਕਈ ਰਾਜ ਵੀ ਖੋਲ੍ਹਦੀ ਹੈ। ਖੋਜ ਦੇ ਅਨੁਸਾਰ ਇਹੀ ਕਾਰਨ ਹੈ ਕਿ ਜਦੋਂ ਤੁਸੀਂ ਬਿਮਾਰ ਹੋ ਜਾਂਦੇ ਹੋ, ਤਾਂ ਸਭ ਤੋਂ ਪਹਿਲਾਂ ਡਾਕਟਰ ਤੁਹਾਡੀ ਜੀਭ ਚੈੱਕ ਕਰਦਾ ਹੈ।
Tongue
1/6

ਜੀਭ ਸਿਰਫ਼ ਖਾਣੇ ਦਾ ਸੁਆਦ ਨਹੀਂ ਸਗੋਂ ਸਿਹਤ ਦੇ ਕਈ ਰਾਜ ਵੀ ਖੋਲ੍ਹਦੀ ਹੈ। ਖੋਜ ਦੇ ਅਨੁਸਾਰ ਇਹੀ ਕਾਰਨ ਹੈ ਕਿ ਜਦੋਂ ਤੁਸੀਂ ਬਿਮਾਰ ਹੋ ਜਾਂਦੇ ਹੋ, ਤਾਂ ਸਭ ਤੋਂ ਪਹਿਲਾਂ ਡਾਕਟਰ ਤੁਹਾਡੀ ਜੀਭ ਚੈੱਕ ਕਰਦਾ ਹੈ,ਕਿਉਂਕਿ ਜੀਭ ਤੁਹਾਡੀ ਸਿਹਤ ਬਾਰੇ ਬਹੁਤ ਕੁਝ ਦੱਸ ਦਿੰਦੀ ਹੈ। ਜੀਭ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੈ। ਜੀਭ ਵਿੱਚ ਹੀ ਉਹ ਸੂਝ ਹੁੰਦੀ ਹੈ ਜਿਸ ਰਾਹੀਂ ਤੁਸੀਂ ਭੋਜਨ ਦਾ ਸੁਆਦ ਲੈ ਸਕਦੇ ਹੋ। ਸਾਡੀ ਜੀਭ ਦਾ ਰੰਗ ਵੀ ਸਾਡੀ ਸਿਹਤ ਨੂੰ ਦਰਸਾਉਂਦਾ ਹੈ।
2/6

ਜੇਕਰ ਤੁਹਾਡੀ ਜੀਭ ਦਾ ਰੰਗ ਬਦਲ ਰਿਹਾ ਹੈ, ਤਾਂ ਬਿਨਾਂ ਸਮਾਂ ਬਰਬਾਦ ਕੀਤਿਆਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਦਰਅਸਲ ਹਾਲ ਹੀ 'ਚ ਇਕ ਰਿਸਰਚ ਸਾਹਮਣੇ ਆਈ ਹੈ, ਜਿਸ 'ਚ ਸਾਫ਼ ਲਿਖਿਆ ਹੈ ਕਿ ਕਈ ਗੰਭੀਰ ਬਿਮਾਰੀਆਂ ਦੇ ਸ਼ੁਰੂਆਤੀ ਲੱਛਣਾਂ 'ਚ ਜੀਭ ਦਾ ਰੰਗ ਬਦਲ ਜਾਂਦਾ ਹੈ।
Published at : 19 Feb 2024 09:20 PM (IST)
ਹੋਰ ਵੇਖੋ





















