ਪੜਚੋਲ ਕਰੋ

29 ਜੂਨ 2022 ਦਾ ਹੁਕਮਨਾਮਾ

ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥ ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥

ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥ ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥ ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥ ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥ ਅਸਮਾਨ ਮ੍ਹਿਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥ ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥੩॥ ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥ ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥

ਪਦਅਰਥ :- ਕਤੇਬ = ਪੱਛਮੀ ਮਤਾਂ ਦੇ ਧਰਮ = ਪੁਸਤਕ (ਤੌਰੇਤ, ਜ਼ੰਬੂਰ, ਅੰਜੀਲ, ਕੁਰਾਨ) । ਇਫਤਰਾ = {ਅਰਬੀ} ਮੁਬਾਲਗ਼ਾ, ਬਣਾਵਟ, ਅਸਲੀਅਤ ਨਾਲੋਂ ਵਧਾ ਕੇ ਦੱਸੀਆਂ ਹੋਈਆਂ ਗੱਲਾਂ। ਫਿਕਰੁ = ਸਹਿਮ, ਅਸ਼ਾਂਤੀ। ਟੁਕੁ = ਰਤਾ ਕੁ। ਟੁਕੁ ਦਮੁ = ਪਲਕ ਭਰ। ਕਰਾਰੀ = ਟਿਕਾਉ ਇਕਾਗ੍ਰਤਾ। ਜਉ = ਜੇ। ਹਾਜਿਰ ਹਜੂਰਿ = ਹਰ ਥਾਂ ਮੌਜੂਦ। ਖੁਦਾਇ = ਰੱਬ, ਪਰਮਾਤਮਾ ।੧। ਬੰਦੇ = ਹੇ ਮਨੁੱਖ! ਪਰੇਸਾਨੀ = ਘਬਰਾਹਟ। ਸਿਹਰੁ = ਜਾਦੂ, ਉਹ ਜਿਸ ਦੀ ਅਸਲੀਅਤ ਕੁਝ ਹੋਰ ਹੋਵੇ ਪਰ ਵੇਖਣ ਨੂੰ ਕੁਝ ਅਜੀਬ ਮਨ = ਮੋਹਣਾ ਦਿੱਸਦਾ ਹੋਵੇ। ਮੇਲਾ = ਤਮਾਸ਼ਾ, ਖੇਡ। ਦਸਤਗੀਰੀ = {ਦਸਤ = ਹੱਥ। ਗੀਰੀ = ਫੜਨਾ} ਹੱਥ ਪੱਲੇ ਪੈਣ ਵਾਲੀ ਚੀਜ਼, ਸਦਾ ਸਾਂਭ ਰੱਖਣ ਵਾਲੀ ਸ਼ੈ ।ਰਹਾਉ। ਦਰੋਗੁ = ਝੂਠ। ਦਰੋਗੁ ਪੜਿ ਪੜਿ = ਇਹ ਪੜ੍ਹ ਕੇ ਕਿ ਵੇਦ ਝੂਠੇ ਹਨ ਜਾਂ ਇਹ ਪੜ੍ਹ ਕੇ ਕਿ ਕਤੇਬ ਝੂਠੇ ਹਨ। ਹੋਇ = ਹੋ ਕੇ। ਬੇਖਬਰ = ਅਣਜਾਣ ਮਨੁੱਖ। ਬਾਦੁ = ਝਗੜਾ, ਬਹਿਸ। ਬਕਾਹਿ = ਬੋਲਦੇ ਹਨ। ਬਾਦੁ ਬਕਾਹਿ = ਬਹਿਸ ਕਰਦੇ ਹਨ। ਹਕੁ ਸਚੁ = ਸਦਾ ਕਾਇਮ ਰਹਿਣ ਵਾਲਾ ਰੱਬ। ਮਿਆਨੇ = ਵਿਚ। ਸਿਆਮ ਮੂਰਤਿ = ਕ੍ਰਿਸ਼ਨ ਜੀ ਦੀ ਮੂਰਤੀ। ਨਾਹਿ = (ਰੱਬ) ਨਹੀਂ ਹੈ ।੨। ਅਸਮਾਨ = ਅਕਾਸ਼, ਦਸਮ ਦੁਆਰ, ਅੰਤਹਕਰਨ, ਮਨ। ਮ੍ਯ੍ਯਿਾਨੇ = ਮਿਆਨੇ, ਅੰਦਰ। ਲਹੰਗ = ਲੰਘਦਾ ਹੈ, ਵਗਦਾ ਹੈ। ਦਰੀਆ = (ਸਰਬ = ਵਿਆਪਕ ਪ੍ਰਭੂ = ਰੂਪ) ਨਦੀ। ਗੁਸਲ = ਇਸ਼ਨਾਨ। ਕਰਦਨ ਬੂਦ = {ਕਰਦਨੀ ਬੂਦ} ਕਰਨਾ ਚਾਹੀਦਾ ਸੀ। ਫਕਰੁ = ਫ਼ਕੀਰੀ, ਬੰਦਗੀ ਵਾਲਾ ਜੀਵਨ। ਚਸਮੇ = ਐਨਕਾਂ। ਜਹ ਤਹਾ = ਹਰ ਥਾਂ ।੩। ਅਲਾਹ = ਅੱਲਾਹ, ਰੱਬ। ਪਾਕੰ ਪਾਕ = ਪਵਿੱਤਰ ਤੋਂ ਪਵਿੱਤਰ, ਸਭ ਤੋਂ ਪਵਿੱਤਰ। ਸਕ = ਸ਼ੱਕ, ਭਰਮ। ਕਰਉ = ਕਰਉਂ, ਮੈਂ ਕਰਾਂ। ਦੂਸਰ = (ਉਸ ਵਰਗਾ ਕੋਈ ਹੋਰ) ਦੂਜਾ। ਕਰਮੁ = ਬਖ਼ਸ਼ਸ਼। ਕਰੀਮ = ਬਖ਼ਸ਼ਸ਼ ਕਰਨ ਵਾਲਾ। ਉਹੁ = ਉਹ ਪ੍ਰਭੂ। ਸੋਇ = ਉਹ ਮਨੁੱਖ (ਜਿਸ ਉੱਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ) ।੪।

