ਪੜਚੋਲ ਕਰੋ
ਪੰਜਾਬ 'ਚ 9 ਜ਼ਿਲ੍ਹਿਆਂ ਲਈ ਮੀਂਹ ਦਾ ਅਲਰਟ! ਹਨ੍ਹੇਰੀ-ਤੂਫਾਨ ਨਾਲ ਬਿਜਲੀ ਡਿੱਗਣ ਦੀ ਚਿਤਾਵਨੀ
ਬੀਤੀ ਰਾਤ ਪੰਜਾਬ ਦੇ ਵਿੱਚ ਤੇਜ਼ ਹਨੇਰੀ ਤੇ ਮੀਂਹ ਦੇਖਣ ਨੂੰ ਮਿਲਿਆ ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ। IMD ਵੱਲੋਂ ਅੱਜ ਵੀ ਸੂਬੇ ਵਿਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਭਾਗ ਦਾ ਕਹਿਣਾ ਹੈ ਅਗਲੇ 4 ਦਿਨ ਸੂਬੇ....
image source twitter
1/6

ਪੰਜਾਬ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ। 11 ਮਈ ਐਤਵਾਰ ਨੂੰ ਰਾਜ ਦੇ ਅਧਿਕਤਮ ਔਸਤ ਤਾਪਮਾਨ ਵਿੱਚ 1.8 ਡਿਗਰੀ ਸੈਲਸੀਅਸ ਦੀ ਵੱਧਤ ਦੇਖੀ ਗਈ ਹੈ, ਹਾਲਾਂਕਿ ਸ਼ਾਮ ਹੋਣ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੀ ਰਿਪੋਰਟ ਮਿਲੀ ਹੈ। ਜਿਸ ਦੇ ਬਾਅਦ ਤਾਪਮਾਨ ਵਿੱਚ ਕਮੀ ਦੇਖਣ ਨੂੰ ਮਿਲੀ ਹੈ।
2/6

ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਦੇ ਅਨੁਸਾਰ, ਤਾਪਮਾਨ 40.8°C ਸਮਰਾਲਾ (ਲੁਧਿਆਣਾ) ਵਿੱਚ ਰਿਕਾਰਡ ਕੀਤਾ ਗਿਆ ਹੈ, ਜੋ ਹਾਲਾਤ ਵਿੱਚ ਸਭ ਤੋਂ ਗਰਮ ਸਥਾਨ ਰਿਹਾ। ਚੰਡੀਗੜ੍ਹ ਵਿੱਚ ਤਾਪਮਾਨ 38.9°C, ਪਟਿਆਲਾ ਵਿੱਚ 39.0°C ਅਤੇ ਬਠਿੰਡਾ ਵਿੱਚ 39.1°C ਤੱਕ ਪਹੁੰਚਿਆ, ਜਦਕਿ ਅੰਮ੍ਰਿਤਸਰ, ਲੁਧਿਆਣਾ, ਫਰੀਦਕੋਟ, ਹੁਸ਼ਿਆਰਪੁਰ ਅਤੇ ਫਾਜ਼ਿਲਕਾ ਵਰਗੇ ਜ਼ਿਲ੍ਹਿਆਂ ਵਿੱਚ ਵੀ ਤਾਪਮਾਨ 37 ਤੋਂ 39 ਡਿਗਰੀ ਦੇ ਵਿਚਕਾਰ ਰਿਹਾ। ਕੁੱਲ ਮਿਲਾ ਕੇ, ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਗਰਮੀ ਦਾ ਅਸਰ ਦੇਖਣ ਨੂੰ ਮਿਲਿਆ।
3/6

ਸ਼ਾਮ ਹੋਣ ਤੱਕ ਰਾਜ ਵਿੱਚ ਤੇਜ਼ ਹਵਾਵਾਂ ਚਲਣ ਲੱਗੀਆਂ। ਇਸੇ ਦੌਰਾਨ ਕਈ ਇਲਾਕਿਆਂ ਵਿੱਚ ਰਾਤ ਦੇ ਸਮੇਂ ਮੀਂਹ ਵੀ ਹੋਇਆ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।
4/6

ਮੌਸਮ ਵਿਭਾਗ ਨੇ 12 ਮਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਨੇਰੀ-ਤੂਫਾਨ, ਤੇਜ਼ ਹਵਾਵਾਂ (40-50 ਕਿਮੀ/ਘੰਟਾ) ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਜਤਾਈ ਹੈ।
5/6

ਮੌਸਮ ਵਿਭਾਗ ਦੇ ਅਨੁਸਾਰ ਉੱਤਰੀ ਪੰਜਾਬ (ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਨਵਾਂਸ਼ਹਿਰ ਆਦਿ) ਨੂੰ ਛੱਡ ਕੇ ਬਾਕੀ ਜ਼ਿਲਿਆਂ ਵਿੱਚ ਹਲਕੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹਾਲਾਂਕਿ, 24 ਘੰਟਿਆਂ ਬਾਅਦ ਮੌਸਮ ਫਿਰ ਤੋਂ ਸਧਾਰਣ ਹੋ ਜਾਣਗੇ ਅਤੇ ਤਾਪਮਾਨ ਵਿੱਚ ਵਾਧਾ ਦੇਖਣ ਨੂੰ ਮਿਲੇਗਾ।
6/6

ਇਸ ਦੇ ਨਾਲ ਹੀ ਤਰਨਤਾਰਨ, ਫਿਰੋਜ਼ਪੁਰ, ਮੋਗਾ, ਬਰਨਾਲਾ, ਸੰਗਰੂਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿਚ ਅੱਜ ਹਨੇਰੀ-ਤੂਫ਼ਾਨ ਦੀ ਵੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਲਈ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ।
Published at : 12 May 2025 02:07 PM (IST)
ਹੋਰ ਵੇਖੋ





















