ਪੜਚੋਲ ਕਰੋ
Mars : ਸਾਹਮਣੇ ਆਈ ਮੰਗਲ ਗ੍ਰਹਿ ਦੀ ਅਸਲ ਸੱਚਾਈ, 7 ਤਸਵੀਰਾਂ 'ਚ ਮਿਲੇਗੀ ਪੂਰੀ ਜਾਣਕਾਰੀ
ਤੁਸੀਂ ਸੋਸ਼ਲ ਮੀਡੀਆ 'ਤੇ ਕਈ ਵੀਡੀਓ ਵੇਖੇ ਹੋਣਗੇ ਅਤੇ ਮੰਗਲ ਗ੍ਰਹਿ ਬਾਰੇ ਕਈ ਤਰ੍ਹਾਂ ਦੀਆਂ ਪੋਸਟਾਂ ਪੜ੍ਹੀਆਂ ਹੋਣਗੀਆਂ। ਪਰ ਕੀ ਇਹ ਸਭ ਸੱਚ ਹੈ। ਸ਼ਾਇਦ ਨਹੀਂ। ਤਾਂ ਆਓ ਅੱਜ ਅਸੀਂ ਤੁਹਾਨੂੰ ਮੰਗਲ ਗ੍ਰਹਿ ਦਾ ਪੂਰਾ ਸੱਚ ਦੱਸਦੇ ਹਾਂ।
ਸਾਹਮਣੇ ਆਈ ਮੰਗਲ ਗ੍ਰਹਿ ਦੀ ਅਸਲ ਸੱਚਾਈ
1/6

ਸਭ ਤੋਂ ਪਹਿਲਾਂ ਗੱਲ ਕਰੀਏ ਮੰਗਲ ਗ੍ਰਹਿ ਦੀ ਮਿੱਟੀ ਦੀ। ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਮੰਗਲ ਗ੍ਰਹਿ ਨੂੰ ਲਾਲ ਗ੍ਰਹਿ ਕਿਹਾ ਜਾਂਦਾ ਹੈ ਕਿਉਂਕਿ ਮੰਗਲ ਦੀ ਮਿੱਟੀ ਵਿੱਚ ਲੋਹੇ ਦੇ ਖਣਿਜਾਂ ਨੂੰ ਜੰਗਾਲ ਲੱਗਣ ਦੀ ਵਜ੍ਹਾ ਨਾਲ ਵਾਤਾਵਰ ਤੇ ਮਿੱਟੀ ਸਪੇਸ ਤੋਂ ਲਾਲ ਨਜ਼ਰ ਆਉਂਦੀ ਹੈ।
2/6

ਹੁਣ ਗੱਲ ਕਰੀਏ ਮੰਗਲ ਗ੍ਰਹਿ ਦੇ ਚੰਦ ਦੀ। ਦੱਸ ਦਈਏ ਕਿ ਮੰਗਲ ਗ੍ਰਹਿ ਦੇ ਦੋ ਚੰਦ ਹਨ। ਇਨ੍ਹਾਂ ਦੋਨਾਂ ਦੇ ਨਾਂ ਫੋਬੋਸ ਅਤੇ ਡੀਮੋਸ ਹਨ। ਫੋਬੋਸ ਦੀ ਗੱਲ ਕਰੀਏ ਤਾਂ ਇਹ ਡੀਮੋਸ ਤੋਂ ਥੋੜ੍ਹਾ ਵੱਡਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਫੋਬੋਸ ਮੰਗਲ ਦੀ ਸਤ੍ਹਾ ਤੋਂ ਸਿਰਫ਼ 6 ਹਜ਼ਾਰ ਕਿਲੋਮੀਟਰ ਉੱਪਰ ਹੀ ਘੁੰਮਦਾ ਹੈ।
Published at : 29 Jul 2023 06:11 PM (IST)
ਹੋਰ ਵੇਖੋ





















