ਪੜਚੋਲ ਕਰੋ
ਦਿੱਲੀ ਬੈਠੇ ਕਿਸਾਨਾਂ ਨੂੰ ਗਰਮੀ ਤੋਂ ਬਚਾਉਣ ਲਈ ਅੰਮ੍ਰਿਤਸਰ 'ਚ ਤਿਆਰੀ

Farmer Protest
1/4

ਅੰਮ੍ਰਿਤਸਰ: ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਤਿੰਨ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ। ਕੜਾਕੇ ਦੀ ਠੰਢ ਤੋਂ ਬਾਅਦ ਹੁਣ ਕਿਸਾਨਾਂ ਦੇ ਅੱਗੇ ਤਪਦੀ ਗਰਮੀ ਵੀ ਵੱਡੀ ਚਣੌਤੀ ਹੋਵੇਗੀ। ਕਿਸਾਨਾਂ ਦੇ ਸਮਰਥਨ ਲਈ ਵੱਖ-ਵੱਖ ਵਰਗ ਦੇ ਲੋਕ ਆਪਣੇ ਆਪਣੇ ਢੰਗ ਨਾਲ ਯੋਗਦਾਨ ਪਾ ਰਹੇ ਹਨ।
2/4

ਸਿਆਲਾਂ ਵਿੱਚ ਲੋਕਾਂ ਨੇ ਜਿੱਥੇ ਕੰਬਲ-ਰਜਾਈਆਂ, ਗੀਜ਼ਰ ਤੇ ਹੋਰ ਸਾਮਾਨ ਕਿਸਾਨਾਂ ਲਈ ਭੇਜਿਆ, ਉੱਥੇ ਹੀ ਹੁਣ ਕਿਸਾਨਾਂ ਨੂੰ ਗਰਮੀ ਤੋਂ ਬਚਾਉਣ ਲਈ ਪੱਖੇ ਭੇਜੇ ਜਾ ਰਹੇ ਹਨ।
3/4

ਅੰਮ੍ਰਿਤਸਰ ਤੋਂ ਇੱਕ ਸਾਬਕਾ ਸੈਨਾ ਦੇ ਹੌਲਦਾਰ ਹਰਜੀਤ ਸਿੰਘ ਕਿਸਾਨਾਂ ਦੇ ਅੰਦੋਲਨ ਵਿੱਚ ਯੋਗਦਾਨ ਪਾਉਣ ਲਈ ਮੋਰਚੇ ਵਿੱਚ ਪੱਖੇ ਭੇਜਣ ਦਾ ਫੈਸਲਾ ਕੀਤਾ ਹੈ। ਹਰਜੀਤ ਸਿੰਘ ਕੁਝ ਕਾਰੀਗਰਾਂ ਦੀ ਮਦਦ ਨਾਲ ਖੁਦ ਪੱਖੇ ਤਿਆਰ ਕਰ ਰਿਹਾ ਹੈ। ਹੁਣ ਤੱਕ ਉਨ੍ਹਾਂ 80 ਦੇ ਕਰੀਬ ਪੱਖੇ ਤਿਆਰ ਕਰ ਲਏ ਹਨ ਤੇ 50 ਦੇ ਕਰੀਬ ਹੋ ਤਿਆਰ ਕਰ ਰਹੇ ਹਨ।
4/4

ਉਨ੍ਹਾਂ ਦੱਸਿਆ ਕਿ 5 ਮਾਰਚ ਨੂੰ ਜੋ ਜਥਾ ਅੰਮ੍ਰਿਤਸਰ ਤੋਂ ਰਵਾਨਾ ਹੋਏਗਾ, ਉਸ ਦੀ ਹਰ ਟਰਾਲੀ ਵਿੱਚ ਇੱਕ ਪੱਖਾ ਲਾ ਕੇ ਦਿੱਤਾ ਜਾਏਗਾ ਤਾਂ ਜੋ ਕਿਸਾਨਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ।
Published at : 26 Feb 2021 04:53 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਨਰਲ ਨੌਲਜ
ਵਿਸ਼ਵ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
