ਪੜਚੋਲ ਕਰੋ
ਮਮਤਾ ਦੇ ਵਿਹੜੇ 'ਚ 2 ਸਾਲ ਬਾਅਦ PM ਮੋਦੀ , ਮਾਂ ਹੀਰਾਬੇਨ ਦੇ ਪੈਰ ਛੂਹ ਕੇ ਲਿਆ ਅਸ਼ੀਰਵਾਦ, ਵੇਖੋ ਤਸਵੀਰਾਂ
PM Modi
1/6

ਦੇਸ਼ ਦੇ ਚਾਰ ਸੂਬਿਆਂ 'ਚ ਮਿਲੀ ਬੰਪਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਅੱਜ ਗੁਜਰਾਤ ਦੇ 2 ਦਿਨਾਂ ਦੌਰੇ 'ਤੇ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਅਹਿਮਦਾਬਾਦ 'ਚ ਰੋਡ ਸ਼ੋਅ ਕੀਤਾ। ਪੀਐਮ ਮੋਦੀ ਨੇ ਅਹਿਮਦਾਬਾਦ ਏਅਰਪੋਰਟ ਤੋਂ ਭਾਜਪਾ ਦਫ਼ਤਰ 'ਕਮਲਮ' ਤੱਕ ਕਰੀਬ 9 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ।
2/6

ਇਸ ਤੋਂ ਬਾਅਦ ਉਨ੍ਹਾਂ ਨੇ ਗੁਜਰਾਤ ਪੰਚਾਇਤ ਮਹਾਸੰਮੇਲਨ ਨੂੰ ਸੰਬੋਧਨ ਕੀਤਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਗਾਂਧੀਨਗਰ ਵਿੱਚ ਆਪਣੀ ਮਾਂ ਹੀਰਾਬੇਨ ਨਾਲ ਮੁਲਾਕਾਤ ਕੀਤੀ। PM ਮੋਦੀ ਦੀ ਮਾਂ ਨੇ ਦੋ ਸਾਲ ਬਾਅਦ ਮੁਲਾਕਾਤ ਕੀਤੀ ਹੈ। ਇੱਥੇ ਪਹੁੰਚ ਕੇ ਉਨ੍ਹਾਂ ਨੇ ਮਾਂ ਤੋਂ ਆਸ਼ੀਰਵਾਦ ਲਿਆ ਅਤੇ ਇਕੱਠੇ ਖਾਣਾ ਖਾਧਾ।
3/6

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਰਾਤ ਆਪਣੀ ਮਾਂ ਹੀਰਾਬੇਨ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਦਿਨ ਦੇ ਆਪਣੇ ਸਾਰੇ ਪ੍ਰੋਗਰਾਮ ਖਤਮ ਕਰਕੇ ਆਪਣੇ ਛੋਟੇ ਭਰਾ ਪੰਕਜ ਮੋਦੀ ਦੇ ਘਰ ਪਹੁੰਚੇ।
4/6

ਉਨ੍ਹਾਂ ਦੇ ਭਰਾ ਦਾ ਘਰ ਗਾਂਧੀਨਗਰ ਦੇ ਬਾਹਰਵਾਰ ਰਾਏਸਾਨ ਵਿੱਚ ਵਰਿੰਦਾਵਨ ਸੋਸਾਇਟੀ ਵਿੱਚ ਹੈ। ਮੋਦੀ ਦੀ ਮਾਂ ਆਪਣੇ ਛੋਟੇ ਬੇਟੇ ਪੰਕਜ ਮੋਦੀ ਨਾਲ ਰਹਿੰਦੀ ਹੈ।
5/6

ਭਾਜਪਾ ਵੱਲੋਂ ਜਾਰੀ ਬਿਆਨ ਮੁਤਾਬਕ ਮੋਦੀ ਰਾਤ ਕਰੀਬ 9 ਵਜੇ ਘਰ ਪਹੁੰਚੇ, ਆਪਣੀ ਮਾਂ ਨਾਲ ਰਾਤ ਦਾ ਖਾਣਾ ਖਾ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ।
6/6

ਪਾਰਟੀ ਨੇ ਮਾਂ ਅਤੇ ਬੇਟੇ ਦੀ ਖਾਣਾ ਖਾਂਦੇ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਦੋਂ ਵੀ ਅਹਿਮਦਾਬਾਦ ਆਉਂਦੇ ਹਨ ਤਾਂ ਉਹ ਆਪਣੀ ਮਾਂ ਨੂੰ ਜ਼ਰੂਰ ਮਿਲਦੇ ਹਨ।
Published at : 12 Mar 2022 01:18 PM (IST)
ਹੋਰ ਵੇਖੋ
Advertisement
Advertisement





















