ਪੜਚੋਲ ਕਰੋ
ਗੁਲਮਰਗ ਦੇ ਖ਼ੂਬਸੂਰਤ ਮੈਦਾਨਾਂ 'ਚ ਬਰਫ਼ ਦਾ ਤਾਜ ਮਹਿਲ ਬਣਿਆ ਸੈਲਾਨੀਆਂ ਦੀ ਖਿੱਚ ਦਾ ਕੇਂਦਰ, ਦੇਖੋ ਸ਼ਾਨਦਾਰ ਤਸਵੀਰਾਂ
taj_mahal_with_snow_in_kashmir_1
1/8

ਧਰਤੀ 'ਤੇ ਸਵਰਗ ਕਹੇ ਜਾਣ ਵਾਲੇ ਜੰਮੂ-ਕਸ਼ਮੀਰ ਦੇ ਖੂਬਸੂਰਤ ਮੈਦਾਨ ਸੈਲਾਨੀਆਂ ਨੂੰ ਮੋਹ ਲੈਂਦੇ ਹਨ। ਇੱਥੇ ਬਰਫਬਾਰੀ ਦਾ ਆਨੰਦ ਲੈਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਕੁਦਰਤ ਵੀ ਇਸ ਵਾਰ ਸੈਲਾਨੀਆਂ 'ਤੇ ਮਿਹਰਬਾਨ ਹੈ, ਜਿਸ ਕਾਰਨ ਘਾਟੀ 'ਚ ਕਾਫੀ ਬਰਫਬਾਰੀ ਹੋ ਰਹੀ ਹੈ।
2/8

ਬਰਫ਼ ਦੀ ਚਿੱਟੀ ਚਾਦਰ ਨਾਲ ਢੱਕੇ ਕਸ਼ਮੀਰ ਦਾ ਨਜ਼ਾਰਾ ਅਦਭੁਤ ਹੈ। ਫਿਲਹਾਲ ਗੁਲਮਰਗ 'ਚ ਬਰਫ ਨਾਲ ਬਣਿਆ ਤਾਜ ਮਹਿਲ ਸੈਲਾਨੀਆਂ ਨੂੰ ਆਕ੍ਰਸ਼ਿਤ ਕਰ ਰਿਹਾ ਹੈ। ਬਰਫ਼ ਨਾਲ ਬਣੇ ਤਾਜ ਮਹਿਲ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਕੁਦਰਤ ਨੇ ਖੁਦ ਹੀ ਬਰਫ਼ ਨੂੰ ਤਰਾਸ਼ ਕੇ ਇੱਥੇ ਤਾਜ ਮਹਿਲ ਬਣਾਇਆ ਹੋਵੇ।
3/8

ਗੁਲਮਰਗ ਨੂੰ ਸੈਲਾਨੀਆਂ ਲਈ ਹੋਰ ਆਕ੍ਰਸ਼ਕ ਤੇ ਯਾਦਗਾਰ ਬਣਾਉਣ ਦੇ ਉਦੇਸ਼ ਨਾਲ ਹੋਟਲ ਗ੍ਰੈਂਡ ਮੁਮਤਾਜ਼ ਦੇ ਮੈਂਬਰਾਂ ਵੱਲੋਂ ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਇੱਕ ਤਾਜ ਮਹਿਲ ਦੀ ਪ੍ਰਤੀਕ੍ਰਿਤੀ ਬਣਾਈ ਗਈ ਹੈ।
4/8

ਗੁਲਮਰਗ ਹਮੇਸ਼ਾ ਹੀ ਬਰਫ ਪ੍ਰੇਮੀਆਂ ਦੀ ਸੂਚੀ ਵਿੱਚ ਸਿਖਰ 'ਤੇ ਰਿਹਾ ਹੈ। ਪਹਿਲਾਂ ਇੱਥੇ ਇਗਲੂ ਕੈਫੇ ਵਿੱਚ ਖਾਣੇ ਦਾ ਆਨੰਦ ਲੈਣ ਲਈ ਭਾਰੀ ਭੀੜ ਹੁੰਦੀ ਸੀ। ਇਸ ਦੇ ਨਾਲ ਹੀ ਜ਼ੀਰੋ ਮਟੀਰੀਅਲ ਦੀ ਲਾਗਤ ਨਾਲ 17 ਦਿਨਾਂ ਵਿਚ ਇਸ ਨਵੀਂ ਮੂਰਤੀ ਦਾ ਨਿਰਮਾਣ ਕਰਕੇ ਸਥਾਨਕ ਲੋਕਾਂ ਨੇ ਦੁਨੀਆ ਭਰ ਦੇ ਸੈਲਾਨੀਆਂ ਨੂੰ ਉਤਸ਼ਾਹਿਤ ਕੀਤਾ ਹੈ।
5/8

