ਪੜਚੋਲ ਕਰੋ
Ishan Kishan: ਈਸ਼ਾਨ ਕਿਸ਼ਨ ਬਣੇ 'ਗੇਮ ਚੇਂਜਰ', ਮੁੰਬਈ ਇੰਡੀਅਨਜ਼ ਦੀ ਜਿੱਤ 'ਚ ਨਿਭਾਈ ਅਹਿਮ ਭੂਮਿਕਾ
ਆਈਪੀਐਲ 2023 ਦੇ 46ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ। ਮੁੰਬਈ ਦੀ ਜਿੱਤ 'ਚ ਈਸ਼ਾਨ ਕਿਸ਼ਨ ਨੇ ਅਹਿਮ ਭੂਮਿਕਾ ਨਿਭਾਈ। ਉਸ ਨੇ 7 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 75 ਦੌੜਾਂ ਬਣਾਈਆਂ।

IPL 2023 Ishan Kishan PBKS vs MI
1/6

ਇਸ ਜਿੱਤ ਤੋਂ ਬਾਅਦ ਈਸ਼ਾਨ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਇਸ ਦੇ ਨਾਲ ਹੀ ਉਸ ਨੂੰ ਮੈਚ ਦਾ ਗੇਮ ਚੇਂਜਰ ਵੀ ਚੁਣਿਆ ਗਿਆ। ਈਸ਼ਾਨ ਨੂੰ ਕੁੱਲ 3 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ। ਈਸ਼ਾਨ ਨੂੰ ਇਸ ਮੈਚ ਲਈ ਕੁੱਲ ਤਿੰਨ ਐਵਾਰਡ ਮਿਲੇ ਹਨ।
2/6

ਮੋਹਾਲੀ 'ਚ ਖੇਡੇ ਗਏ ਮੈਚ 'ਚ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 215 ਦੌੜਾਂ ਦਾ ਟੀਚਾ ਦਿੱਤਾ ਸੀ। ਮੁੰਬਈ ਨੇ 18.5 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ।
3/6

ਪੰਜਾਬ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਜ਼ੀਰੋ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਈਸ਼ਾਨ ਕਿਸ਼ਨ ਨੇ ਅਗਵਾਈ ਕੀਤੀ। ਉਸ ਨੇ 41 ਗੇਂਦਾਂ ਵਿੱਚ 75 ਦੌੜਾਂ ਬਣਾਈਆਂ। ਈਸ਼ਾਨ ਨੂੰ 'ਪਲੇਅਰ ਆਫ ਦ ਮੈਚ' ਚੁਣਿਆ ਗਿਆ।
4/6

ਇਸ ਦੇ ਨਾਲ ਹੀ ਉਸ ਨੂੰ 'ਮੋਸਟ ਵੈਲਯੂਏਬਲ ਐਸੇਟ ਆਫ਼ ਦਾ ਮੈਚ' ਅਤੇ 'ਗੇਮ ਚੇਂਜਰ ਆਫ਼ ਦਾ ਮੈਚ' ਐਵਾਰਡ ਮਿਲੇ। ਇਸ ਤਰ੍ਹਾਂ ਈਸ਼ਾਨ ਨੂੰ ਕੁੱਲ 3 ਇਨਾਮ ਮਿਲੇ। ਉਸ ਦੀ ਇਨਾਮੀ ਰਾਸ਼ੀ 3 ਲੱਖ ਰੁਪਏ ਹੈ। ਤਿਲਕ ਵਰਮਾ ਨੂੰ ਦੋ ਐਵਾਰਡ ਮਿਲੇ। ਇਸ ਦੀ ਇਨਾਮੀ ਰਾਸ਼ੀ 2 ਲੱਖ ਰੁਪਏ ਹੈ। ਉਸ ਨੂੰ 'ਬਿਓਂਡ ਦ ਬਾਉਂਡਰੀਜ਼ ਲੌਂਗੈਸਟ ਸਿਕਸ' ਅਤੇ 'ਸਟਰਾਈਕਰ ਆਫ਼ ਦਾ ਮੈਚ' ਦਾ ਖਿਤਾਬ ਮਿਲਿਆ।
5/6

ਮੋਹਾਲੀ ਮੈਚ 'ਚ ਪੰਜਾਬ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 214 ਦੌੜਾਂ ਬਣਾਈਆਂ। ਇਸ ਦੌਰਾਨ ਲਿਵਿੰਗਸਟੋਨ ਨੇ ਅਜੇਤੂ 82 ਦੌੜਾਂ ਬਣਾਈਆਂ। ਜਵਾਬ 'ਚ ਮੁੰਬਈ ਨੇ 18.5 ਓਵਰਾਂ 'ਚ ਟੀਚਾ ਹਾਸਲ ਕਰ ਲਿਆ।
6/6

ਈਸ਼ਾਨ ਦੇ ਨਾਲ-ਨਾਲ ਸੂਰਿਆਕੁਮਾਰ ਯਾਦਵ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 31 ਗੇਂਦਾਂ ਵਿੱਚ 66 ਦੌੜਾਂ ਬਣਾਈਆਂ। ਸੂਰਿਆ ਦੀ ਪਾਰੀ ਵਿੱਚ 8 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਤਿਲਕ ਵਰਮਾ ਨੇ 10 ਗੇਂਦਾਂ ਵਿੱਚ ਨਾਬਾਦ 26 ਦੌੜਾਂ ਬਣਾਈਆਂ। ਉਸ ਨੇ 3 ਛੱਕੇ ਅਤੇ 1 ਚੌਕਾ ਲਗਾਇਆ।
Published at : 04 May 2023 07:06 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਚੰਡੀਗੜ੍ਹ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
