ਪੜਚੋਲ ਕਰੋ
Snowfall in Shimla: ਸ਼ਿਮਲਾ 'ਚ ਇਸ ਸਾਲ ਦੀ ਪਹਿਲੀ ਬਰਫਬਾਰੀ, ਨਰਕੰਡਾ-ਰਾਮਪੁਰ ਹਾਈਵੇ ਬੰਦ, ਯੈਲੋ ਅਲਰਟ ਜਾਰੀ
1/13

ਸ਼ਿਮਲਾ 'ਚ ਬਰਫਬਾਰੀ
2/13

ਸ਼ਿਮਲਾ 'ਚ ਬਰਫਬਾਰੀ
3/13

ਸ਼ਿਮਲਾ 'ਚ ਬਰਫਬਾਰੀ
4/13

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਵੀਰਵਾਰ ਸਵੇਰੇ ਇਸ ਸਾਲ ਦੀ ਪਹਿਲੀ ਬਰਫਬਾਰੀ ਹੋਈ। ਸ਼ਿਮਲਾ, ਕੁਫਰੀ, ਕੈਲੋਂਗ, ਕਲਪਾ ਤੇ ਸੂਬੇ ਦੇ ਕਈ ਉਚਾਈ ਵਾਲੇ ਖੇਤਰਾਂ ਵਿੱਚ ਵੀਰਵਾਰ ਸਵੇਰੇ ਬਰਫਬਾਰੀ ਹੋਈ।
5/13

ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫਬਾਰੀ ਤੇ ਬਾਰਸ਼ ਹੋਈ ਹੈ। ਬੁੱਧਵਾਰ ਰਾਤ ਤੋਂ ਬਾਅਦ ਹੁਣ ਵੀਰਵਾਰ ਦੀ ਸਵੇਰੇ ਵੀ ਮੈਦਾਨੀ ਇਲਾਕਿਆਂ ਵਿੱਚ ਮੀਂਹ ਪਿਆ ਹੈ। ਇਸ ਦੇ ਨਾਲ ਹੀ ਸ਼ਿਮਲਾ, ਮਨਾਲੀ ਸਮੇਤ ਉੱਚਾਈ ਵਾਲੇ ਇਲਾਕਿਆਂ ਵਿਚ ਭਾਰੀ ਬਰਫਬਾਰੀ ਹੋਈ ਹੈ।
6/13

ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਬਰਫਬਾਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਡੀਸੀ ਸ਼ਿਮਲਾ ਆਦਿੱਤਿਆ ਨੇਗੀ ਦਾ ਕਹਿਣਾ ਹੈ ਕਿ ਸੜਕਾਂ ਖੋਲ੍ਹਣ ਲਈ ਮਸ਼ੀਨਰੀ ਤੇ ਲੇਬਰ ਲਗਾਈਆਂ ਗਈਆਂ ਹਨ। ਜੇਕਰ ਇੱਥੇ ਵਧੇਰੇ ਬਰਫਬਾਰੀ ਹੋਈ ਤਾਂ ਸੈਲਾਨੀਆਂ ਨੂੰ ਵੀ ਉਪਰਲੇ ਖੇਤਰਾਂ ਵਿੱਚ ਜਾਣ ਤੋਂ ਰੋਕਿਆ ਜਾਵੇਗਾ।
7/13

ਦੱਸ ਦਈਏ ਕਿ ਇਸ ਸਾਲ ਫਰਵਰੀ ਮਹੀਨੇ ਵਿੱਚ ਬਰਫਬਾਰੀ ਹੋਣ ਨਾਲ ਪਿਛਲੇ ਪੰਦਰਾਂ ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ।
8/13

ਬਰਫਬਾਰੀ ਕਾਰਨ ਕਿਸਾਨਾਂ ਦੇ ਚਿਹਰੇ ਵੀ ਖਿੜ੍ਹ ਗਏ ਹਨ। ਸ਼ਿਮਲਾ ਵਿੱਚ ਜਨਵਰੀ 'ਚ ਬਰਫਬਾਰੀ ਤੇ ਮੀਂਹ ਨਹੀਂ ਪਿਆ ਸੀ, ਇਸ ਤੋਂ ਬਾਅਦ ਫਸਲਾਂ 'ਤੇ ਖ਼ਤਰਾ ਮੰਡਰਾ ਰਿਹਾ ਸੀ ਪਰ ਹੁਣ ਬਰਫਬਾਰੀ ਕਾਰਨ ਫਸਲਾਂ ਨੂੰ ਨਵੀਂ ਜਿੰਦਗੀ ਮਿਲ ਗਈ ਹੈ।
9/13

