ਪੜਚੋਲ ਕਰੋ
ਸਰਪੰਚ ਦੀ ਮਿਸਾਲ! ਦੀਵਾਲੀ 'ਤੇ ਆਪਣੀ ਜ਼ਮੀਨ 'ਚੋਂ ਬੇਘਰ ਗਰੀਬਾਂ ਨੂੰ ਮੁਫ਼ਤ ਵੰਡੇ 64 ਪਲਾਟ

1/6

ਇਸ ਬਾਰੇ ਪਿੰਡ ਦੇ ਸਾਬਕਾ ਸਰਪੰਚ ਰਾਮ ਚੰਦਰ ਗੋਦਾਰਾ ਨੇ ਕਿਹਾ ਕਿ ਯੋਗੇਸ਼ ਸਹਾਰਨ ਨੇ ਆਪਣੀ ਜ਼ਮੀਨ ਗਰੀਬਾਂ ਨੂੰ ਦੇ ਦਿੱਤੀ ਹੈ ਤੇ ਹੁਣ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਉਨ੍ਹਾਂ ਨੂੰ ਘਰ ਵੀ ਬਣਵਾ ਕੇ ਦਿੱਤੇ ਜਾਣਗੇ।
2/6

ਹੁਣ ਦੀਵਾਲੀ ਮੌਕੇ ਯੋਗੇਸ਼ ਨੇ ਆਪਣੀ 2 ਕਿੱਲੇ ਜ਼ਮੀਨ ਵਿੱਚ ਨਕਸ਼ਾ ਬਣਾ ਕੇ 64 ਲੋਕਾਂ ਨੂੰ ਸਵਾ ਚਾਰ ਮਰਲੇ ਦੇ ਪਲਾਟ ਵੰਡੇ ਹਨ।
3/6

ਇਸ ਲਈ ਉਨ੍ਹਾਂ ਨੂੰ ਰਹਿਣ ਲਈ ਘਰ ਦੀ ਲੋੜ ਹੈ। ਇਸ 'ਤੇ ਉਨ੍ਹਾਂ ਨੇ ਬੇਘਰ ਲੋਕਾਂ ਨੂੰ ਘਰ ਦੇਣ ਦਾ ਵਾਅਦਾ ਕੀਤਾ ਕਿ ਜੇ ਮੈਂ ਜਿੱਤ ਗਿਆ ਤਾਂ ਤੁਹਾਨੂੰ ਆਪਣੀ ਜ਼ਮੀਨ ਵਿੱਚੋਂ ਪਲਾਟ ਦੇਵਾਂਗਾ।
4/6

ਪਿੰਡ ਢੀਂਗਾ ਵਾਲੀ ਦੇ ਸਰਪੰਚ ਯੋਗੇਸ਼ ਸਹਾਰਨ ਨੇ ਦੱਸਿਆ ਕਿ ਜਦੋਂ ਉਹ ਸਰਪੰਚੀ ਦੀਆਂ ਚੋਣਾਂ ਲਈ ਛੱਪੜ ਕੰਢੇ ਬੈਠੇ ਬੇਘਰ ਲੋਕਾਂ ਕੋਲ ਵੋਟ ਮੰਗਣ ਗਏ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਾਈ ਕੋਰਟ ਵੱਲੋਂ ਛੱਪੜ ਦੀ ਪੰਚਾਇਤੀ ਜ਼ਮੀਨ ਖਾਲੀ ਕਰਨ ਦੇ ਹੁਕਮ ਹੋਏ ਹਨ।
5/6

ਸਰਪੰਚ ਯੋਗੇਸ਼ ਸਹਾਰਨ ਨੇ ਆਪਣੀ ਮਲਕੀਅਤ ਵਾਲੀ ਜ਼ਮੀਨ ਵਿੱਚੋਂ 64 ਪਲਾਟ ਵੰਡ ਕੇ ਗਰੀਬਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ।
6/6

ਫਾਜ਼ਿਲਕਾ: ਚੋਣਾਂ ਵੇਲੇ ਅਕਸਰ ਲੀਡਰ ਕਈ-ਕਈ ਵਾਅਦੇ ਕਰਦੇ ਹਨ ਤੇ ਬਾਅਦ ਵਿੱਚ ਇਹ ਵਾਅਦੇ ਕਿਸੇ ਨੂੰ ਯਾਦ ਨਹੀਂ ਰਹਿੰਦੇ। ਪਰ ਜ਼ਿਲ੍ਹਾ ਫਾਜ਼ਿਲਕਾ ਦੇ ਬਲੂਆਣਾ ਹਲਕੇ ਦੇ ਪਿੰਡ ਢੀਂਗਾ ਵਾਲੀ ਵਿੱਚ ਸਹਾਰਨ ਪਰਿਵਾਰ ਦੇ ਸਰਪੰਚ ਯੋਗੇਸ਼ ਸਹਾਰਨ ਨੇ ਪਿੰਡ ਦੇ ਗਰੀਬ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੁਗ ਕੇ ਵਿਖਾਏ ਹਨ।
Published at : 28 Oct 2019 02:38 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਵਿਸ਼ਵ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
