ਪੜਚੋਲ ਕਰੋ
Branded vs Local Clothes: ਬ੍ਰਾਂਡੇਡ ਤੇ ਨਕਲੀ ਕੱਪੜਿਆਂ ਦੀ ਇੰਝ ਕਰੋ ਪਛਾਣ, ਜਾਣੋ ਇਹ ਖਾਸ ਟਿਪਸ
Clothes: ਅੱਜਕੱਲ੍ਹ ਫੈਸ਼ਨ ਦੀ ਦੁਨੀਆ 'ਚ ਬ੍ਰਾਂਡੇਡ ਕੱਪੜਿਆਂ ਦਾ ਕ੍ਰੇਜ਼ ਹੈ। ਨੌਜਵਾਨਾਂ 'ਚ ਬ੍ਰਾਂਡੇਡ ਜੁੱਤੀਆਂ ਅਤੇ ਕੱਪੜੇ ਖਰੀਦਣ ਦਾ ਮੁਕਾਬਲਾ ਹੈ। ਪਰ ਜਿੱਥੇ ਖਾਣ ਪੀਣ ਦੀਆਂ ਚੀਜ਼ਾਂ 'ਚ ਮਿਲਾਵਟ ਹੈ ਉੱਥੇ ਹੀ ਕੱਪੜਿਆਂ ਦੇ ਵਿੱਚ ਨਕਲੀ ਵੀ
( Image Source : Freepik )
1/6

ਬਾਜ਼ਾਰਾਂ ਦੇ ਵਿੱਚ ਬ੍ਰਾਂਡੇਡ ਦੇ ਨਾਮ ਉੱਤੇ ਤੁਹਾਨੂੰ ਨਕਲੀ ਕੱਪੜੇ ਵੀ ਵੇਚੇ ਜਾ ਰਹੇ ਹਨ। ਜਿਸ ਲਈ ਤੁਹਾਨੂੰ ਸਾਵਧਾਨ ਰਹਿਣ ਦੀ ਬਹੁਤ ਜ਼ਰੂਰਤ ਹੈ। ਕਿਉਂਕਿ ਇਸ ਨਾਲ ਨਾ ਸਿਰਫ਼ ਤੁਹਾਡੀ ਮਿਹਨਤ ਦੀ ਕਮਾਈ ਬਰਬਾਦ ਹੁੰਦੀ ਹੈ, ਸਗੋਂ ਤੁਹਾਨੂੰ ਉਹ ਗੁਣਵੱਤਾ ਵੀ ਨਹੀਂ ਮਿਲਦੀ ਜੋ ਤੁਸੀਂ ਚਾਹੁੰਦੇ ਹੋ। ਤਾਂ ਆਓ ਜਾਣਦੇ ਹਾਂ ਕਿ ਅਸੀਂ ਅਸਲੀ ਅਤੇ ਨਕਲੀ ਕੱਪੜਿਆਂ ਵਿੱਚ ਫਰਕ ਕਿਵੇਂ ਕਰ ਸਕਦੇ ਹਾਂ
2/6

ਜੇਕਰ ਤੁਸੀਂ ਬ੍ਰਾਂਡੇਡ ਕੱਪੜੇ ਖਰੀਦ ਰਹੇ ਹੋ ਤਾਂ ਸਿਲਾਈ 'ਤੇ ਖਾਸ ਧਿਆਨ ਦਿਓ। ਚੰਗੇ ਬ੍ਰਾਂਡ ਦੀ ਸਿਲਾਈ ਸਾਫ਼ ਅਤੇ ਬਰਾਬਰ ਹੁੰਦੀ ਹੈ, ਅਤੇ ਧਾਗੇ ਵੀ ਉੱਚ ਗੁਣਵੱਤਾ ਦੇ ਹੁੰਦੇ ਹਨ। ਜੇਕਰ ਸਿਲਾਈ ਵਿੱਚ ਕੋਈ ਨੁਕਸ ਹੈ ਤਾਂ ਇਹ ਸੰਭਵ ਹੈ ਕਿ ਕੱਪੜਾ ਨਕਲੀ ਹੋਵੇ। ਇਸ ਲਈ, ਸਿਲਾਈ ਦੀ ਗੁਣਵੱਤਾ ਦੀ ਜਾਂਚ ਕਰਨਾ ਯਕੀਨੀ ਬਣਾਓ।
Published at : 09 Apr 2024 03:57 PM (IST)
ਹੋਰ ਵੇਖੋ





















