ਪੜਚੋਲ ਕਰੋ
ਮੋਗਾ ਦੇ ਇਸ ਪਿੰਡ ਨੇ ਕੋਰੋਨਾ ਦੇ ਦੌਰ 'ਚ ਪੇਸ਼ ਕੀਤੀ ਮਿਸਾਲ, ਕੈਪਟਨ ਨੇ ਵੀ ਕੀਤੀ ਤਾਰੀਫ
ਮੋਗਾ-ਪਿੰਡ ਸਾਫੂਵਾਲਾ
1/6

ਇੱਕ ਪਾਸੇ ਜਿੱਥੇ ਲਗਾਤਾਰ ਕੋਰੋਨਾ ਦੇ ਕੇਸ ਵੱਧਦੇ ਜਾ ਰਹੇ ਹਨ ਤਾਂ ਉਥੇ ਹੀ ਦੂਜੇ ਪਾਸੇ ਕੋਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਵੈਕਸੀਨੇਸ਼ਨ ਲਗਵਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।
2/6

ਇਸ ਕੜੀ ਦੇ ਤਹਿਤ ਮੋਗਾ ਦੇ ਪਿੰਡ ਸਾਫੂਵਾਲਾ ਦੇ ਪਿੰਡ ਵਾਸੀਆਂ ਨੇ ਸਰਪੰਚ ਅਤੇ ਪੰਚਾਇਤ ਦਾ ਸਹਿਯੋਗ ਕਰਦੇ ਹੋਏ ਕੋਰੋਨਾ ਖਿਲਾਫ ਜੰਗ ਲੜਨ ਵਿੱਚ ਅਨੋਖੀ ਮਿਸਾਲ ਪੇਸ਼ ਕੀਤੀ ਹੈ।
3/6

ਕੁਲ 3500 ਆਬਾਦੀ ਵਾਲੇ ਇਸ ਪਿੰਡ ਵਿੱਚ ਲੱਗਭੱਗ 700 ਦੇ ਕਰੀਬ 45 ਸਾਲ ਤੋਂ 'ਤੇ ਦੇ ਲੋਕ ਰਹਿੰਦੇ ਹਨ।
4/6

ਹੁਣ ਤੱਕ 370 ਲੋਕ ਵੈਕਸੀਨ ਲਗਵਾ ਚੁੱਕੇ ਹਨ। ਇਹੀ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੁਆਰਾ ਟਵੀਟ ਕਰ ਇਸ ਪਿੰਡ ਦੀ ਪ੍ਰਸ਼ੰਸਾ ਕੀਤੀ ਗਈ ਹੈ।
5/6

ਕੈਪਟਨ ਨੇ ਕਿਹਾ ਕਿ ਜੋ ਪਿੰਡ 100% ਵੈਕਸੀਨ ਲਗਵਾਏਗਾ ਉਸ ਨੂੰ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਗਰਾਂਟ ਵੀ ਦਿੱਤੀ ਜਾਵੇਗੀ।
6/6

ਪਿੰਡ ਦੇ ਸਰਪੰਚ, ਪੰਚਾਇਤ ਮੈਂਬਰ ਅਤੇ ਪਿੰਡ ਵਾਸੀਆਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਕੁੱਝ ਹੀ ਦਿਨਾਂ ਵਿੱਚ ਕੈਂਪ ਲਗਾਕੇ ਰਹਿੰਦੇ ਬਾਕੀ ਰਹਿੰਦੇ ਲੋਕਾਂ ਦੀ ਵੀ ਵੈਕਸੀਨੇਸ਼ਨ ਕੀਤੀ ਜਾਵੇਗੀ।
Published at : 18 Apr 2021 02:15 PM (IST)
ਹੋਰ ਵੇਖੋ





















