ਪੜਚੋਲ ਕਰੋ
Kitchen Tips : ਦਾਲ ਨੂੰ ਪਕਾਉਣ ਤੋਂ ਪਹਿਲਾਂ ਭਿਉਂਣਾ ਕਿਉਂ ਜ਼ਰੂਰੀ ਹੈ? ਜਾਣੋ ਇਸਦਾ ਕਾਰਣ
Kitchen Tips : ਮਾਂਹ, ਛੋਲੇ ਅਤੇ ਕਾਲੇ ਚਨੇ ਵਰਗੀਆਂ ਚੀਜ਼ਾਂ ਨੂੰ ਤਿਆਰ ਕਰਨ ਤੋਂ ਪਹਿਲਾਂ ਘੱਟੋ-ਘੱਟ ਰਾਤ ਭਰ ਲਈ ਭਿਓ ਦੇਣਾ ਜ਼ਰੂਰੀ ਹੈ। ਇਸ ਕਾਰਨ ਉਹ ਨਰਮ ਹੋ ਜਾਂਦੇ ਹਨ ਅਤੇ ਇਨ੍ਹਾਂ ਨੂੰ ਪਕਾਉਣ ਵਿਚ ਘੱਟ ਸਮਾਂ ਲੱਗਦਾ ਹੈ।
Kitchen Tips
1/5

ਇਸ ਦੇ ਨਾਲ ਹੀ ਕੁਝ ਲੋਕ ਪਕਾਉਣ ਤੋਂ ਪਹਿਲਾਂ ਦਾਲਾਂ ਨੂੰ ਕੁਝ ਦੇਰ ਲਈ ਭਿਓ ਕੇ ਰੱਖਦੇ ਹਨ, ਬਾਜ਼ਾਰ 'ਚ ਕਈ ਤਰ੍ਹਾਂ ਦੀਆਂ ਦਾਲਾਂ ਮਿਲਦੀਆਂ ਹਨ, ਜਿਨ੍ਹਾਂ ਨੂੰ ਪਕਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਣ ਅਤੇ ਫਿਰ ਭਿਉਂਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਕੀ ਇਸ ਦੇ ਕੋਈ ਲਾਭ ਹਨ ਜਾਂ ਕੀ ਇਹ ਖਾਣਾ ਬਣਾਉਣ ਦਾ ਸਮਾਂ ਬਚਾਉਂਦਾ ਹੈ? ਆਓ ਜਾਣਦੇ ਹਾਂ ਇਸ ਬਾਰੇ।
2/5

ਦਾਲ ਪ੍ਰੋਟੀਨ, ਫਾਈਬਰ, ਆਇਰਨ, ਵਿਟਾਮਿਨ ਬੀ, ਪੋਟਾਸ਼ੀਅਮ, ਮੈਗਨੀਸ਼ੀਅਮ ਵਰਗੇ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ। ਦਰਅਸਲ, ਕਈ ਵਾਰ ਬਾਜ਼ਾਰ ਵਿਚ ਜੋ ਦਾਲਾਂ ਮਿਲਦੀਆਂ ਹਨ, ਉਨ੍ਹਾਂ ਵਿਚ ਰੰਗਾਂ ਦੀ ਮਿਲਾਵਟ ਹੁੰਦੀ ਹੈ। ਜੇਕਰ ਤੁਸੀਂ ਇਸ ਨੂੰ ਪਹਿਲਾਂ ਭਿਉਂਦੇ ਹੋ ਤਾਂ ਇਹ ਤੁਹਾਡੇ ਲਈ ਫਾਇਦੇਮੰਦ ਹੁੰਦਾ ਹੈ, ਜਦੋਂ ਕਿ ਜੇਕਰ ਤੁਸੀਂ ਇਸ ਨੂੰ ਬਿਨਾਂ ਭਿਓਂ ਕੇ ਤਿਆਰ ਕਰਦੇ ਹੋ ਤਾਂ ਇਸ 'ਚ ਮੌਜੂਦ ਹਾਨੀਕਾਰਕ ਸੋਡੀਅਮ ਤੁਹਾਡੇ ਸਰੀਰ 'ਚ ਚਲਾ ਜਾਂਦਾ ਹੈ ਜੋ ਤੁਹਾਡੇ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਇਸ ਤੋਂ ਇਲਾਵਾ, ਖਾਣਾ ਪਕਾਉਣ ਦਾ ਸਮਾਂ ਘੱਟ ਕਰਨ ਲਈ, ਤੁਹਾਨੂੰ ਇਨ੍ਹਾਂ ਚੀਜ਼ਾਂ ਨੂੰ ਪਹਿਲਾਂ ਭਿਓ ਲੈਣਾ ਚਾਹੀਦਾ ਹੈ। ਆਓ ਜਾਣਦੇ ਹਾਂ ਦਾਲਾਂ ਨੂੰ ਪਕਾਉਣ ਤੋਂ ਪਹਿਲਾਂ ਕੁਝ ਦੇਰ ਭਿਉਂ ਕੇ ਰੱਖਣ ਦੇ ਕੀ ਫਾਇਦੇ ਹਨ।
3/5

