ਪੜਚੋਲ ਕਰੋ

ਜਿੰਨਾਂ ਚਿਰ ਸੱਜੇ-ਖੱਬਿਓਂ ਗੋਲੀਆਂ ਨਾ ਲੰਘਣ ਤਾਂ ਜੰਗ ਦਾ ਪਤਾ ਹੀ ਨਹੀਂ ਲਗਦਾ: ਏਅਰ ਮਾਰਸ਼ਲ ਅਰਜਨ ਸਿੰਘ

1/17
ਮੋਦੀ ਨੇ ਮਾਰਸ਼ਲ ਅਰਜਨ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਮੋਦੀ ਨੇ ਉਨ੍ਹਾਂ ਦੀ ਸਿਹਤਯਾਬੀ ਲਈ ਲੜੀਵਾਰ ਕਈ ਟਵੀਟ ਵੀ ਕੀਤੇ ਸਨ।

2/17
ਹਵਾਈ ਫੌਜ ਦੇ ਮੁਖੀ ਯਾਨੀ ਚੀਫ ਆਫ ਏਅਰ ਸਟਾਫ ਰਹਿੰਦੇ ਹੋਏ ਵੀ ਅਰਜਨ ਸਿੰਘ ਲੜਾਕੂ ਜਹਾਜ਼ ਉਡਾਉਂਦੇ ਰਹੇ ਸਨ ਅਤੇ ਆਪਣੀ ਉਡਾਨ ਸ਼੍ਰੇਣੀ ਨੂੰ ਬਰਕਰਾਰ ਰੱਖਿਆ ਸੀ। ਉਨ੍ਹਾਂ 60 ਤਰ੍ਹਾਂ ਦੇ ਜਹਾਜ਼ ਉਡਾਏ ਸਨ। ਦੇਸ਼ ਵਿੱਚ ਸ਼ਾਇਦ ਹੀ ਕੋਈ ਅਜਿਹਾ ਰਿਕਾਰਡ ਰੱਖਦਾ ਹੈ।

3/17
ਦੱਸਣਾ ਬਣਦਾ ਹੈ ਕਿ ਹਵਾਈ ਫੌਜ ਦੇ 5 ਸਟਾਰ ਰੈਂਕ ਵਾਲੇ ਅਰਜਨ ਸਿੰਘ ਇਕੱਲੇ ਅਫਸਰ ਸਨ। ਦੇਸ਼ ਵਿੱਚ ਹੁਣ ਤਕ ਅਰਜਨ ਸਿੰਘ ਤੋਂ ਇਲਾਵਾ, ਫੀਲਡ ਮਾਰਸ਼ਲ ਕੇ.ਐਮ.ਕਰਿਅੱਪਾ ਅਤੇ ਸੈਮ ਮਾਨਿਕ ਸ਼ਾਅ ਨੂੰ ਹੀ ਇਹ ਰੈਂਕ ਹਾਸਿਲ ਹੈ।

4/17
ਮਾਰਸ਼ਲ ਅਰਜਨ ਸਿੰਘ ਵੱਡੇ ਦਿਲ ਵਾਲੇ ਇਨਸਾਨ ਸਨ। ਉਨ੍ਹਾਂ ਫ਼ੌਜੀਆਂ ਦੇ ਕਲਿਆਣ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਉਨ੍ਹਾਂ ਇੱਕ ਵਾਰ ਦਿੱਲੀ ਵਿੱਚ ਆਪਣਾ ਖੇਤ ਵੇਚ ਕੇ 2 ਕਰੋੜ ਦਾ ਫੰਡ ਤਿਆਰ ਕੀਤਾ ਸੀ, ਜਿਸ ਨੂੰ ਹਵਾਈ ਫੌਜ ਦੇ ਸੇਵਾਮੁਕਤ ਜਵਾਨਾਂ ਦੀ ਭਲਾਈ 'ਤੇ ਖਰਚ ਕੀਤਾ ਸੀ। ਉਨ੍ਹਾਂ ਆਪਣੀ ਜੀਵਨੀ ਵਿੱਚ ਲਿਖਵਾਇਆ ਸੀ ਕਿ ਉਨ੍ਹਾਂ ਆਦਮਪੁਰ ਵਿੱਚ ਵੰਡ ਤੋਂ ਬਾਅਦ ਮਿਲੀ ਜ਼ਮੀਨ ਨੂੰ ਵੇਚ ਦਿੱਤੀ ਸੀ ਕਿਉਂਕਿ ਉਹ ਨੌਕਰੀਪੇਸ਼ਾ ਹੋਣ ਕਾਰਨ ਇਸ ਦੀ ਦੇਖਭਾਲ ਨਹੀਂ ਸੀ ਕਰ ਸਕਦੇ। ਉਨ੍ਹਾਂ ਕਿਤਾਬ ਵਿੱਚ ਇਹ ਵੀ ਲਿਖਿਆ ਸੀ ਕਿ ਹੁਣ ਉਹ ਜੱਟ ਨਹੀਂ ਸਨ ਰਹੇ ਕਿਉਂਕਿ ਉਨ੍ਹਾਂ ਕੋਲ ਜ਼ਮੀਨ ਵੀ ਨਹੀਂ ਸੀ ਰਹੀ।

