ਪੜਚੋਲ ਕਰੋ
ਤੁਹਾਡੇ ਨਾਮ ‘ਤੇ ਵੀ ਚੱਲਦੇ ਕਈ ਸਿਮ? ਤਾਂ ਹੋ ਜਾਓ ਸਾਵਧਾਨ ਨਹੀਂ ਤਾਂ ਲੱਗੇਗਾ ਲੱਖਾਂ ਦਾ ਜ਼ੁਰਮਾਨਾ; ਜਾਣ ਲਓ ਨਿਯਮ
SIM Card Rule: ਭਾਰਤ ਵਿੱਚ ਹੁਣ ਇੱਕ ਵਿਅਕਤੀ ਆਪਣੇ ਨਾਮ 'ਤੇ ਵੱਧ ਤੋਂ ਵੱਧ 9 ਸਿਮ ਕਾਰਡ ਰੱਖ ਸਕਦਾ ਹੈ ਜਦੋਂ ਕਿ ਜੰਮੂ ਅਤੇ ਕਸ਼ਮੀਰ, ਅਸਾਮ ਅਤੇ ਉੱਤਰ ਪੂਰਬੀ ਰਾਜਾਂ ਵਿੱਚ ਇਹ ਸੀਮਾ 6 ਸਿਮ ਕਾਰਡਾਂ ਤੱਕ ਹੈ।
SIM
1/5

ਭਾਰਤ ਵਿੱਚ ਇੱਕ ਵਿਅਕਤੀ ਆਪਣੇ ਨਾਮ 'ਤੇ ਵੱਧ ਤੋਂ ਵੱਧ 9 ਸਿਮ ਕਾਰਡ ਰੱਖ ਸਕਦਾ ਹੈ ਜਦੋਂ ਕਿ ਜੰਮੂ ਅਤੇ ਕਸ਼ਮੀਰ, ਅਸਾਮ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਸਿਰਫ 6 ਸਿਮ ਕਾਰਡ ਰੱਖ ਸਕਦੇ ਹਨ। ਇਸ ਨਿਯਮ ਦਾ ਉਦੇਸ਼ ਧੋਖਾਧੜੀ ਅਤੇ ਪਛਾਣ ਦੀ ਦੁਰਵਰਤੋਂ ਨੂੰ ਰੋਕਣਾ ਹੈ। ਤੁਹਾਡੇ ਆਧਾਰ ਨਾਲ ਜੁੜੇ ਸਾਰੇ ਸਿਮ ਕਾਰਡਾਂ ਨੂੰ ਲੈਕੇ ਜਾਣਕਾਰੀ ਪ੍ਰਾਪਤ ਕਰਨ ਲਈ, ਸਰਕਾਰ ਨੇ ਸੰਚਾਰ ਸਾਥੀ ਪੋਰਟਲ ਦੀ ਸਹੂਲਤ ਪ੍ਰਦਾਨ ਕੀਤੀ ਹੈ। ਇੱਥੇ ਜਾ ਕੇ, ਤੁਸੀਂ ਤੁਰੰਤ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਨਾਮ 'ਤੇ ਕਿੰਨੇ ਸਿਮ ਕਾਰਡ ਐਕਟਿਵ ਹਨ।
2/5

ਇਹ ਕਦਮ ਇਸ ਲਈ ਜ਼ਰੂਰੀ ਹੈ ਤਾਂ ਜੋ ਕੋਈ ਵੀ ਤੁਹਾਡੇ ਆਧਾਰ ਦੀ ਦੁਰਵਰਤੋਂ ਕਰਕੇ ਗੈਰ-ਕਾਨੂੰਨੀ ਸਿਮ ਨਾ ਲੈ ਸਕੇ। ਤੁਹਾਡੇ ਮੋਬਾਈਲ ਨੰਬਰ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਇਹ ਨੰਬਰ ਬੈਂਕਿੰਗ ਸੇਵਾਵਾਂ, OTP ਵੈਰੀਫਿਕੇਸ਼ਨ ਅਤੇ ਆਧਾਰ ਨਾਲ ਸਬੰਧਤ ਕਈ ਸਹੂਲਤਾਂ ਵਿੱਚ ਵਰਤਿਆ ਜਾਂਦਾ ਹੈ।
Published at : 06 Sep 2025 04:01 PM (IST)
ਹੋਰ ਵੇਖੋ





















