ਪੜਚੋਲ ਕਰੋ
ਸੂਬੇ ਭਰ 'ਚ ਡਾਕਟਰਾਂ ਨੇ ਪੰਜਾਬ ਸਰਕਾਰ ਖਿਲਾਫ ਸ਼ੁਰੂ ਕੀਤੀ ਹੜਤਾਲ, ਦਫਤਰਾਂ ਨੂੰ ਲਾਏ ਤਾਲੇ
ਸੂਬੇ ਭਰ 'ਚ ਡਾਕਟਰਾਂ ਨੇ ਪੰਜਾਬ ਸਰਕਾਰ ਖਿਲਾਫ ਸ਼ੁਰੂ ਕੀਤੀ ਹੜਤਾਲ, ਦਫਤਰਾਂ ਨੂੰ ਲਾਏ ਤਾਲੇ
1/6

ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ ਪੇ ਕਮਿਸ਼ਨ ਖ਼ਿਲਾਫ਼ ਹਰ ਵਿਭਾਗ ਦੇ ਕਰਮਚਾਰੀ ਪ੍ਰਦਰਸ਼ਨ ਕਰ ਰਹੇ ਹਨ। ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੇ ਸਿਹਤ ਵਿਭਾਗ ਦੇ ਸਰਕਾਰੀ ਡਾਕਟਰ ਵੀ ਇਸ ਪੇ ਕਮਿਸ਼ਨ ਦੇ ਖ਼ਿਲਾਫ਼ ਹਨ। ਅੱਜ ਪੰਜਾਬ ਭਰ 'ਚ ਸਰਕਾਰੀ ਹਸਪਤਾਲਾਂ ਦੇ ਸਮੁੱਚੇ ਡਾਕਟਰਾਂ ਨੇ ਮੁੜ ਹੜਤਾਲ ਕਰਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
2/6

ਸਿਵਲ ਸਰਜਨ ਦਫ਼ਤਰ ਤੇ ਹੋਰ ਸਰਕਾਰੀ ਦਫਤਰਾਂ ਨੂੰ ਤਾਲਾ ਜੜਿਆ ਤੇ ਓਪੀਡੀ ਵੀ ਬੰਦ ਕਰ ਦਿੱਤੀ ਗਈ ਹੈ। ਡਾਕਟਰਾਂ ਦੀ ਸਟੇਟ ਐਸੋਸੀਏਸ਼ਨ ਦੇ ਸੱਦੇ 'ਤੇ ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰਾਂ ਵੱਲੋਂ ਅੱਜ ਮੁੜ ਦੋ ਦਿਨਾਂ ਦੀ ਹੜਤਾਲ ਕਰਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਵੱਲੋਂ ਲਾਗੂ ਕੀਤੇ ਪੇ ਕਮਿਸ਼ਨ ਖ਼ਿਲਾਫ਼ ਅਤੇ ਪੰਜਾਬ ਦੇ ਵਿੱਤ ਮੰਤਰੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
Published at : 03 Aug 2021 01:52 PM (IST)
ਹੋਰ ਵੇਖੋ





