ਦਾਲ ਦਾ ਆਕਾਰ ਮਾਂਹ ਅਤੇ ਛੋਲਿਆਂ ਦੇ ਮੁਕਾਬਲੇ ਛੋਟਾ ਹੁੰਦਾ ਹੈ, ਜਿਸ ਕਾਰਨ ਲੋਕ ਇਸ ਨੂੰ ਭਿਉਂ ਕੇ ਰੱਖਣਾ ਲਾਭਦਾਇਕ ਨਹੀਂ ਸਮਝਦੇ। ਉਹ ਸੋਚਦੇ ਹਨ ਕਿ ਜੇ ਉਹ ਆਕਾਰ ਵਿਚ ਛੋਟੇ ਹਨ, ਤਾਂ ਉਹ ਜਲਦੀ ਪਕ ਜਾਣਗੇ, ਜਦੋਂ ਕਿ ਇਹ ਸੱਚ ਨਹੀਂ ਹੈ। ਤੁਸੀਂ ਦਾਲ ਨੂੰ ਪਕਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਅਤੇ ਭਿੱਓਂ ਕੇ ਖਾਣਾ ਪਕਾਉਣ ਦੇ ਸਮੇਂ ਨੂੰ ਘਟਾ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਤੁਸੀਂ ਦਾਲਾਂ ਨੂੰ ਪਕਾਉਣ ਤੋਂ ਪਹਿਲਾਂ ਇਨ੍ਹਾਂ ਨੂੰ ਭਿਓ ਕੇ ਰੱਖ ਦਿਓ ਤਾਂ ਤੁਸੀਂ ਦਾਲਾਂ ਦੇ ਫਾਇਦੇ ਨੂੰ ਦੁੱਗਣਾ ਕਰ ਸਕਦੇ ਹੋ।
4/5

ਦਾਲਾਂ ਨੂੰ ਭਿਓ ਕੇ ਪਕਾਉਣ ਨਾਲ ਇਹ ਚੰਗੀ ਤਰ੍ਹਾਂ ਪਕ ਜਾਂਦੀਆਂ ਹਨ ਅਤੇ ਇਹ ਪਚਣ 'ਚ ਵੀ ਆਸਾਨ ਹੋ ਜਾਂਦੀਆਂ ਹਨ।ਜੇਕਰ ਤੁਸੀਂ ਦਾਲਾਂ ਨੂੰ ਪਕਾਉਣ ਤੋਂ ਕੁਝ ਦੇਰ ਪਹਿਲਾਂ ਭਿਉਂ ਕੇ ਰੱਖੋ ਤਾਂ ਦਾਲ ਜਲਦੀ ਪਕ ਜਾਂਦੀ ਹੈ ਅਤੇ ਇਸ ਨਾਲ ਤੁਹਾਡਾ ਕਾਫੀ ਸਮਾਂ ਬਚ ਸਕਦਾ ਹੈ। ਇਸ ਦੇ ਨਾਲ, ਤੁਸੀਂ ਉਸੇ ਸਮੇਂ ਨੂੰ ਹੋਰ ਕੰਮਾਂ ਵਿੱਚ ਵਰਤ ਸਕਦੇ ਹੋ।
5/5

ਦਾਲਾਂ ਨੂੰ ਪਹਿਲਾਂ ਹੀ ਭਿਉਂ ਕੇ ਰੱਖਣ ਨਾਲ ਉਨ੍ਹਾਂ ਦਾ ਸਵਾਦ ਵਧਦਾ ਹੈ ਅਤੇ ਇਹ ਜ਼ਿਆਦਾ ਪੌਸ਼ਟਿਕ ਵੀ ਬਣਦੇ ਹਨ।ਜੇਕਰ ਤੁਸੀਂ ਖਾਣਾ ਬਣਾਉਣ 'ਚ ਊਰਜਾ ਦੀ ਘੱਟ ਖਪਤ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਦਾਲਾਂ ਨੂੰ ਭਿਓ ਲਓ।
Published at : 12 Jun 2024 05:50 AM (IST)
ਹੋਰ ਵੇਖੋ





















