ਪੜਚੋਲ ਕਰੋ
ਕਾਂਗਰਸ ਉਮੀਦਵਾਰ Archana Gautam ਨੂੰ ਬਦਨਾਮ ਕਰਨ 'ਤੇ ਵਿਰੋਧੀਆਂ 'ਤੇ ਵਰ੍ਹੀ ਪ੍ਰਿਅੰਕਾ ਗਾਂਧੀ, ਜਾਣੋ ਕਿਉਂ ਹੈ ਵਿਵਾਦ
archana-gautam-congress_1
1/10

ਪ੍ਰਿਅੰਕਾ ਗਾਂਧੀ ਨੇ ਮੇਰਠ ਜ਼ਿਲ੍ਹੇ ਦੇ ਹਸਤੀਨਾਪੁਰ ਤੋਂ ਕਾਂਗਰਸ ਉਮੀਦਵਾਰ ਅਰਚਨਾ ਗੌਤਮ ਬਾਰੇ ਕੀਤੀ ਜਾ ਰਹੀ ਟਿੱਪਣੀ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਰਚਨਾ ਗੌਤਮ ਨੂੰ ਬਿਕਨੀ ਪਹਿਨਣ ਤੇ ਉਨ੍ਹਾਂ ਦੇ ਕੱਪੜਿਆਂ ਨੂੰ ਲੈ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਰਚਨਾ ਸਾਲ 2018 ਵਿੱਚ ਮਿਸ ਬਿਕਨੀ ਇੰਡੀਆ ਮੁਕਾਬਲੇ ਦਾ ਖਿਤਾਬ ਜਿੱਤ ਚੁੱਕੀ ਹੈ ਤੇ ਇਸ ਵਾਰ ਯੂਪੀ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੀ ਹੈ।
2/10

ਮੰਗਲਵਾਰ ਨੂੰ ਪ੍ਰਿਯੰਕਾ ਗਾਂਧੀ ਨੇ ਫੇਸਬੁੱਕ ਲਾਈਵ ਦੌਰਾਨ ਕਿਹਾ, ''ਅਰਚਨਾ ਨੇ ਕਾਫੀ ਸੰਘਰਸ਼ ਕੀਤਾ ਹੈ ਤੇ ਜਿਸ ਤਰ੍ਹਾਂ ਉਸ 'ਤੇ ਚਿੱਕੜ ਉਛਾਲਿਆ ਜਾ ਰਿਹਾ ਹੈ ਤੇ ਮੀਡੀਆ ਉਸ ਤੋਂ ਉਸ ਦੇ ਕੱਪੜਿਆਂ ਤੇ ਵਿਆਹ ਬਾਰੇ ਸਵਾਲ ਪੁੱਛ ਰਿਹਾ ਹੈ, ਮੈਂ ਕਹਿਣਾ ਚਾਹੁੰਦੀ ਹਾਂ ਕਿ ਆਖਰ ਤੁਸੀਂ ਇਹ ਸਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਕਿਸੇ ਹੋਰ ਵਿਅਕਤੀ ਨੂੰ ਕਿਉਂ ਨਹੀਂ ਪੁੱਛਦੇ? ਤੁਸੀਂ ਅਰਚਨਾ ਨਾਲ ਸਿਰਫ਼ ਇਸ ਲਈ ਈਰਖਾ ਕਿਉਂ ਕਰਨਾ ਚਾਹੁੰਦੇ ਹੋ ਕਿਉਂਕਿ ਉਹ ਇੱਕ ਔਰਤ ਹੈ?
Published at : 19 Jan 2022 10:07 AM (IST)
ਹੋਰ ਵੇਖੋ





















