ਪੜਚੋਲ ਕਰੋ
ਅੱਜ ਜੇਕਰ ਚੋਣਾਂ ਹੋ ਜਾਣ ਤਾਂ ਕਾਂਗਰਸ ਨੂੰ ਇੱਕ ਵੀ ਵੋਟ ਨਹੀਂ ਪੈਣੀ! ਆਖਰ ਕਿਉਂ ਕੀਤਾ ਇੰਨਾ ਵੱਡਾ ਦਾਅਵਾ?
1/5

ਇਸ ਸਰਕਾਰ ਨੇ ਸਿਰਫ ਮਾਰਨਾ ਹੀ ਸੋਚਿਆ ਹੋਇਆ ਹੈ। ਹਰ ਇੱਕ ਸਟੇਟ ਤੇ ਸਰਕਾਰ ਉਥੋਂ ਦੇ ਕਾਰੋਬਾਰ ਨਾਲ ਚੱਲਦੀ ਹੈ। ਜੇਕਰ ਕਾਰੋਬਾਰ ਹੀ ਬੰਦ ਪਿਆ ਤਾਂ ਸਰਕਾਰਾਂ ਅਤੇ ਸਟੇਟ ਕਿਵੇਂ ਚੱਲਣਗੇ ।
2/5

ਉਨ੍ਹਾਂ ਕਿਹਾ ਕਿ ਲੋਕਾਂ ਨੇ ਇਹ ਸੋਚ ਕੇ ਵੋਟ ਨਹੀਂ ਪਾਉਣੀ ਕਿ ਜਿਸ ਨੂੰ ਇਹ ਹੀ ਨਹੀਂ ਪਤਾ ਕਿ ਸਰਕਾਰ ਚਲਾਉਣੀ ਕਿਵੇਂ ਹੈ? ਵਪਾਰ ਨੂੰ ਸਪੋਰਟ ਕਿਵੇਂ ਕਰਨਾ ਹੈ? ਲੋਕਾਂ ਨੂੰ ਸੁੱਖ ਸੁਵਿਧਾ ਕਿਵੇਂ ਦੇਣੀ ਹੈ?
3/5

ਅੱਜ ਦੇ ਹਾਲਾਤ ਦੇਖ ਕੇ ਅਸੀਂ ਪਛਤਾ ਰਹੇ ਹਾਂ ਕਿ ਅਸੀਂ ਅਜਿਹੀ ਸਰਕਾਰ ਬਣਾਈ ਹੈ ਕਿ ਅਸੀਂ ਪੜ੍ਹੇ-ਲਿਖੇ ਹੋ ਕੇ ਵੀ ਮੂਰਖ ਬਣ ਰਹੇ ਹਾਂ। ਅੱਜ ਜੇਕਰ ਚੋਣਾਂ ਹੋ ਜਾਣ ਤਾਂ ਕਾਂਗਰਸ ਨੂੰ ਇੱਕ ਵੀ ਵੋਟ ਨਹੀਂ ਪੈਣੀ।
4/5

ਉਨ੍ਹਾਂ ਦਾ ਕਹਿਣਾ ਹੈ ਕਿ ਜੋ ਸਰਕਾਰ ਨੂੰ ਸਲਾਹ ਦੇ ਰਹੇ ਹਨ, ਉਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਆ ਕੇ ਦੇਖਣਾ ਚਾਹੀਦਾ ਹੈ ਕਿ ਕਾਰੋਬਾਰੀਆਂ ਨੂੰ ਕੀ ਦਿੱਕਤਾਂ ਆ ਰਹੀਆਂ ਹਨ।
5/5

ਬਠਿੰਡਾ ਵਿੱਚ ਹਰ ਵਰਗ ਪੰਜਾਬ ਸਰਕਾਰ ਦੇ ਵੀਕੈਂਡ ਲੌਕਡਾਊਨ ਤੋਂ ਪ੍ਰੇਸ਼ਾਨ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕੋਰੋਨਾ ਕਰਕੇ ਉਨ੍ਹਾਂ ਨੂੰ ਇੰਨੀ ਪ੍ਰੇਸ਼ਾਨੀ ਹੋਵੇਗੀ ਜਿੰਨੀ ਉਨ੍ਹਾਂ ਦੇ ਕਾਰੋਬਾਰ ਕਰਕੇ ਹੋ ਰਹੀ ਹੈ।
Published at :
ਹੋਰ ਵੇਖੋ





