ਅਰਥ :- ਰਾਗ ਤਿਲੰਗ ਵਿੱਚ ਭਗਤਾਂ ਦੀ ਬਾਣੀ; ਕਬੀਰ ਜੀ ਦੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! (ਵਾਦ-ਵਿਵਾਦ ਦੀ ਖ਼ਾਤਰ) ਵੇਦਾਂ ਕਤੇਬਾਂ ਦੇ ਹਵਾਲੇ ਦੇ ਦੇ ਕੇ ਵਧ ਗੱਲਾਂ ਕਰਨ ਨਾਲ (ਮਨੁੱਖ ਦੇ ਆਪਣੇ) ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। (ਹੇ ਭਾਈ!) ਜੇ ਤੁਸੀ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ, ਤਾਂ ਤੁਹਾਨੂੰ ਸਭਨਾਂ ਵਿਚ ਹੀ ਵੱਸਦਾ ਰੱਬ ਦਿੱਸੇਗਾ (ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਏਗੀ) ॥੧॥ ਹੇ ਭਾਈ! (ਆਪਣੇ ਹੀ) ਦਿਲ ਨੂੰ ਹਰ ਵੇਲੇ ਖੋਜ, (ਬਹਿਸ ਮੁਬਾਹਸੇ ਦੀ) ਘਬਰਾਹਟ ਵਿਚ ਨਾਹ ਭਟਕ। ਇਹ ਜਗਤ ਇਕ ਜਾਦੂ ਜਿਹਾ ਹੈ, ਇਕ ਤਮਾਸ਼ਾ ਜਿਹਾ ਹੈ, (ਇਸ ਵਿਚੋਂ ਇਸ ਵਿਅਰਥ ਵਾਦ-ਵਿਵਾਦ ਦੀ ਰਾਹੀਂ) ਹੱਥ-ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ॥੧॥ ਰਹਾਉ ॥ ਬੇ-ਸਮਝ ਲੋਕ (ਅਨ-ਮਤਾਂ ਦੇ ਧਰਮ-ਪੁਸਤਕਾਂ ਬਾਰੇ ਇਹ) ਪੜ੍ਹ ਪੜ੍ਹ ਕੇ (ਕਿ ਇਹਨਾਂ ਵਿਚ ਜੋ ਲਿਖਿਆ ਹੈ) ਝੂਠ (ਹੈ), ਖ਼ੁਸ਼ ਹੋ ਹੋ ਕੇ ਬਹਿਸ ਕਰਦੇ ਹਨ। (ਪਰ ਉਹ ਇਹ ਨਹੀਂ ਜਾਣਦੇ ਕਿ) ਸਦਾ ਕਾਇਮ ਰਹਿਣ ਵਾਲਾ ਰੱਬ ਖ਼ਲਕਤ ਵਿਚ (ਭੀ) ਵੱਸਦਾ ਹੈ, (ਨਾਹ ਉਹ ਵੱਖਰਾ ਸੱਤਵੇਂ ਅਸਮਾਨ ਤੇ ਬੈਠਾ ਹੈ ਤੇ) ਨਾਹ ਉਹ ਪਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ ॥੨॥ (ਸਤਵੇਂ ਅਸਮਾਨ ਦੇ ਵਿਚ ਬੈਠਾ ਸਮਝਣ ਦੇ ਥਾਂ, ਹੇ ਭਾਈ!) ਉਹ ਪ੍ਰਭੂ-ਰੂਪ ਦਰਿਆ ਤੇ ਅੰਤਹਕਰਨ ਵਿਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿਚ ਇਸ਼ਨਾਨ ਕਰਨਾ ਸੀ। ਸੋ, ਉਸ ਦੀ ਸਦਾ ਬੰਦਗੀ ਕਰ, (ਇਹ ਭਗਤੀ ਦੀ) ਐਨਕ ਲਾ (ਕੇ ਵੇਖ), ਉਹ ਹਰ ਥਾਂ ਮੌਜੂਦ ਹੈ ॥