5/17
ਉਨ੍ਹਾਂ ਦੇ ਅਕਾਲ ਚਲਾਣੇ 'ਤੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਸਮੇਤ ਕਈ ਨੇਤਾਵਾਂ ਤੇ ਅਹਿਮ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੂਬੇ ਵਿੱਚ 3 ਦਿਨਾਂ ਸੋਗ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕੋਈ ਵੀ ਸਰਕਾਰੀ ਜਸ਼ਨ ਨਹੀਂ ਮਨਾਇਆ ਜਾਵੇਗਾ ਤੇ ਸੂਬੇ ਵਿੱਚ ਸੋਗ ਵਜੋਂ ਕੌਮੀ ਝੰਡਾ ਅੱਧਾ ਝੁਕਿਆ ਰੱਖਿਆ ਜਾਵੇਗਾ। ਹਾਲਾਂਕਿ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਅੱਜ ਜਨਮ ਦਿਨ ਹੈ ਤੇ ਕਈ ਥਾਈਂ ਉਨ੍ਹਾਂ ਲਈ ਜਸ਼ਨ ਮਨਾਏ ਜਾ ਰਹੇ ਹਨ ਤੇ ਗੁਜਰਾਤ ਵਿੱਚ ਡੈਮ ਦਾ ਉਦਘਾਟਨ ਵੀ ਕੀਤਾ ਜਾ ਰਿਹਾ ਹੈ। ਏ.ਬੀ.ਪੀ. ਸਾਂਝਾ ਮਾਰਸ਼ਲ ਅਰਜਣ ਸਿੰਘ ਨੂੰ ਕੋਟਿ-ਕੋਟਿ ਪ੍ਰਣਾਮ ਕਰਦਾ ਹੈ।

6/17
ਉਨਾਂ ਦੱਸਿਆ ਕਿ ਉਸ ਸਮੇਂ ਭਾਰਤੀ ਹਫਾਈ ਫੌਜ ਕੋਲ ਮੇਹਰ ਸਿੰਘ ਤੇ ਕੇ.ਕੇ. ਮਜੂਮਦਾਰ ਜਿਹੇ ਬਿਹਤਰੀਨ ਪਾਇਲਟ ਸਨ। ਉਨ੍ਹਾਂ ਦੱਸਿਆ ਸੀ ਕਿ ਪਾਕਿਸਤਾਨ ਕੋਲ ਅੰਬਾਲਾ ਪਾਰ ਕਰਨ ਦੀ ਤਾਕਤ ਵੀ ਨਹੀਂ ਸੀ ਤੇ ਅਸੀਂ ਜੰਗ ਜਿੱਤ ਕੇ ਪੂਰੇ ਪਾਕਿਸਤਾਨ ਨੂੰ ਖ਼ਤਮ ਕਰਨ ਦੀ ਸਮਰੱਥਾ ਵਿੱਚ ਸੀ।

7/17
ਮਾਰਸ਼ਲ ਅਰਜਨ ਸਿੰਘ ਨੂੰ ਕਈ ਵੱਕਾਰੀ ਸਨਮਾਨਾਂ ਨਾਲ ਨਵਾਜਿਆ ਗਿਆ ਸੀ। ਪਦਮ ਵਿਭੂਸ਼ਣ, ਜਨਰਲ ਸਰਵਿਸ ਮੈਡਲ, ਸਮਰ ਸੇਵਾ ਸਟਾਰ, ਰੱਖਿਆ ਮੈਡਲ, ਸੈਨਾ ਸੇਵਾ ਮੈਡਲ, ਇੰਡੀਆ ਸਰਵਿਸ ਮੈਡਲ ਆਦਿ ਪ੍ਰਮੁੱਖ ਹਨ। 14 ਅਪ੍ਰੈਲ 2016 ਨੂੰ ਉਨ੍ਹਾਂ ਦੇ 97ਵੇਂ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਤਤਕਾਲੀ ਹਵਾਈ ਫੌਜ ਮੁਖੀ ਅਰੂਪ ਰਾਹਾ ਵੱਲੋਂ ਪੱਛਮੀ ਬੰਗਾਲ ਵਿੱਚ ਨਵੇਂ ਬਣੇ ਏਅਰਬੇਸ ਦਾ ਨਾਂ ਅਰਜੁਨ ਸਿੰਘ ਦੇ ਨੂੰ ਸਮਰਪਤ ਕੀਤਾ ਗਿਆ ਸੀ।

