ਪੜਚੋਲ ਕਰੋ
IND vs WI: ਭਾਰਤ-ਵਿੰਡੀਜ਼ ਟੀ-20 ਮੈਚਾਂ 'ਚ ਇਨ੍ਹਾਂ ਪੰਜ ਖਿਡਾਰੀਆਂ ਨੇ ਬਣਾਈਆਂ ਸਭ ਤੋਂ ਵੱਧ ਦੌੜਾਂ, ਟਾਪ 'ਤੇ ਰੋਹਿਤ ਸ਼ਰਮਾ
ਭਾਰਤ-ਵੈਸਟਇੰਡੀਜ਼ ਟੀ-20 ਮੈਚਾਂ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਪੰਜ ਖਿਡਾਰੀਆਂ 'ਚ ਭਾਰਤੀ ਬੱਲੇਬਾਜ਼ ਟਾਪ-3 'ਚ ਹਨ।
ਰੋਹਿਤ ਸ਼ਰਮਾ
1/6

ਭਾਰਤ-ਵੈਸਟਇੰਡੀਜ਼ ਟੀ-20 ਮੈਚਾਂ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਪੰਜ ਖਿਡਾਰੀਆਂ 'ਚ ਭਾਰਤੀ ਬੱਲੇਬਾਜ਼ ਟਾਪ-3 'ਚ ਹਨ।
2/6

ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਰੋਹਿਤ ਸ਼ਰਮਾ ਦੇ ਨਾਂ ਹੈ। ਉਹਨਾਂ ਨੇ ਹੁਣ ਤੱਕ 649 ਦੌੜਾਂ ਬਣਾਈਆਂ ਹਨ। ਇਸ ਦੌਰਾਨ ਰੋਹਿਤ ਦੀ ਬੱਲੇਬਾਜ਼ੀ ਔਸਤ 40.56 ਅਤੇ ਸਟ੍ਰਾਈਕ ਰੇਟ 140.17 ਰਹੀ ਹੈ। ਉਨ੍ਹਾਂ ਨੇ ਵੈਸਟਇੰਡੀਜ਼ ਖਿਲਾਫ ਵੀ ਸੈਂਕੜਾ ਲਗਾਇਆ ਹੈ।
3/6

ਇੱਥੇ ਦੂਜੇ ਨੰਬਰ 'ਤੇ ਵਿਰਾਟ ਕੋਹਲੀ ਹੈ। ਵਿਰਾਟ ਕੋਹਲੀ ਨੇ ਵਿੰਡੀਜ਼ ਖਿਲਾਫ ਟੀ-20 ਅੰਤਰਰਾਸ਼ਟਰੀ ਮੈਚਾਂ 'ਚ 570 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੀ ਬੱਲੇਬਾਜ਼ੀ ਔਸਤ 57 ਅਤੇ ਸਟ੍ਰਾਈਕਰ ਰੇਟ 150.79 ਰਹੀ।
4/6

ਕੇਐੱਲ ਰਾਹੁਲ ਵੈਸਟਇੰਡੀਜ਼ ਖਿਲਾਫ ਟੀ-20 ਮੈਚਾਂ 'ਚ ਤੀਜੇ ਸਭ ਤੋਂ ਸਫਲ ਭਾਰਤੀ ਬੱਲੇਬਾਜ਼ ਰਹੇ ਹਨ। ਰਾਹੁਲ ਨੇ 58.83 ਦੀ ਸ਼ਾਨਦਾਰ ਬੱਲੇਬਾਜ਼ੀ ਔਸਤ ਅਤੇ 159 ਦੀ ਧਮਾਕੇਦਾਰ ਸਟ੍ਰਾਈਕ ਰੇਟ ਨਾਲ 353 ਦੌੜਾਂ ਬਣਾਈਆਂ ਹਨ। ਕੇਐੱਲ ਰਾਹੁਲ ਨੇ ਵਿੰਡੀਜ਼ ਖਿਲਾਫ ਟੀ-20 ਸੈਂਕੜਾ ਵੀ ਲਗਾਇਆ ਹੈ।
5/6

ਨਿਕੋਲਸ ਪੂਰਨ ਭਾਰਤ-ਵਿੰਡੀਜ਼ ਟੀ-20 ਵਿੱਚ ਚੌਥੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਪੂਰਨ ਨੇ ਭਾਰਤ ਖਿਲਾਫ 39.22 ਦੀ ਬੱਲੇਬਾਜ਼ੀ ਔਸਤ ਅਤੇ 132 ਦੇ ਸਟ੍ਰਾਈਕ ਰੇਟ ਨਾਲ 353 ਦੌੜਾਂ ਬਣਾਈਆਂ ਹਨ।
6/6

ਕੀਰੋਨ ਪੋਲਾਰਡ ਇਸ ਸੂਚੀ 'ਚ ਪੰਜਵੇਂ ਨੰਬਰ 'ਤੇ ਹਨ। ਪੋਲਾਰਡ ਨੇ ਭਾਰਤ ਖਿਲਾਫ ਟੀ-20 ਮੈਚਾਂ 'ਚ 324 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਹਨਾਂ ਦੀ ਬੱਲੇਬਾਜ਼ੀ ਔਸਤ 32.40 ਅਤੇ ਸਟ੍ਰਾਈਕ ਰੇਟ 124.61 ਰਿਹਾ।
Published at : 31 Jul 2022 12:33 PM (IST)
ਹੋਰ ਵੇਖੋ





















