ਪੜਚੋਲ ਕਰੋ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (10-04-2024)

ਸਲੋਕ ਮਃ ੩ ॥ ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ ॥ ਸਤਿਗੁਰ ਸੀਤਲ ਜੇ ਮਿਲੈ ਫਿਰਿ ਜਲੈ ਨ ਦੂਜੀ ਵਾਰ ॥ ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵੀਚਾਰੁ ॥੧॥

ਸਲੋਕ ਮਃ ੩ ॥ ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ ॥ ਸਤਿਗੁਰ ਸੀਤਲ ਜੇ ਮਿਲੈ ਫਿਰਿ ਜਲੈ ਨ ਦੂਜੀ ਵਾਰ ॥ ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵੀਚਾਰੁ ॥੧॥ ਮਃ ੩ ॥ ਭੇਖੀ ਅਗਨਿ ਨ ਬੁਝਈ ਚਿੰਤਾ ਹੈ ਮਨ ਮਾਹਿ ॥ ਵਰਮੀ ਮਾਰੀ ਸਾਪੁ ਨਾ ਮਰੈ ਤਿਉ ਨਿਗੁਰੇ ਕਰਮ ਕਮਾਹਿ ॥ ਸਤਿਗੁਰੁ ਦਾਤਾ ਸੇਵੀਐ ਸਬਦੁ ਵਸੈ ਮਨਿ ਆਇ ॥ ਮਨੁ ਤਨੁ ਸੀਤਲੁ ਸਾਂਤਿ ਹੋਇ ਤ੍ਰਿਸਨਾ ਅਗਨਿ ਬੁਝਾਇ ॥ ਸੁਖਾ ਸਿਰਿ ਸਦਾ ਸੁਖੁ ਹੋਇ ਜਾ ਵਿਚਹੁ ਆਪੁ ਗਵਾਇ ॥ ਗੁਰਮੁਖਿ ਉਦਾਸੀ ਸੋ ਕਰੇ ਜਿ ਸਚਿ ਰਹੈ ਲਿਵ ਲਾਇ ॥ ਚਿੰਤਾ ਮੂਲਿ ਨ ਹੋਵਈ ਹਰਿ ਨਾਮਿ ਰਜਾ ਆਘਾਇ ॥ ਨਾਨਕ ਨਾਮ ਬਿਨਾ ਨਹ ਛੂਟੀਐ ਹਉਮੈ ਪਚਹਿ ਪਚਾਇ ॥੨॥ ਪਉੜੀ ॥ ਜਿਨੀ ਹਰਿ ਹਰਿ ਨਾਮੁ ਧਿਆਇਆ ਤਿਨੀ ਪਾਇਅੜੇ ਸਰਬ ਸੁਖਾ ॥ ਸਭੁ ਜਨਮੁ ਤਿਨਾ ਕਾ ਸਫਲੁ ਹੈ ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾ ॥ ਜਿਨੀ ਗੁਰ ਕੈ ਬਚਨਿ ਆਰਾਧਿਆ ਤਿਨ ਵਿਸਰਿ ਗਏ ਸਭਿ ਦੁਖਾ ॥ ਤੇ ਸੰਤ ਭਲੇ ਗੁਰਸਿਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ॥ ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ ॥੬॥

ਪਦਅਰਥ:- ਦਾਧੀ—ਸਾੜੀ ਹੋਈ। ਸੀਤਲੁ—ਠੰਡ ਪਾਉਣ ਵਾਲਾ। ਆਪੁ—ਆਪਾ-ਭਾਵ, ਅਪਣੱਤ, ਸੁਆਰਥ। ਆਘਾਇ ਰਜਾ—ਚੰਗੀ ਤਰ੍ਹਾਂ ਰੱਜਿਆ ਰਹਿੰਦਾ ਹੈ। ਪਚਹਿ—ਸੜਦੇ ਹਨ। ਚਿੰਤ—ਆਸ। ਚੁਖਾ—ਰਤਾ ਭੀ।