8/17
ਉਨ੍ਹਾਂ ਦੀ ਸਿਰਫ 2 ਸਾਲ ਦੀ ਸਿਖਲਾਈ ਹੀ ਹੋਈ ਸੀ ਕਿ ਇੰਨੇ ਹੀ ਦੂਜੀ ਵਿਸ਼ਵ ਜੰਗ ਛਿੜ ਗਈ ਤੇ ਉਨ੍ਹਾਂ ਨੂੰ ਜੰਗ ਦੇ ਮੈਦਾਨ ਵਿੱਚ ਭੇਜ ਦਿੱਤਾ ਗਿਆ।

9/17
ਕ੍ਰੈਸ਼ ਲੈਂਡਿੰਗ ਤੋਂ ਲੈ ਕੇ ਕੋਰਟ ਮਾਰਸ਼ਲ ਤਕ ਦਾ ਜ਼ਿਕਰ ਕਰਦਿਆਂ ਮਾਰਸ਼ਲ ਅਰਜਨ ਸਿੰਘ ਨੇ ਦੱਸਿਆ ਸੀ ਕਿ 1945 ਵਿੱਚ ਉਨ੍ਹਾਂ ਨੂੰ ਬ੍ਰਿਟਿਸ਼ ਸ਼ਾਸਨ ਦੌਰਾਨ ਕੋਰਟ ਮਾਰਸ਼ਲ ਦਾ ਸਾਮ੍ਹਣਾ ਵੀ ਕਰਨਾ ਪਿਆ ਸੀ। ਉਨ੍ਹਾਂ 'ਤੇ ਇਲਜ਼ਾਮ ਲੱਗਾ ਸੀ ਕਿ ਕੇਰਲ ਵਿੱਚ ਇੱਕ ਬਸਤੀ ਦੇ ਉੱਪਰੋਂ ਨੀਵੀਂ ਉਡਾਣ ਭਰੀ ਸੀ। ਪਰ ਉਨ੍ਹਾਂ ਇਹ ਕਹਿ ਕੇ ਬਚਾਅ ਕੀਤਾ ਸੀ ਕਿ ਉਹ ਸਿਖਾਂਦਰੂ ਪਾਇਲਟ ਦਿਲਬਾਗ ਸਿੰਘ ਦਾ ਮਨੋਬਲ ਵਧਾਉਣਾ ਚਾਹੁੰਦੇ ਸਨ। ਇਹੋ ਦਿਲਬਾਗ ਸਿੰਘ ਬਾਅਦ ਵਿੱਚ ਏਅਰ ਚੀਫ਼ ਮਾਰਸ਼ਲ ਵੀ ਬਣੇ ਸਨ।

10/17
ਏਅਰ ਮਾਰਸ਼ਲ ਅਰਜਨ ਸਿੰਘ ਦੇ ਇਹ ਵਿਚਾਰ ਸਨ ਕਿ ਜਿੰਨਾ ਚਿਰ ਤੁਹਾਡੇ ਸੱਜੇ ਖੱਬਿਓਂ ਗੋਲੀਆਂ ਨਾ ਲੰਘਣ ਤਾਂ ਜੰਗ ਦਾ ਅਹਿਸਾਸ ਹੀ ਨਹੀਂ ਹੁੰਦਾ। ਉਨ੍ਹਾਂ ਸਦਾ ਆਪਣੇ ਪੇਸ਼ੇ ਪ੍ਰਤੀ ਇਮਾਨਦਾਰ ਰਹਿਣ, ਡਿਊਟੀ ਇਵੇਂ ਕਰਨ ਕਿ ਸਾਥੀ ਵੀ ਰਹਿਣ ਸੰਤੁਸ਼ਟ, ਸਾਥੀਆਂ 'ਤੇ ਵਿਸ਼ਵਾਸ ਅਤੇ ਟੀਚਾ ਸਰ ਕਰਨ ਲਈ ਇਮਾਨਦਾਰੀ ਨਾਲ ਮਿਹਨਤ ਕਰਨ ਦੇ ਅਸੂਲ ਬਣਾਉਣ ਦੀ ਗੱਲ ਆਖੀ।

