ਪੜਚੋਲ ਕਰੋ
ਸੰਗਰੂਰ ਦੇ ਮੂਨਕ ਦੇ ਕਿਸਾਨਾਂ 'ਚ ਘੱਗਰ ਨਦੀ ਦਾ ਡਰ, ਕਿਸਾਨਾਂ ਲਈ ਕਿਉਂ ਕਾਲ ਹੈ ਘੱਗਰ ਨਦੀ ਖੁਦ ਜਾਣੋ
Sangrur, Moonak farmers
1/10

ਸੰਗਰੂਰ ਦੇ ਮੂਨਕ ਖੇਤਰ ਵਿਚ ਘੱਗਰ ਨਦੀ ਹਿਮਾਚਲ 'ਚ ਬਾਰਸ਼ ਹੋਣ ਨਾਲ ਹਰ ਵਾਰ ਇੱਥੇ ਦੇ ਕਿਸਾਨਾਂ ਲਈ ਮੁਸੀਬਤ ਵਜੋਂ ਆਉਂਦੀ ਹੈ। ਖੇਤਰ ਦੇ ਕਿਸਾਨ ਘੱਗਰ ਵਿੱਚ ਹੜ੍ਹਾਂ ਦੇ ਡਰੋਂ ਆਪਣੇ ਖੇਤ ਖਾਲੀ ਰੱਖ ਰਹੇ ਹਨ, ਤਾਂ ਜੋ ਜੇਕਰ ਘੱਗਰ ਵਿੱਚ ਹੜ੍ਹ ਆਇਆ ਤਾਂ ਉਨ੍ਹਾਂ ਨੂੰ ਦੋਹਰਾ ਨੁਕਸਾਨ ਨਾਹ ਸਹਿਣਾ ਪੈਵੇ। ਕਿਉਂਕਿ ਸਰਕਾਰ ਬਰਬਾਦ ਹੋਈ ਫਸਲ ਦੇ ਮੁਆਵਜ਼ੇ ਦੇ ਨਾਂ 'ਤੇ ਕਿਸਾਨਾਂ ਨਾਲ ਸਿਰਫ ਮਜ਼ਾਕ ਕਰਦੀ ਹੈ। ਨਾਲ ਹੀ ਕਿਸਾਨਾਂ ਨੇ ਕਿਹਾ ਕਿ ਘੱਗਰ ਦੀ ਸਫਾਈ ਵੱਲ ਵੀ ਕੋਈ ਧਿਆਨ ਨਹੀਂ ਦਿੰਦਾ।
2/10

ਸੰਗਰੂਰ ਤੋਂ 90 ਕਿਲੋਮੀਟਰ ਦੀ ਦੂਰੀ 'ਤੇ ਮੂਨਕ ਦਾ ਖੇਤਰ ਹੈ। ਜਿਸ ਦੇ ਨੇੜੇ ਹਿਮਾਚਲ ਤੋਂ ਨਿਕਲਦੀ ਘੱਗਰ ਨਦੀ ਵਗਦੀ ਹੈ। ਕਿਸਾਨਾਂ ਮੁਤਾਬਕ ਇਹ ਉਨ੍ਹਾਂ ਲਈ ਹਰ ਸਾਲ ਕਾਲ ਬਣ ਕੇ ਆਉਂਦੀ ਹੈ ਕਿਉਂਕਿ ਘੱਗਰ ਨਦੀ 'ਚ ਪਾਣੀ ਆਉਣ ਨਾਲ ਹੜ੍ਹ ਜਿਹੇ ਹਾਲਾਤ ਬਣਦੇ ਹਨ। ਜਿਸ ਕਾਰਨ ਇਸ ਖੇਤਰ ਦੀਆਂ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਜਾਂਦੀਆਂ ਹਨ।
Published at : 03 Jul 2021 06:52 PM (IST)
ਹੋਰ ਵੇਖੋ




















