ਪੜਚੋਲ ਕਰੋ
ਵਾਸ਼ਿੰਗ ਮਸ਼ੀਨ 'ਚ ਲੋਕ ਕਿਉਂ ਪਾ ਰਹੇ ਡਿਸਪ੍ਰੀਨ ਦੀਆਂ ਗੋਲੀਆਂ..ਜਾਣੋ ਵਾਇਰਲ ਹੈਕ ਦੀ ਸੱਚਾਈ
ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਵਾਸ਼ਿੰਗ ਮਸ਼ੀਨ ਵਿੱਚ ਡਿਸਪ੍ਰੀਨ ਪਾਉਣ ਦਿਖਾਇਆ ਜਾ ਰਿਹਾ ਹੈ। ਲੋਕ ਦਾਅਵਾ ਕਰਦੇ ਹਨ ਕਿ ਇਹ ਕੱਪੜਿਆਂ ਦੀ ਚਮਕ ਵਧਾਉਂਦਾ ਹੈ। ਆਓ ਵੇਖੀਏ ਇਸ ਵਿਚ ਕਿੰਨੀ ਸੱਚਾਈ ਹੈ।
( Image Source : Freepik )
1/6

ਦਰਅਸਲ ਚਿੱਟੇ ਕੱਪੜਿਆਂ ਦੀ ਸਫੈਦ ਚਮਕ ਬਣਾਈ ਰੱਖਣਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਕੱਪੜਿਆਂ ਦੀ ਚਮਕ ਬਣਾਈ ਰੱਖਣ ਲਈ ਬਾਜ਼ਾਰ ਵਿੱਚ ਨਵੇਂ-ਨਵੇਂ ਪ੍ਰੋਡਕਟ ਵੀ ਆਉਂਦੇ ਰਹਿੰਦੇ ਹਨ। ਕਦੇ ਚਾਰ ਬੂੰਦਾਂ ਵਾਲਾ ਉਜਾਲਾ ਤੇ ਕਦੇ ਵਾਈਟਨਰ। ਵੱਖ-ਵੱਖ ਡਿਟਰਜੈਂਟ ਕੰਪਨੀਆਂ ਵੀ ਦਾਅਵਾ ਕਰਦੀਆਂ ਹਨ ਕਿ ਉਨ੍ਹਾਂ ਦਾ ਉਤਪਾਦ ਸਫੈਦੀ ਤੇ ਚਮਕ ਲਈ ਸਭ ਤੋਂ ਵਧੀਆ ਹੈ। ਹਾਲਾਂਕਿ, ਲੋਕ ਆਪਣੇ ਦਿਮਾਗ ਦੀ ਵਰਤੋਂ ਕਰਕੇ ਅਜਿਹੀ ਕਾਢ ਕੱਢ ਲਿਆਉਂਦੇ ਹਨ ਜਿਸ 'ਤੇ ਵਿਸ਼ਵਾਸ ਕਰਨਾ ਵੀ ਔਖਾ ਹੁੰਦਾ ਹੈ।
2/6

ਇਨ੍ਹਾਂ ਕਾਂਢਾਂ ਨੂੰ ਆਮ ਤੌਰ 'ਤੇ ਹੈਕ ਕਿਹਾ ਜਾਂਦਾ ਹੈ। ਕੱਪੜਿਆਂ ਨੂੰ ਚਮਕਦਾਰ ਬਣਾਉਣ ਲਈ ਅਸੀਂ ਅੱਜ ਤੁਹਾਨੂੰ ਜਿਸ ਹੈਕ ਬਾਰੇ ਦੱਸ ਰਹੇ ਹਾਂ ਉਹ ਕਾਫ਼ੀ ਵੱਖਰਾ ਹੈ। ਤੁਸੀਂ ਥੋੜ੍ਹਾ ਜਿਹਾ ਹੈਰਾਨ ਵੀ ਹੋ ਸਕਦੇ ਹੋ। ਜੀ ਹਾਂ, ਸਿਰ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਕਦੇ-ਕਦਾਈਂ ਜੋ ਗੋਲੀ ਲੈਂਦੇ ਹੋ, ਉਹ ਤੁਹਾਡੇ ਕੱਪੜਿਆਂ ਨੂੰ ਵੀ ਚਮਕਦਾਰ ਬਣਾ ਸਕਦੀ ਹੈ। ਇਸ ਲਈ ਸਿਰਫ਼ ਇੱਕ ਐਸਪਰੀਨ ਦੀ ਗੋਲੀ ਚਾਹੀਦੀ ਹੈ।
Published at : 14 Oct 2025 02:01 PM (IST)
ਹੋਰ ਵੇਖੋ
Advertisement
Advertisement





