11/17
ਉਨ੍ਹਾਂ ਦਾ ਜਨਮ 15 ਅਪ੍ਰੈਲ 1919 ਨੂੰ ਲਾਇਲਪੁਰ (ਹੁਣ ਫੈਸਲਾਬਾਦ, ਪਾਕਿਸਤਾਨ) ਵਿੱਚ ਹੋਇਆ ਸੀ। ਉਹ ਸਿਰਫ19 ਸਾਲ ਦੀ ਉਮਰ ਵਿੱਤ ਹੀ ਫਲਾਇਟ ਕੈਡੇਟ ਚੁਣੇ ਗਏ ਸਨ।

12/17
ਮਾਰਸ਼ਲ ਅਰਜਨ ਸਿੰਘ ਨੂੰ 2002 ਦੇ ਗਣਤੰਤਰਤਾ ਦਿਵਸ ਮੌਕੇ ਮਾਰਸ਼ਲ ਆਫ਼ ਦ ਇੰਡੀਅਨ ਏਅਰ ਫੋਰਸ ਯਾਨੀ 5 ਸਿਤਾਰਾ ਅਧਿਕਾਰੀ ਬਣਾ ਦਿੱਤਾ ਸੀ। ਦੱਸ ਦੇਈਏ ਕਿ ਤਿੰਨਾਂ ਫੌਜਾਂ ਦੇ ਇਹ 5 ਸਿਤਾਰਾ ਅਧਿਕਾਰੀ ਉਮਰ ਭਰ ਲਈ ਸੇਵਾਮੁਕਤ ਨਹੀਂ ਹੁੰਦੇ। ਇਸੇ ਤਰ੍ਹਾਂ ਅਰਜਨ ਸਿੰਘ ਨੇ ਆਪਣੀ ਸਾਰੀ ਉਮਰ ਭਾਰਤੀ ਹਵਾਈ ਫੌਜ ਦੀ ਤਾਕਤ ਵਧਾਉਣ ਵਿੱਚ ਲਗਾ ਦਿੱਤੇ।

13/17
ਜਨਵਰੀ 2015 ਵਿੱਚ ਜਦੋਂ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਵੀ ਮਿਲੇ ਸਨ। ਉਹ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ਵੇਖ ਖੁਸ਼ ਹੋਏ ਸਨ।  ਅਰਜਨ ਸਿੰਘ ਸਵਿੱਟਜ਼ਰਲੈਂਡ, ਕੇਨੀਆ ਤੇ ਵੈਟਿਕਨ ਵਿੱਚ ਭਾਰਤ ਦੇ ਰਾਜਦੂਤ ਵੀ ਰਹਿ ਚੁੱਕੇ ਸਨ। ਉਹ 1975 ਤੋਂ 1981 ਦੌਰਾਨ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਵੀ ਰਹੇ ਸਨ ਤੇ ਦਸੰਬਰ 1989 ਤੋਂ ਦਸੰਬਰ 1990 ਤਕ ਦਿੱਲੀ ਦੇ ਲੈਫਟੀਨੈਂਟ ਗਵਰਨਰ ਵੀ ਰਹੇ ਸਨ। 15 ਅਗਸਤ 1947 ਨੂੰ ਦੇਸ਼ ਦੇ ਪਹਿਲੇ ਆਜ਼ਾਦੀ ਦਿਵਸ ਮੌਕੇ ਅਰਜਨ ਸਿੰਘ ਦੀ ਅਗਵਾਈ ਵਿੱਚ ਭਾਰਤੀ ਹਵਾਈ ਫੌਜ ਨੇ ਲਾਲ ਕਿਲ੍ਹੇ 'ਤੇ ਸਲਾਮੀ ਦਿੱਤੀ ਸੀ।

14/17
ਜੁਲਾਈ 2015 ਨੂੰ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਨੂੰ ਉਨ੍ਹਾਂ  ਫ਼ੌਜੀ ਰਿਵਾਇਤ ਮੁਤਾਬਕ ਆਖਰੀ ਸਲਾਮੀ ਦਿੱਤੀ ਸੀ। ਹਾਲਾਂਕਿ ਉਦੋਂ ਉਨ੍ਹਾਂ ਦੀ ਸਿਹਤ ਕਾਫੀ ਨਾਜ਼ੁਕ ਸੀ ਤੇ ਉਹ ਵ੍ਹੀਲ ਚੇਅਰ 'ਤੇ ਹੀ ਰਹਿੰਦੇ ਸਨ। ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਦੇਸ਼ ਦੇ ਰਾਸ਼ਰਪਤੀ ਨੂੰ ਬਣਦੇ ਸਤਿਕਾਰ ਨਾਲ ਹੀ ਵਿਦਾਈ ਦਿੱਤੀ ਸੀ।

