ਪੜਚੋਲ ਕਰੋ
Advertisement

ਦੇਸ਼ ਦੇ ਜਵਾਨਾਂ ਨੂੰ ਮਿਲਣ ਪਹੁੰਚੇ ਅਕਸ਼ੇ ਕੁਮਾਰ, ਦੇਖੋ ਤਸਵੀਰਾਂ

1/7

ਬੌਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਅੱਜ ਬੀਐਸਐਫ ਦੇ ਜਵਾਨਾਂ ਨੂੰ ਮਿਲਣ ਲਈ ਜੰਮੂ-ਕਸ਼ਮੀਰ ਪਹੁੰਚੇ।
2/7

ਅਕਸ਼ੈ ਕੁਮਾਰ ਨੇ ਕਿਹਾ ਅਸਲ ਹੀਰੋਜ਼ ਨੂੰ ਮਿਲਣਾ ਹਮੇਸ਼ਾ ਹੀ ਕਮਾਲ ਦਾ ਅਨੁਭਵ ਹੁੰਦਾ ਹੈ। ਅਕਸ਼ੈ ਕੁਮਾਰ ਨੇ ਜੰਮੂ ਕਸ਼ਮੀਰ ਵਿੱਚ ਇਸ ਮੁਲਾਕਾਤ ਦੌਰਾਨ BSF ਜਵਾਨਾਂ ਦੇ ਨਾਲ ਨਾ ਸਿਰਫ ਤਸਵੀਰਾਂ ਕਲਿੱਕ ਕੀਤੀਆਂ, ਬਲਕਿ ਉਨ੍ਹਾਂ ਨਾਲ ਡਾਂਸ ਵੀ ਕੀਤਾ।
3/7

ਅਕਸ਼ੈ ਨੇ ਉਨ੍ਹਾਂ ਸੈਨਿਕਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਜੰਗ ਵਿਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
4/7

ਅਕਸ਼ੈ ਕੁਮਾਰ ਹੈਲੀਕਾਪਟਰ ਰਹੀ ਤੁਲੈਲ ਦੇ ਨੀਰੂ ਪਿੰਡ ਪਹੁੰਚੇ। ਜਿਥੇ ਉਨ੍ਹਾਂ ਦਾ ਜਵਾਨਾਂ ਨੂੰ ਮਿਲਣ ਦਾ ਤੇ ਗੱਲਬਾਤ ਕਰਨ ਦਾ ਪ੍ਰੋਗਰਾਮ ਸੀ। ਅਕਸ਼ੈ ਨੇ ਨੀਰੂ ਪਿੰਡ ਇਕ ਸਕੂਲ ਦੇ ਨਿਰਮਾਣ ਦੇ ਲਈ 1 ਕਰੋੜ ਰੁਪਏ ਡੋਨੇਟ ਵੀ ਕੀਤੇ।
5/7

ਅਕਸ਼ੈ ਨੂੰ ਕਈ BSF ਜਵਾਨਾਂ ਦੇ ਨਾਲ ਮੁਲਾਕਾਤ ਕਰਦੇ ਦੇਖਿਆ ਗਿਆ ਹੈ। ਅਕਸ਼ੈ ਦੇ ਅਨੁਸਾਰ ਉਨ੍ਹਾਂ ਦੀ ਇਹ ਮੁਲਾਕਾਤ ਵੀ ਕਾਫੀ ਯਾਦਗਾਰ ਰਹੇਗੀ।
6/7

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ ਦੀ ਅਗਲੀ ਫਿਲਮ 'ਬੇਲ ਬੋਟਮ ' ਰਿਲੀਜ਼ ਲਈ ਤਿਆਰ ਹਨ ਜੋ 27 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿਚ ਰਿਲੀਜ਼ ਹੋਣ ਜਾ ਰਹੀ ਹੈ।
7/7

ਇਸ ਤੋਂ ਇਲਾਵਾ ਉਹ ਰੋਹਿਤ ਸ਼ੈੱਟੀ ਦੀ ਸੂਰਿਆਵੰਸ਼ੀ 'ਚ ਵੀ ਨਜ਼ਰ ਆਉਣਗੇ । ਇਸ ਫਿਲਮ ਦੀ ਰਿਲੀਜ਼ਿੰਗ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।
Published at : 17 Jun 2021 05:12 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪਾਲੀਵੁੱਡ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