ਅਰਥ:- ਦੁਨੀਆ ਤ੍ਰਿਸ਼ਨਾ ਦੀ ਸਾੜੀ ਹੋਈ ਦੁੱਖੀ ਹੋ ਰਹੀ ਹੈ, ਸੜ ਸੜ ਕੇ ਵਿਲਕ ਰਹੀ ਹੈ; ਜੇ ਇਹ ਠੰਡ ਪਾਣ ਵਾਲੇ ਗੁਰੂ ਨੂੰ ਮਿਲ ਪਏ, ਤਾਂ ਫਿਰ ਦੂਜੀ ਵਾਰੀ ਨਾਹ ਸੜੇ; (ਕਿਉਂਕਿ) ਹੇ ਨਾਨਕ! ਜਦ ਤਕ ਗੁਰੂ ਦੇ ਸ਼ਬਦ ਦੀ ਰਾਹੀਂ ਮਨੁੱਖ ਪ੍ਰਭੂ ਦੀ ਵਿਚਾਰ ਨਾਹ ਕਰੇ ਤਦ ਤਕ (ਨਾਮ ਨਹੀਂ ਮਿਲਦਾ, ਤੇ) ਨਾਮ ਤੋਂ ਬਿਨਾ ਕਿਸੇ ਦਾ ਭੀ ਡਰ ਨਹੀਂ ਮੁੱਕਦਾ (ਇਹ ਡਰ ਤੇ ਸਹਿਮ ਹੀ ਮੁੜ ਮੁੜ ਤ੍ਰਿਸ਼ਨਾ ਦੇ ਅਧੀਨ ਕਰਦਾ ਹੈ)।1।

ਭੇਖ ਧਾਰਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ, ਮਨ ਵਿਚ ਚਿੰਤਾ ਟਿਕੀ ਰਹਿੰਦੀ ਹੈ; ਜਿਵੇਂ ਸੱਪ ਦੀ ਰੁੱਡ ਬੰਦ ਕੀਤਿਆਂ ਸੱਪ ਨਹੀਂ ਮਰਦਾ, ਤਿਵੇਂ ਹੀ ਉਹ ਮਨੁੱਖ ਕਰਮ ਕਰਦੇ ਹਨ ਜੋ ਗੁਰੂ ਦੀ ਸ਼ਰਨ ਨਹੀਂ ਆਉਂਦੇ (ਗੁਰੂ ਦੀ ਸ਼ਰਨ ਪੈ ਕੇ ਆਪਾ-ਭਾਵ ਮਿਟਾਉਣ ਤੋਂ ਬਿਨਾ ਤ੍ਰਿਸ਼ਨਾ ਦੀ ਅੱਗ ਬੁੱਝਦੀ ਨਹੀਂ)। ਜੇ (ਨਾਮ ਦੀ ਦਾਤਿ) ਦੇਣ ਵਾਲੇ ਗੁਰੂ ਦੀ ਦੱਸੀ ਹੋਈ ਕਾਰ ਕਰੀਏ ਤਾਂ ਗੁਰੂ ਦਾ ਸ਼ਬਦ ਮਨ ਵਿਚ ਆ ਵੱਸਦਾ ਹੈ, ਮਨ ਤਨ ਠੰਢਾ ਠਾਰ ਹੋ ਜਾਂਦਾ ਹੈ,

ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਤੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ; (ਗੁਰੂ ਦੀ ਸੇਵਾ ਵਿਚ) ਜਦੋਂ ਮਨੁੱਖ ਅਹੰਕਾਰ ਦੂਰ ਕਰਦਾ ਹੈ ਤਾਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ। ਗੁਰੂ ਦੇ ਸਨਮੁਖ ਹੋਇਆ ਹੋਇਆ ਉਹ ਮਨੁੱਖ ਹੀ (ਤ੍ਰਿਸ਼ਨਾ ਵਲੋਂ) ਤਿਆਗ ਕਰਦਾ ਹੈ ਜੋ ਸੱਚੇ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ, ਉਸ ਨੂੰ ਚਿੰਤਾ ਉੱਕਾ ਹੀ ਨਹੀਂ ਹੁੰਦੀ, ਪ੍ਰਭੂ ਦੇ ਨਾਲ ਹੀ ਉਹ ਚੰਗੀ ਤਰ੍ਹਾਂ ਰੱਜਿਆ ਰਹਿੰਦਾ ਹੈ। ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਤ੍ਰਿਸ਼ਨਾ ਦੀ ਅੱਗ ਤੋਂ) ਬਚ ਨਹੀਂ ਸਕੀਦਾ, (ਨਾਮ ਤੋਂ ਬਿਨਾ) ਜੀਵ ਅਹੰਕਾਰ ਵਿਚ ਪਏ ਸੜਦੇ ਹਨ।

ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ ਸਾਰੇ ਸੁਖ ਮਿਲ ਗਏ ਹਨ, ਉਹਨਾਂ ਦਾ ਸਾਰਾ ਮਨੁੱਖਾ ਜੀਵਨ ਸਫਲ ਹੋਇਆ ਹੈ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਭੁੱਖ ਲੱਗੀ ਹੋਈ ਹੈ (ਭਾਵ, ‘ਨਾਮ’ ਜਿਨ੍ਹਾਂ ਦੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ)। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਸਾਰੇ ਦੁਖ ਦੂਰ ਹੋ ਗਏ ਹਨ।

