ਪੜਚੋਲ ਕਰੋ
ਗਰਮੀ ਵਧਦੇ ਹੀ ਹਰਿ ਕੀ ਪਉੜੀ 'ਤੇ ਉਮੜਿਆ ਸੈਲਾਨੀਆਂ ਦਾ ਸੈਲਾਬ, ਪੂਰੇ ਸ਼ਹਿਰ 'ਚ ਲੱਗਿਆ ਜਾਮ
ਹਰਿਦੁਆਰ
1/5

ਹਰਿਦੁਆਰ: ਇਸ ਵਾਰ ਮਾਰਚ ਦੇ ਮਹੀਨੇ 'ਚ ਹੀ ਸਖ਼ਤ ਗਰਮੀ ਪੈ ਰਹੀ ਹੈ। ਭਾਰਤੀ ਮੌਸਮ ਵਿਭਾਗ ਨੇ ਵੀ ਸੰਭਾਵਨਾ ਜਤਾਈ ਹੈ ਕਿ ਇਸ ਸਾਲ ਗਰਮੀ ਸਾਰੇ ਰਿਕਾਰਡ ਤੋੜ ਦੇਵੇਗੀ। ਇਸ ਦੇ ਨਾਲ ਹੀ ਭਿਆਨਕ ਗਰਮੀ ਤੋਂ ਬਚਣ ਲਈ ਲੋਕਾਂ ਨੇ ਹੁਣ ਪਹਾੜਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਹਰਿਦੁਆਰ (Haridwar) ਦੀ ਹਰਿ ਕੀ ਪੌੜੀ ਵਿਖੇ ਸ਼ਨੀਵਾਰ ਨੂੰ ਵੱਡੀ ਗਿਣਤੀ ਵਿਚ ਸੈਲਾਨੀ ਇਕੱਠੇ ਹੋਏ। ਦੇਸ਼ ਭਰ ਤੋਂ ਆਏ ਸੈਲਾਨੀਆਂ ਦੀ ਭੀੜ ਕਾਰਨ ਟ੍ਰੈਫਿਕ ਵਿਵਸਥਾ ਵੀ ਵਿਗੜ ਗਈ। ਕਈ ਥਾਵਾਂ 'ਤੇ ਜਾਮ ਲੱਗ ਗਿਆ। ਇਸ ਦੌਰਾਨ ਪੁਲੀਸ ਨੂੰ ਟ੍ਰੈਫਿਕ ਪ੍ਰਬੰਧਾਂ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ।
2/5

ਕੜਾਕੇ ਦੀ ਗਰਮੀ ਕਾਰਨ ਲੋਕਾਂ ਨੇ ਠੰਢੀਆਂ ਥਾਵਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਵੀਕਐਂਡ 'ਤੇ ਹਰਿ ਕੀ ਪਉੜੀ ਦਾ ਇਹ ਨਜ਼ਾਰਾ ਸਾਫ਼ ਦੱਸ ਰਿਹਾ ਹੈ, ਲੋਕ ਗਰਮੀ ਦੇ ਕਹਿਰ ਤੋਂ ਬਚਣ ਲਈ ਇੱਥੇ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਗੰਗਾ 'ਚ ਇਸ਼ਨਾਨ ਕਰਨ ਦੇ ਨਾਲ-ਨਾਲ ਮਨਸਾ ਦੇਵੀ, ਚੰਡੀ ਦੇਵੀ ਮੰਦਰਾਂ 'ਚ ਵੀ ਵੱਡੀ ਗਿਣਤੀ 'ਚ ਸ਼ਰਧਾਲੂ ਨਜ਼ਰ ਆਉਂਦੇ ਹਨ। ਹਾਲਾਂਕਿ ਯਾਤਰੀਆਂ ਦੀ ਭੀੜ ਕਾਰਨ ਇੱਥੇ ਆਵਾਜਾਈ ਵਿਵਸਥਾ ਠੱਪ ਹੋ ਕੇ ਰਹਿ ਗਈ ਹੈ।
Published at : 21 Mar 2022 09:49 AM (IST)
ਹੋਰ ਵੇਖੋ




















