ਪੜਚੋਲ ਕਰੋ
Punjab: ਪੰਜਾਬ 'ਚ ਵਰ੍ਹ ਰਹੀ ਅੱਗ, ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਰਹਿਣ ਸਾਵਧਾਨ
ਪੰਜਾਬ 'ਚ ਮੁੜ ਤੋਂ ਗਰਮੀ ਤਿੱਖੀ ਪੈਣ ਲੱਗ ਪਈ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧਣ ਦੀ ਉਮੀਦ ਹੈ। ਮੌਸਮ ਵਿਭਾਗ ਦੇ ਅਨੁਸਾਰ 9, 10 ਅਤੇ 11 ਜੂਨ ਨੂੰ 'ਲੂ' ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ...
( Image Source : Freepik )
1/6

ਮੌਸਮ ਵਿਭਾਗ ਦੇ ਅਨੁਸਾਰ 9, 10 ਅਤੇ 11 ਜੂਨ ਨੂੰ 'ਲੂ' ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਅਜਿਹੀ ਗਰਮੀ ਕਾਰਨ ਘਰ ਤੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ। ਲੋਕ ਤਪਿਸ਼ ਤੋਂ ਪ੍ਰੇਸ਼ਾਨ ਹੋ ਰਹੇ ਹਨ।
2/6

ਰਾਜ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 40.4°C ਦਰਜ ਕੀਤਾ ਗਿਆ। ਹੋਰ ਵੱਡੇ ਸ਼ਹਿਰਾਂ ਵਿੱਚ ਚੰਡੀਗੜ੍ਹ ਵਿੱਚ 39.9°C, ਅੰਮ੍ਰਿਤਸਰ ਵਿੱਚ 41.1°C ਅਤੇ ਲੁਧਿਆਣਾ ਵਿੱਚ 40.0°C ਤਾਪਮਾਨ ਦਰਜ ਕੀਤਾ ਗਿਆ। ਦਿਨ ਦੇ ਨਾਲ-ਨਾਲ ਹੁਣ ਰਾਤਾਂ ਵੀ ਗਰਮ ਹੋਣ ਲੱਗ ਪਈਆਂ ਹਨ।
Published at : 08 Jun 2025 02:56 PM (IST)
ਹੋਰ ਵੇਖੋ





