ਉਹ ਗੁਰਸਿੱਖ ਚੰਗੇ ਸੰਤ ਹਨ ਜਿਨ੍ਹਾਂ ਨੇ (ਪ੍ਰਭੂ ਤੋਂ ਬਿਨਾ) ਹੋਰ ਕਿਸੇ ਦੀ ਰਤਾ ਭੀ ਆਸ ਨਹੀਂ ਰੱਖੀ; ਉਹਨਾਂ ਦਾ ਗੁਰੂ ਭੀ ਧੰਨ ਹੈ, ਭਾਗਾਂ ਵਾਲਾ ਹੈ, ਜਿਸ ਦੇ ਮੂੰਹ ਨੂੰ (ਪ੍ਰਭੂ ਦੀ ਸਿਫ਼ਤਿ-ਸਾਲਾਹ ਰੂਪ) ਅਮਰ ਕਰਨ ਵਾਲੇ ਫਲ ਲੱਗੇ ਹੋਏ ਹਨ (ਭਾਵ, ਜਿਸ ਦੇ ਮੂੰਹੋਂ ਪ੍ਰਭੂ ਦੀ ਵਡਿਆਈ ਦੇ ਬਚਨ ਨਿਕਲਦੇ ਹਨ)।6।

 

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਗਸਤ 2026
Vaastu Tips : ਜੇ ਤੁਸੀਂ ਰੋਜ਼ਾਨਾ ਇਹ 4 ਕੰਮ ਕਰਦੇ ਹੋ ਤਾਂ ਕਦੇ ਅਮੀਰ ਨਹੀਂ ਬਣ ਸਕੋਗੇ! ਤੁਰੰਤ ਬਦਲੋ ਆਪਣੀਆਂ ਆਦਤਾਂ
Vaastu Tips : ਜੇ ਤੁਸੀਂ ਰੋਜ਼ਾਨਾ ਇਹ 4 ਕੰਮ ਕਰਦੇ ਹੋ ਤਾਂ ਕਦੇ ਅਮੀਰ ਨਹੀਂ ਬਣ ਸਕੋਗੇ! ਤੁਰੰਤ ਬਦਲੋ ਆਪਣੀਆਂ ਆਦਤਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਗਸਤ 2026

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਹਾਈ ਅਲਰਟ 'ਤੇ ਪੰਜਾਬ, ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ...
ਹਾਈ ਅਲਰਟ 'ਤੇ ਪੰਜਾਬ, ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਬੂਤਰਾਂ ਨੂੰ ਦਾਣਾ ਦੇ ਰਹੇ ਵਿਅਕਤੀ ਦਾ ਗੋਲੀ ਮਾਰ ਕਤਲ, ਇਲਾਕੇ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਬੂਤਰਾਂ ਨੂੰ ਦਾਣਾ ਦੇ ਰਹੇ ਵਿਅਕਤੀ ਦਾ ਗੋਲੀ ਮਾਰ ਕਤਲ, ਇਲਾਕੇ 'ਚ ਫੈਲੀ ਦਹਿਸ਼ਤ...
Punjab News: ਪੰਜਾਬ ਤੋਂ ਵੱਡੀ ਖਬਰ, ਹੁਣ ਫਿਰੋਜ਼ਪੁਰ ਕੋਰਟ ਕੰਪਲੈਕਸ ਅਤੇ ਨਗਰ ਕੌਂਸਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦੁਪਹਿਰ 1 ਵਜੇ ਤੱਕ ਕੰਮ ਬੰਦ; ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ
ਪੰਜਾਬ ਤੋਂ ਵੱਡੀ ਖਬਰ, ਹੁਣ ਫਿਰੋਜ਼ਪੁਰ ਕੋਰਟ ਕੰਪਲੈਕਸ ਅਤੇ ਨਗਰ ਕੌਂਸਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦੁਪਹਿਰ 1 ਵਜੇ ਤੱਕ ਕੰਮ ਬੰਦ; ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ
Indigo Flight Emergency Landing: ਹਵਾ 'ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ, 224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ, ਜਾਣੋ ਫਿਰ ਕੀ ਹੋਇਆ...
ਹਵਾ 'ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ, 224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ, ਜਾਣੋ ਫਿਰ ਕੀ ਹੋਇਆ...
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
Embed widget