ਪੜਚੋਲ ਕਰੋ
ਤਿਹਾੜ ਜੇਲ੍ਹ ਤੋਂ ਰਿਹਾਅ ਹੋ ਕੇ ਪੰਜਾਬ ਪਹੁੰਚੇ ਕਿਸਾਨ, ਵੇਖੋ ਤਸਵੀਰਾਂ

ਤਿਹਾੜ ਜੇਲ੍ਹ ਤੋਂ ਰਿਹਾਅ ਹੋ ਕੇ ਪੰਜਾਬ ਪਹੁੰਚੇ ਕਿਸਾਨ, ਵੇਖੋ ਤਸਵੀਰਾਂ | Farmers Released from tihar jail reached Punjab, see Pictures
1/5

ਮੋਗਾ: ਦਿੱਲੀ ਦੇ ਲਾਲ ਕਿਲ੍ਹਾ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੋਗਾ ਜ਼ਿਲਾ ਦੇ 11 ਕਿਸਾਨਾਂ ਨੂੰ ਦੋ ਦਿਨ ਪਹਿਲਾਂ ਜ਼ਮਾਨਤ ਮਿਲ ਗਈ।ਜਿਸ ਮਗਰੋਂ ਇਹ ਸਾਰੇ ਕਿਸਾਨ ਤਿਹਾੜ ਜੇਲ ਵਿੱਚੋਂ ਰਿਹਾਅ ਹੋ ਕੇ ਮੋਗਾ ਵਾਪਸ ਆਪਣੇ ਘਰਾਂ ਵਿੱਚ ਪਹੁੰਚੇ।
2/5

ਇਨ੍ਹਾਂ 11 ਕਿਸਾਨਾਂ ਦੇ ਮੋਗਾ ਪਹੁੰਚਣ ਤੇ ਜ਼ਿਲ੍ਹਾ ਮੋਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
3/5

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਰਜਿੰਦਰ ਸਿੰਘ ਬਰਾੜ ਨੇ ਸਾਰਿਆਂ ਨੂੰ ਸਿਰੋਪੇ ਦੇ ਕੇ ਸਨਮਾਨਤ ਕੀਤਾ।
4/5

ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਹ 11 ਕਿਸਾਨਾਂ ਨੂੰ ਦਿੱਲੀ ਨਾਜਾਇਜ਼ ਤੌਰ ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅੱਜ ਮਨਜਿੰਦਰ ਸਿੰਘ ਸਿਰਸਾ ਅਤੇ ਅਕਾਲੀ ਦਲ ਵਲੋਂ ਭੇਜੇ ਗਏ ਵਕੀਲਾਂ ਨੇ ਇਨ੍ਹਾਂ ਦੀ ਰਿਹਾਈ ਕਰਵਾਈ ਹੈ।
5/5

ਰਿਹਾਅ ਹੋ ਕੇ ਆਏ ਕਿਸਾਨਾਂ ਨੇ ਕਿਹਾ ਕਿ ਉਹ ਲਾਲ ਕਿਲੇ ਤੋਂ ਬਹੁਤ ਦੂਰ ਸੀ। ਉਨ੍ਹਾਂ ਨੇ ਪੁਲੀਸ ਤੋਂ ਰਸਤਾ ਪੁੱਛਿਆ ਸੀ ਪਰ ਉਨ੍ਹਾਂ ਨੂੰ ਨਾਜਾਇਜ਼ ਤੌਰ ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਉਹ ਦੁਬਾਰਾ ਧਰਨੇ 'ਚ ਸ਼ਾਮਲ ਹੋਣਗੇ ਅਤੇ ਜਦੋਂ ਤਕ ਇਹ ਤਿੰਨੇ ਕਾਨੂੰਨ ਰੱਦ ਨਹੀਂ ਹੁੰਦੇ ਸਾਡਾ ਸੰਘਰਸ਼ ਜਾਰੀ ਰਹੇਗਾ।
Published at : 06 Mar 2021 05:02 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਨਰਲ ਨੌਲਜ
ਵਿਸ਼ਵ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