16 ਫੁੱਟ ਦੀ ਉਚਾਈ ਅਤੇ 24 ਫੁੱਟ x 24 ਫੁੱਟ ਦੇ ਖੇਤਰ ਨੂੰ ਕਵਰ ਕਰਨ ਵਾਲੇ ਤਾਜ ਮਹਿਲ ਦੀ ਪ੍ਰਤੀਰੂਪ ਨੇ ਜਿੱਥੇ ਬਹੁਤ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਉੱਥੇ ਹੀ ਸੈਲਾਨੀਆਂ ਨੇ ਬਰਫ਼ ਨਾਲ ਬਣੇ ਤਾਜ ਮਹਿਲ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ।
6/8

ਗ੍ਰੈਂਡ ਮੁਮਤਾਜ਼ ਹੋਟਲ ਦੇ ਜਨਰਲ ਮੈਨੇਜਰ ਸਤਿਆਜੀਤ ਗੋਪਾਲ ਦੱਸਦੇ ਹਨ, "ਅਸੀਂ ਹੋਟਲ ਦੇ ਨਾਂਅ ਨਾਲ ਮਿਲਦੀ-ਜੁਲਦੀ ਚੀਜ਼ ਬਣਾਉਣਾ ਚਾਹੁੰਦੇ ਸੀ ਜਿਸ ਬਾਰੇ ਲੰਬੇ ਸਮੇਂ ਤੱਕ ਗੱਲ ਕੀਤੀ ਜਾ ਸਕੇ। ਅਸੀਂ ਇਸ ਨੂੰ ਲੋਕਾਂ ਲਈ ਯਾਦਗਾਰ ਬਣਾਉਣਾ ਚਾਹੁੰਦੇ ਸੀ। ਇਸ ਵਿੱਚ 100 ਘੰਟੇ ਲੱਗ ਗਏ। ਇਹ ਸਥਾਨ ਪਹਿਲਾਂ ਹੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਚੁੱਕਿਆ ਹੈ।"
7/8

ਮੂਰਤੀ ਬਣਾਉਣ ਵਾਲੀ ਟੀਮ ਦੇ ਮੁਖੀ ਯੂਸਫ਼ ਬਾਬਾ ਨੇ ਦੱਸਿਆ ਕਿ ਇਸ ਕੰਮ ਵਿੱਚ 4 ਮੈਂਬਰੀ ਟੀਮ ਲੱਗੀ ਹੋਈ ਹੈ ਅਤੇ ਇਸ ਵਿੱਚ ਬਰਫ਼ ਤੋਂ ਇਲਾਵਾ ਹੋਰ ਕਿਸੇ ਵੀ ਸਮੱਗਰੀ ਦੀ ਵਰਤੋਂ ਨਹੀਂ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਪਹਿਲਾਂ ਹੀ ਬਹੁਤ ਸਾਰੇ ਸੈਲਾਨੀਆਂ ਲਈ ਇੱਕ ਹੌਟਸਪੌਟ ਬਣ ਗਿਆ ਹੈ।
8/8

ਸੈਰ-ਸਪਾਟੇ ਦੇ ਖੇਤਰ ਵਿੱਚ ਘੱਟੋ-ਘੱਟ 10 ਸਾਲਾਂ ਤੋਂ ਕੰਮ ਕਰ ਰਹੇ ਸਥਾਨਕ ਟੂਰ ਗਾਈਡ ਮਨਜ਼ੂਰ ਅਹਿਮਦ ਨੇ ਦੱਸਿਆ ਕਿ ਇੱਥੇ ਪਹਿਲੀ ਵਾਰ ਅਜਿਹਾ ਕੁਝ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਮੂਰਤੀ ਦੀ ਸੁੰਦਰਤਾ ਤੋਂ ਮਸਤ ਹੋਏ ਇੱਕ ਸੈਲਾਨੀ ਨੇ ਲੋਕਾਂ ਨੂੰ ਗੁਲਮਰਗ ਦੀ ਕੁਦਰਤੀ ਸੁੰਦਰਤਾ ਦੇਖਣ ਦੀ ਅਪੀਲ ਕੀਤੀ।
Published at : 15 Feb 2022 12:06 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਚੰਡੀਗੜ੍ਹ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