੩॥ ਰੱਬ ਸਭ ਤੋਂ ਪਵਿੱਤਰ (ਹਸਤੀ) ਹੈ (ਉਸ ਤੋਂ ਪਵਿੱਤਰ ਕੋਈ ਹੋਰ ਨਹੀਂ ਹੈ), ਇਸ ਗੱਲ ਵਿਚ ਮੈਂ ਤਾਂ ਹੀ ਸ਼ੱਕ ਕਰਾਂ, ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ। ਹੇ ਕਬੀਰ ਜੀ! (ਇਸ ਭੇਤ ਨੂੰ) ਉਹ ਮਨੁੱਖ ਹੀ ਸਮਝ ਸਕਦਾ ਹੈ ਜਿਸ ਨੂੰ ਉਹ ਸਮਝਣ-ਜੋਗ ਬਣਾਏ। ਤੇ, ਇਹ ਬਖ਼ਸ਼ਸ਼ ਉਸ ਬਖ਼ਸ਼ਸ਼ ਕਰਨ ਵਾਲੇ ਦੇ ਆਪਣੇ ਹੱਥ ਹੈ ॥੪॥੧॥
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਝੋਨਾ ਲਾਉਣ 'ਤੇ ਲੱਗੇਗਾ ਬੈਨ! 15 ਡਾਰਕ ਜ਼ੋਨਾਂ 'ਚ ਝੋਨਾ ਨਾ ਲਾਉਣ ਦਾ ਸਿਫਾਰਸ਼
Punjab News: ਪੰਜਾਬ 'ਚ ਝੋਨਾ ਲਾਉਣ 'ਤੇ ਲੱਗੇਗਾ ਬੈਨ! 15 ਡਾਰਕ ਜ਼ੋਨਾਂ 'ਚ ਝੋਨਾ ਨਾ ਲਾਉਣ ਦਾ ਸਿਫਾਰਸ਼
Gangwar in Punjab: ਬੰਬੀਹਾ ਤੇ ਲਾਰੈਂਸ ਗੈਂਗ ਭਿੜੇ! ਬੰਬੀਹਾ ਗੈਂਗ ਦੇ ਬੰਦਿਆਂ ਨੇ ਯੂਕੇ 'ਚ ਕਰ ਦਿੱਤਾ ਵੱਡਾ ਐਕਸ਼ਨ
Gangwar in Punjab: ਬੰਬੀਹਾ ਤੇ ਲਾਰੈਂਸ ਗੈਂਗ ਭਿੜੇ! ਬੰਬੀਹਾ ਗੈਂਗ ਦੇ ਬੰਦਿਆਂ ਨੇ ਯੂਕੇ 'ਚ ਕਰ ਦਿੱਤਾ ਵੱਡਾ ਐਕਸ਼ਨ
Gangster in Punjab: ਸੀਐਮ ਭਗਵੰਤ ਮਾਨ ਤੋਂ ਵੀ ਨਹੀਂ ਡਰੇ ਗੈਂਗਸਟਰ! ਡੀਜੀਪੀ ਨੇ ਹਾਈਕੋਰਟ 'ਚ ਕੀਤੇ ਵੱਡੇ ਖੁਲਾਸੇ
Gangster in Punjab: ਸੀਐਮ ਭਗਵੰਤ ਮਾਨ ਤੋਂ ਵੀ ਨਹੀਂ ਡਰੇ ਗੈਂਗਸਟਰ! ਡੀਜੀਪੀ ਨੇ ਹਾਈਕੋਰਟ 'ਚ ਕੀਤੇ ਵੱਡੇ ਖੁਲਾਸੇ
CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ, ਅਪੋਲੋ ਹਸਪਤਾਲ 'ਚ ਕਰਵਾਇਆ ਦਾਖਲ
CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ, ਅਪੋਲੋ ਹਸਪਤਾਲ 'ਚ ਕਰਵਾਇਆ ਦਾਖਲ
Advertisement
ABP Premium