ਸ਼ਿਮਲਾ ਜਾਣ ਵਾਲੇ ਸੈਲਾਨੀਆਂ ਦਾ ਕਹਿਣਾ ਹੈ ਕਿ ਬਰਫ ਨੇ ਉਨ੍ਹਾਂ ਦੇ ਪੈਸਾ ਵਸੂਲ ਕਰਵਾ ਦਿੱਤੇ ਹਨ। ਉਨ੍ਹਾਂ ਦੀ ਉਮੀਦ ਪੂਰੀ ਹੋ ਗਈ ਹੈ ਜਿਸ ਲਈ ਉਹ ਸ਼ਿਮਲਾ ਆਏ ਸੀ। ਸ਼ਿਮਲਾ ਬਰਫਬਾਰੀ ਕਾਰਨ ਚਾਂਦੀ ਦੀ ਤਰ੍ਹਾਂ ਚਮਕ ਰਿਹਾ ਹੈ।
10/13

ਮੌਸਮ ਵਿਭਾਗ ਮੁਤਾਬਕ 5 ਫਰਵਰੀ ਤੱਕ ਹਿਮਾਚਲ 'ਚ ਮੌਸਮ ਖਰਾਬ ਰਹੇਗਾ। ਉੱਚੇ ਥਾਂਵਾਂ 'ਤੇ ਬਰਫਬਾਰੀ ਤੇ ਨੀਵੇਂ ਇਲਾਕਿਆਂ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ।
11/13

ਮੌਸਮ ਵਿਭਾਗ ਨੇ 4 ਫਰਵਰੀ ਤੱਕ ਸੂਬੇ ਵਿਚ ਮੀਂਹ ਦੀ ਸੰਭਾਵਨਾ ਦੱਸੀ ਸੀ ਤੇ ਮੱਧਮ ਤੇ ਉੱਚੇ ਪਹਾੜੀ ਖੇਤਰਾਂ ਵਿਚ ਬਰਫਬਾਰੀ ਦੀ ਭਵਿੱਖਵਾਣੀ ਕਰਦਿਆਂ ਯੈਲੋ ਅਲਰਟ ਜਾਰੀ ਕੀਤਾ ਗਿਆ।
12/13

ਤਾਜ਼ਾ ਬਰਫਬਾਰੀ ਕਾਰਨ ਸ਼ਿਮਲਾ ਦਾ 10-NH ਨੂੰ ਬੰਦ ਕਰ ਦਿੱਤਾ ਗਿਆ ਹੈ ਜਦੋਂਕਿ 50 ਸੰਪਰਕ ਰਸਤੇ ਬੰਦ ਹੋ ਗਏ ਹਨ। ਕਈ ਇਲਾਕਿਆਂ ਵਿੱਚ ਬਰਫਬਾਰੀ ਕਾਰਨ ਬਿਜਲੀ ਭੱਜ ਗਈ ਹੈ।
13/13

ਪਹਾੜਾਂ ਦੀ ਰਾਣੀ ਸ਼ਿਮਲਾ ਵਿੱਚ ਬਰਫਬਾਰੀ ਜਾਰੀ ਹੈ। ਇਹ ਸ਼ਿਮਲਾ ਸ਼ਹਿਰ ਵਿੱਚ 2021 ਦੀ ਪਹਿਲੀ ਬਰਫਬਾਰੀ ਹੈ। ਤਾਜ਼ਾ ਬਰਫਬਾਰੀ ਕਾਰਨ ਸ਼ਿਮਲਾ 'ਚ ਆਏ ਸੈਲਾਨੀਆਂ ਦੇ ਦਿਲਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਗਈਆਂ।
Published at :
ਹੋਰ ਵੇਖੋ





