15/17
ਏਅਰ ਮਾਰਸ਼ਲ ਅਰਜਨ ਸਿੰਘ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ 1965 ਦੀ ਲੜਾਈ ਵਿੱਚ ਪਾਕਿਸਤਾਨ ਤਬਾਹ ਕਰਨ ਲਈ ਇੱਕਦਮ ਤਿਆਰ ਸਨ ਪਰ ਦੇਸ਼ ਦੇ ਨੇਤਾਵਾਂ ਨੇ ਜੰਗਬੰਦੀ ਦਾ ਐਲਾਨ ਕਰ ਦਿੱਤਾ।

16/17
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਆਰ. ਐਂਡ ਆਰ. ਹਸਪਤਾਲ ਵਿੱਚ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਉਚੇਚੇ ਤੌਰ 'ਤੇ ਗਏ ਸਨ।

17/17
ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਦਾ ਬੀਤੇ ਕੱਲ੍ਹ ਦੇਹਾਂਤ ਹੋ ਗਿਆ, ਉਹ 98 ਵਰ੍ਹਿਆਂ ਦੇ ਸਨ। ਅੱਜ ਉਨ੍ਹਾਂ ਨੂੰ ਕਾਫੀ ਨਾਜ਼ੁਕ ਹਾਲਤ  ਵਿੱਚ ਦਿੱਲੀ ਦੇ R&R ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਬੇਚੈਨੀ ਮਹਿਸੂਸ ਹੋ ਰਹੀ ਸੀ ਇਸ ਲਈ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਆਰਮੀ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?

ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)
Advertisement
ABP Premium

ਵੀਡੀਓਜ਼

Sucha Singh Langah ਨੇ ਵਿਰੋਧੀਆਂ ਨੂੰ ਲਲਕਾਰਿਆ, ਕਿਹਾ ਤਗੜੇ ਹੋ ਜਾਓ |abp sanjha|Panchayat Election | AAP ਦੇ ਗੁੰਡੇ ਨਾਮਜਦਗੀ ਦੀਆਂ ਫਾਇਲਾਂ ਪਾੜ ਰਹੇ |ਪੰਚਾਇਤੀ ਚੋਣਾ ਕਾਨੂੰਨ ਦੀਆਂ ਉੱਡੀਆਂ ਧੱਜੀਆਂ, ਉਮੀਦਵਾਰਾਂ ਨਾਲ ਹੋਇਆ ਧੱਕਾPanchayat Election | ਘਨੌਰ 'ਚ ਪੰਚਾਇਤੀ ਚੋਣਾ ਨੂੰ ਲੈ ਕੇ ਮਾਹੌਲ ਗਰਮ | abp sanjha |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ
ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)
Haryana Elections 2024: ਹਰਿਆਣਾ 'ਚ ਅੱਜ ਵੋਟਿੰਗ, 90 ਸੀਟਾਂ 'ਤੇ ਲੜ ਰਹੇ 1,031 ਉਮੀਦਵਾਰ; ਜਾਣੋ-ਕੌਣ ਵੱਡੇ ਦਾਅਵੇਦਾਰ

ਜੇਕਰ ਸਰੀਰ 'ਚ ਕੋਲੈਸਟ੍ਰੋਲ ਵਧਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕੀਤੇ ਬਿਨਾਂ ਕਰੋ ਇਲਾਜ਼

Panchayat Election: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਸਮਾਂ ਖ਼ਤਮ, ਚੱਲੀਆਂ ਗੋਲ਼ੀਆਂ, ਕਾਗ਼ਜ਼ਾਂ ਦੇ ਨਾਲ-ਨਾਲ ਪਾੜੇ ਕੱਪੜੇ, ਅਕਾਲੀਆਂ ਦਾ ਇਲਜ਼ਾਮ-ਲੋਕਤੰਤਰ ਦਾ ਹੋਇਆ ਘਾਣ !

Israel ਨੇ lebanon 'ਤੇ ਕੀਤਾ ਜ਼ਮੀਨੀ ਹਮਲਾ, ਵੱਡੇ 'ਚੱਕਰਵਿਊ' 'ਚ ਜਾ ਫਸਿਆ ਯਹੂਦੀ ਮੁਲਕ, 2006 'ਚ ਵੀ ਕੀਤੀ ਸੀ ਇਹੋ ਗ਼ਲਤੀ, ਪੜ੍ਹੋ ਇਤਿਹਾਸ ਦੇ ਖ਼ੂਨੀ ਪੰਨੇ !

Embed widget