Ram mandir opening: ਗਿਆਨੀ ਰਘਬੀਰ ਸਿੰਘ ਸਣੇ 5 ਤਖ਼ਤਾਂ ਦੇ ਜਥੇਦਾਰਾਂ ਨੂੰ ਮਿਲਿਆ ਰਾਮ ਮੰਦਿਰ ਲਈ ਸੱਦਾ
Ram mandir ceremony: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ 4 ਹੋਰ ਤਖਤਾਂ ਦੇ ਜਥੇਦਾਰ ਤੇ ਸਮੂਹ ਸਿੰਘ ਸਾਹਿਬਾਨਾਂ ਨੂੰ ਸ੍ਰੀ ਰਾਮ ਮੰਦਿਰ ਜੀ ਦੇ ਪ੍ਰਾਣ ਪ੍ਰਤੀਸ਼ਠਾ ਦੇ ਮੌਕੇ ਸੱਦਾ ਦਿੱਤਾ ਗਿਆ ਹੈ।
Ram mandir ceremony: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ 4 ਹੋਰ ਤਖਤਾਂ ਦੇ ਜਥੇਦਾਰ ਤੇ ਸਮੂਹ ਸਿੰਘ ਸਾਹਿਬਾਨਾਂ ਨੂੰ ਸ੍ਰੀ ਰਾਮ ਮੰਦਿਰ ਜੀ ਦੇ ਪ੍ਰਾਣ ਪ੍ਰਤੀਸ਼ਠਾ ਦੇ ਮੌਕੇ ਸੱਦਾ ਦਿੱਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵੱਲੋਂ ਸੱਦਾ ਪੱਤਰ ਮਿਲਣ ਦੀ ਤਸਦੀਕ ਕੀਤੀ ਗਈ ਹੈ।
ਇਹ ਸੱਦਾ ਰਾਮ ਮੰਦਰ ਟਰੱਸਟ ਵਲੋਂ ਸਮੂਹ ਸਿੰਘ ਸਾਹਿਬਾਨਾਂ ਤੇ ਜਥੇਦਾਰਾਂ ਨੂੰ 21 ਜਨਵਰੀ ਤੋਂ ਲੈਕੇ 23 ਜਨਵਰੀ ਤੱਕ ਦਾ ਸੱਦਾ ਦਿੱਤਾ ਗਿਆ ਹੈ। ਸਰਕਾਰ 22 ਜਨਵਰੀ ਨੂੰ ਅਯੁੱਧਿਆ ਦੇ ਵਿਸ਼ਾਲ ਰਾਮ ਮੰਦਰ ਵਿੱਚ ਰਾਮਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਲਈ ਵੱਡੀਆਂ ਤਿਆਰੀਆਂ ਕਰ ਰਹੀ ਹੈ।
ਇਹ ਵੀ ਪੜ੍ਹੋ: Punjab News: ਸੁਖਪਾਲ ਖਹਿਰਾ ਦੀ ਜ਼ਮਾਨਤ 'ਤੇ ਸੁਣਵਾਈ ਮੁਲਤਵੀ, ਪੁਲਿਸ ਨਹੀਂ ਪੇਸ਼ ਕਰ ਸਕੀ ਰਿਕਾਰਡ , 11 ਨੂੰ ਹੋਵੇਗੀ ਸੁਣਵਾਈ
22 ਜਨਵਰੀ ਨੂੰ ਹੋਵੇਗਾ ਉਦਘਾਟਨ
ਦੇਸ਼ ਅਤੇ ਦੁਨੀਆ ਦੀਆਂ ਨਜ਼ਰਾਂ ਅਯੁੱਧਿਆ ‘ਤੇ ਟਿਕੀਆਂ ਹੋਈਆਂ ਹਨ। ਜਿੱਥੇ 22 ਜਨਵਰੀ ਨੂੰ ਰਾਮ ਮੰਦਰ ਦਾ ਉਦਘਾਟਨ ਹੋਣਾ ਹੈ। ਇਸੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਲੱਲਾ ਦੀ ਪੂਜਾ ਕਰਨਗੇ। ਇਸ ਇਤਿਹਾਸਕ ਪ੍ਰੋਗਰਾਮ ਲਈ ਦੇਸ਼ ਭਰ ਤੋਂ 8 ਹਜ਼ਾਰ ਲੋਕਾਂ ਨੂੰ ਸੱਦਾ ਪੱਤਰ ਭੇਜਿਆ ਜਾ ਰਿਹਾ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਵੱਲੋਂ ਸਾਰਿਆਂ ਨੂੰ ਕਾਰਡ ਭੇਜੇ ਜਾ ਰਹੇ ਹਨ।
ਇਹ ਵੀ ਪੜ੍ਹੋ: Police encounter: ਫਿਰੋਜ਼ਪੁਰ ਵਿੱਚ ਪੁਲਿਸ ਮੁਕਾਬਲੇ ਦੌਰਾਨ 2 ਨਸ਼ਾ ਤਸਕਰ ਹਲਾਕ, ਇੱਕ ਜ਼ਖਮੀ, ਇੱਕ ਮੁਲਾਜ਼ਮ ਵੀ ਜ਼ਖਮੀ