ਪੜਚੋਲ ਕਰੋ
SL vs IND ODI: ਸ਼ੁਭਮਨ ਗਿੱਲ-ਅਰਸ਼ਦੀਪ ਸਿੰਘ ਸਣੇ ਇਸ ਖਿਡਾਰੀ ਦਾ ਕੱਟਿਆ ਗਿਆ ਪੱਤਾ! ਦੂਜੇ ਵਨਡੇ ਮੈਚ ਤੋਂ ਹੋਏ ਬਾਹਰ?
SL vs IND: ਭਾਰਤੀ ਟੀਮ ਇਸ ਸਮੇਂ ਸ਼੍ਰੀਲੰਕਾ ਦੌਰੇ 'ਤੇ ਹੈ। ਜਿੱਥੇ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ ਅਤੇ ਸੀਰੀਜ਼ ਦਾ ਪਹਿਲਾ ਮੈਚ ਕੋਲੰਬੋ ਦੇ ਮੈਦਾਨ 'ਤੇ ਖੇਡਿਆ ਗਿਆ।
SL vs IND ODI
1/6

ਜਿਸ ਵਿੱਚ ਦੋਵਾਂ ਟੀਮਾਂ ਵਿਚਾਲੇ ਮੈਚ ਟਾਈ ਰਿਹਾ। ਦੱਸ ਦੇਈਏ ਕਿ ਇੱਕ ਸਮੇਂ ਪਹਿਲੇ ਵਨਡੇ ਮੈਚ ਵਿੱਚ ਟੀਮ ਇੰਡੀਆ ਆਸਾਨੀ ਨਾਲ ਮੈਚ ਜਿੱਤ ਰਹੀ ਸੀ। ਪਰ ਸ਼੍ਰੀਲੰਕਾ ਦੇ ਸਪਿਨ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਮੈਚ 'ਚ ਵਾਪਸੀ ਕੀਤੀ। ਜਿਸ ਕਾਰਨ ਅੰਤ ਵਿੱਚ ਮੈਚ ਟਾਈ ਹੋ ਗਿਆ। ਉਥੇ ਹੀ ਹੁਣ ਸ਼੍ਰੀਲੰਕਾ ਅਤੇ ਭਾਰਤ (SL vs IND) ਵਿਚਾਲੇ ਦੂਜਾ ਮੈਚ ਐਤਵਾਰ ਨੂੰ ਕੋਲੰਬੋ ਦੇ ਮੈਦਾਨ 'ਤੇ ਖੇਡਿਆ ਜਾਵੇਗਾ। ਆਓ ਜਾਣਦੇ ਹਾਂ ਦੂਜੇ ਵਨਡੇ 'ਚ ਟੀਮ ਇੰਡੀਆ ਦੇ ਪਲੇਇੰਗ 11 ਕੀ ਹੋ ਸਕਦੀ ਹੈ ਅਤੇ ਕਿਸਨੂੰ ਮੌਕਾ ਮਿਲ ਸਕਦਾ ਹੈ।
2/6

ਕੇਐੱਲ ਰਾਹੁਲ ਦੀ ਹੋ ਸਕਦੀ ਛੁੱਟੀ ਪਹਿਲੇ ਵਨਡੇ ਮੁਕਾਬਲੇ 'ਚ ਟੀਮ ਇੰਡੀਆ ਦੀ ਗੇਂਦਬਾਜ਼ੀ ਸ਼ਾਨਦਾਰ ਰਹੀ ਸੀ। ਜਿਸ ਕਾਰਨ ਸ਼੍ਰੀਲੰਕਾ ਸਿਰਫ 230 ਦੌੜਾਂ ਹੀ ਬਣਾ ਸਕਿਆ। ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਸ੍ਰੀਲੰਕਾ ਖ਼ਿਲਾਫ਼ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ 43 ਗੇਂਦਾਂ ਵਿੱਚ ਸਿਰਫ਼ 31 ਦੌੜਾਂ ਹੀ ਬਣਾ ਸਕੇ। ਜਿਸ ਕਾਰਨ ਹੁਣ ਕੇਐਲ ਰਾਹੁਲ ਨੂੰ ਦੂਜੇ ਵਨਡੇ ਤੋਂ ਬਾਹਰ ਕੀਤਾ ਜਾ ਸਕਦਾ ਹੈ।
Published at : 03 Aug 2024 08:54 PM (IST)
ਹੋਰ ਵੇਖੋ





















