Karwa Chauth 2021: ਪਤੀ ਹੋਵੇ ਚੰਨ੍ਹ ਜਿੰਨ੍ਹਾ ਦੂਰ ਤਾਂ ਇਸ ਤਰ੍ਹਾਂ ਮਨਾਓ ਡਿਜੀਟਲ ਕਰਵਾ ਚੌਥ
ਕਰਵਾ ਚੌਥ ਦੇ ਦਿਨ ਮਹਿਲਾਵਾਂ ਸੂਰਜ ਦੇਵਤਾ ਤੋਂ ਪਹਿਲਾਂ ਉੱਠ ਕੇ ਸਰਘੀ ਖਾਂਦੀਆਂ ਹਨ। ਇਸ ਤੋਂ ਬਾਅਦ ਦਿਨਭਰ ਨਿਰਜਲ ਵਰਤ ਰੱਖਦੀਆਂ ਹਨ। ਸ਼ਾਮ ਦੇ ਸਮੇਂ 16 ਸ਼ਿੰਗਾਰ ਕਰਕੇ ਕਰਵਾ ਚੌਥ ਮਾਤਾ ਦੀ ਪੂਜਾ ਕਰਦੀਆਂ ਹਨ।
Karwa Chauth 2021: ਹਿੰਦੂ ਪੱਖ ਦੇ ਮੁਤਾਬਕ ਕੱਤਕ ਮਹੀਨੇ 'ਚ ਕ੍ਰਿਸ਼ਨ ਪੱਖ ਦੀ ਚਤੁਰਥੀ ਤਾਰੀਖ ਨੂੰ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਹੈ। ਸਾਲ 2021 ਦਾ ਕਰਵਾ ਚੌਥ ਵਰਤ 24 ਅਕਤੂਬਰ ਯਾਨੀ ਅੱਜ ਐਤਵਾਰ ਨੂੰ ਹੈ। ਇਸ ਵਰਤ 'ਚ ਸੁਹਾਗਣ ਮਹਿਲਾਵਾਂ ਨਿਰਜਲ ਵਰਤ ਰੱਖ ਕੇ ਆਪਣੇ ਪਤੀ ਦੀ ਲੰਬੀ ਉਮਰ, ਅਖੰਡ ਸੁਭਾਗ ਤੇ ਸੁਖਮਈ ਵਿਵਾਹਿਕ ਜੀਵਨ ਲਈ ਕਾਮਨਾ ਕਰਦੀਆਂ ਹਨ।
ਕਰਵਾ ਚੌਥ ਦੇ ਦਿਨ ਮਹਿਲਾਵਾਂ ਸੂਰਜ ਦੇਵਤਾ ਤੋਂ ਪਹਿਲਾਂ ਉੱਠ ਕੇ ਸਰਘੀ ਖਾਂਦੀਆਂ ਹਨ। ਇਸ ਤੋਂ ਬਾਅਦ ਦਿਨਭਰ ਨਿਰਜਲ ਵਰਤ ਰੱਖਦੀਆਂ ਹਨ। ਸ਼ਾਮ ਦੇ ਸਮੇਂ 16 ਸ਼ਿੰਗਾਰ ਕਰਕੇ ਕਰਵਾ ਚੌਥ ਮਾਤਾ ਦੀ ਪੂਜਾ ਕਰਦੀਆਂ ਹਨ। ਇਸ ਤੋਂ ਬਾਅਦ ਚੰਦਰਮਾ ਨਿਕਲਣ ਦਾ ਇੰਤਜ਼ਾਰ ਕਰਦੀਆਂ ਹਨ। ਚੰਦ ਨਿੱਕਲਣ ਤੋਂ ਬਾਅਦ ਪੂਜਾ ਕਰਦੀਆਂ ਹਨ ਤੇ ਛਾਣਨੀ ਚੋਂ ਚੰਦਰਮਾ ਦੇਖ ਕੇ ਉਨ੍ਹਾਂ ਨੂੰ ਅਰਘ ਦਿੰਦੀਆਂ ਹਨ। ਇਸ ਤੋਂ ਬਾਅਦ ਪਤੀ ਦੀ ਪੂਜਾ ਤੇ ਦਰਸ਼ਨ ਕਰਕੇ ਉਨ੍ਹਾਂ ਦੇ ਹੱਥੋਂ ਜਲ ਗ੍ਰਹਿਣ ਕਰਦੀਆਂ ਹਨ। ਉਸ ਤੋਂ ਬਾਅਦ ਵਰਤ ਪੂਰਨ ਹੁੰਦਾ ਹੈ।
ਕਿਵੇਂ ਕਰੀਏ ਡਿਜੀਟਲ ਕਰਵਾ ਚੌਥ
ਪਰ ਕਦੇ-ਕਦੇ ਅਜਿਹੀ ਸਥਿਤੀ ਬਣ ਜਾਂਦੀ ਹੈ ਕਿ ਜਿਸ 'ਚ ਪਤੀ ਕਾਫੀ ਦੂਰ ਹੁੰਦਾ ਹੈ। ਅਜਿਹੀ ਸਥਿਤੀ 'ਚ ਮਹਿਲਾਵਾਂ ਡਿਜੀਟਲ ਕਰਵਾ ਚੌਥ ਵਰਤ ਕਰ ਸਕਦੀਆਂ ਹਨ। ਇਸ 'ਚ ਮਹਿਲਾਵਾਂ ਪੂਜਾ ਦੇ ਸਮੇਂ ਪਤੀ ਤੋਂ ਮੋਬਾਇਲ ਰਾਹੀਂ Whatsapp ਜਾਂ online ਤਰੀਕੇ ਨਾਲ ਪਤੀ ਦੇ ਦਰਸ਼ਵ ਕਰਕੇ ਕਰਵਾ ਚੌਥ ਦਾ ਵਰਤ ਪੂਰਨ ਕਰ ਸਕਦੀਆਂ ਹਨ। ਡਿਜੀਟਲ ਕਰਵਾ ਚੌਥ 'ਚ ਮਹਿਲਾਵਾਂ ਪਤੀ ਦੇ ਬਹੁਤ ਦੂਰ ਹੋਣ 'ਤੇ ਵੀ ਆਨਲਾਈਨ ਦਰਸ਼ਨ ਕਰਕੇ ਵਰਤ ਪੂਰਨ ਕਰਦੀਆਂ ਹਨ।
ਕਰਵਾ ਚੌਥ 2021 ਦੀ ਤਾਰੀਖ 'ਤੇ ਸ਼ੁੱਭ ਮਹੂਰਤ
ਉਦਯਾ ਤਾਰੀਖ ਦੇ ਮੁਤਾਬਕ ਕਰਵਾ ਚੌਥ ਦਾ ਵਰਤ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ 'ਚ ਚਤੁਰਥੀ ਤਾਰੀਖ 24 ਅਕਤੂਬਰ 2021 ਦਿਨ ਐਤਵਾਰ ਹੈ।