ਪੜਚੋਲ ਕਰੋ
ਮੋਟੋਰੋਲਾ ਦਾ ਦਮਦਾਰ ਸਮਾਰਟਫੋਨ 10 ਦਸੰਬਰ ਨੂੰ ਭਾਰਤ 'ਚ ਦੇਵੇ ਦਸਤਕ , ਇੱਥੇ ਜਾਣੋ ਕੀਮਤ ਤੇ ਸਪੈਸੀਫਿਕੇਸ਼ਨਸ
moto1
1/6

Motorola Moto G51 5G: Motorola ਦੇ ਆਉਣ ਵਾਲੇ ਸਮਾਰਟਫੋਨ Moto G51 5G ਦੀ ਲਾਂਚ ਡੇਟ ਲੀਕ ਹੋ ਗਈ ਹੈ। ਟੇਕ ਟਿਪਸਟਰ ਮੁਕੁਲ ਸ਼ਰਮਾ ਮੁਤਾਬਕ ਇਸ ਡਿਵਾਈਸ ਨੂੰ 10 ਦਸੰਬਰ ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਜਾਵੇਗਾ। ਇਹ ਕੰਪਨੀ ਦਾ ਪਹਿਲਾ ਡਿਵਾਈਸ ਹੋਵੇਗਾ
2/6

ਜਿਸ ਨੂੰ ਕੁਆਲਕਾਮ ਦੇ ਸਨੈਪਡ੍ਰੈਗਨ 480 ਪਲੱਸ ਚਿੱਪਸੈੱਟ ਨਾਲ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਜਾ ਸਕਦਾ ਹੈ। ਹੋਰ ਫੀਚਰਸ ਦੀ ਗੱਲ ਕਰੀਏ ਤਾਂ ਯੂਜ਼ਰਸ ਆਉਣ ਵਾਲੇ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ 8GB ਰੈਮ ਲੈ ਸਕਦੇ ਹਨ।
3/6

Moto G 51 ਸਮਾਰਟਫੋਨ ਦੀ ਕੀਮਤ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ। ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਡਿਵਾਈਸ ਦੀ ਕੀਮਤ 19,999 ਰੁਪਏ ਦੇ ਕਰੀਬ ਰੱਖੀ ਜਾ ਸਕਦੀ ਹੈ। ਇਹ ਡਿਵਾਈਸ ਜੀ ਸੀਰੀਜ਼ ਦਾ ਸਭ ਤੋਂ ਸਸਤਾ ਫੋਨ ਹੋਵੇਗਾ।
4/6

Moto G51 ਸਮਾਰਟਫੋਨ 'ਚ 120Hz ਦੀ ਰਿਫਰੈਸ਼ ਦਰ ਦੇ ਨਾਲ 6.8-ਇੰਚ ਪੰਚ-ਹੋਲ LCD ਡਿਸਪਲੇਅ ਹੋਵੇਗੀ। ਇਸ 'ਚ Qualcomm ਦਾ Snapdragon 480+ ਪ੍ਰੋਸੈਸਰ, 8GB ਰੈਮ ਅਤੇ 128GB ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ।
5/6

ਕੈਮਰੇ ਦੀ ਗੱਲ ਕਰੀਏ ਤਾਂ ਮੋਟੋ G51 ਸਮਾਰਟਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲ ਸਕਦਾ ਹੈ, ਜਿਸ ਦਾ ਪ੍ਰਾਇਮਰੀ ਸੈਂਸਰ 50MP ਦਾ ਹੋਵੇਗਾ।
6/6

ਜਦੋਂ ਕਿ ਇਸ ਵਿੱਚ 8MP ਅਤੇ 2MP ਲੈਂਸ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇਹ ਫੋਨ 13MP ਸੈਲਫੀ ਕੈਮਰੇ ਨਾਲ ਲੈਸ ਹੋ ਸਕਦਾ ਹੈ।
Published at : 04 Dec 2021 03:06 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