ਵੀਡੀਓਜ਼

ਮਾਂ ਦੇ ਜਨਮਦਿਨ ਮੌਕੇ ਨੋਜਵਾਨ ਡਾਕਟਰ ਨੇ ਚੁੱਕਿਆ ਅਜਿਹਾ ਕਦਮਸਰਕਾਰੀ ਸਕੂਲ 'ਚ ਕਿਉਂ ਨਹੀਂ ਮਿਲਿਆ ਦਲਿਤ ਵਿਦਿਆਰਥੀ ਨੂੰ ਦਾਖ਼ਲਾ, ਦੇਖੋ ਵੀਡੀਓਅੰਮ੍ਰਿਤਸਰ ਤੋਂ ਸਿੱਧੀ ਥਾਈਲੈਂਡ ਉਡਾਨ 28 ਅਕਤੂਬਰ 2024 ਤੋਂ ਸ਼ੁਰੂਆਤਿਸ਼ੀ ਦਾ ਤੂਫਾਨੀ ਸਿਆਸੀ ਸਫ਼ਰ! ਸਿਰਫ਼ 4 ਸਾਲਾਂ 'ਚ ਕਿਵੇਂ ਪਹੁੰਚੀ ਮੁੱਖ ਮੰਤਰੀ ਦੇ ਅਹੁਦੇ 'ਤੇ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਝੋਨਾ ਲਾਉਣ 'ਤੇ ਲੱਗੇਗਾ ਬੈਨ! 15 ਡਾਰਕ ਜ਼ੋਨਾਂ 'ਚ ਝੋਨਾ ਨਾ ਲਾਉਣ ਦਾ ਸਿਫਾਰਸ਼
Punjab News: ਪੰਜਾਬ 'ਚ ਝੋਨਾ ਲਾਉਣ 'ਤੇ ਲੱਗੇਗਾ ਬੈਨ! 15 ਡਾਰਕ ਜ਼ੋਨਾਂ 'ਚ ਝੋਨਾ ਨਾ ਲਾਉਣ ਦਾ ਸਿਫਾਰਸ਼
Gangwar in Punjab: ਬੰਬੀਹਾ ਤੇ ਲਾਰੈਂਸ ਗੈਂਗ ਭਿੜੇ! ਬੰਬੀਹਾ ਗੈਂਗ ਦੇ ਬੰਦਿਆਂ ਨੇ ਯੂਕੇ 'ਚ ਕਰ ਦਿੱਤਾ ਵੱਡਾ ਐਕਸ਼ਨ
Gangwar in Punjab: ਬੰਬੀਹਾ ਤੇ ਲਾਰੈਂਸ ਗੈਂਗ ਭਿੜੇ! ਬੰਬੀਹਾ ਗੈਂਗ ਦੇ ਬੰਦਿਆਂ ਨੇ ਯੂਕੇ 'ਚ ਕਰ ਦਿੱਤਾ ਵੱਡਾ ਐਕਸ਼ਨ
Gangster in Punjab: ਸੀਐਮ ਭਗਵੰਤ ਮਾਨ ਤੋਂ ਵੀ ਨਹੀਂ ਡਰੇ ਗੈਂਗਸਟਰ! ਡੀਜੀਪੀ ਨੇ ਹਾਈਕੋਰਟ 'ਚ ਕੀਤੇ ਵੱਡੇ ਖੁਲਾਸੇ
Gangster in Punjab: ਸੀਐਮ ਭਗਵੰਤ ਮਾਨ ਤੋਂ ਵੀ ਨਹੀਂ ਡਰੇ ਗੈਂਗਸਟਰ! ਡੀਜੀਪੀ ਨੇ ਹਾਈਕੋਰਟ 'ਚ ਕੀਤੇ ਵੱਡੇ ਖੁਲਾਸੇ
CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ, ਅਪੋਲੋ ਹਸਪਤਾਲ 'ਚ ਕਰਵਾਇਆ ਦਾਖਲ
CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ, ਅਪੋਲੋ ਹਸਪਤਾਲ 'ਚ ਕਰਵਾਇਆ ਦਾਖਲ
Stock Market Opening: IT ਇੰਡੈਕਸ 'ਚ ਜ਼ੋਰਦਾਰ ਗਿਰਾਵਟ ਨਾਲ ਹੋਈ ਬਾਜ਼ਾਰ ਦੀ ਕਮਜ਼ੋਰ ਸ਼ੁਰੂਆਤ, TCS-Infy ਅਤੇ ਵਿਪਰੋ ਟੁੱਟੇ
Stock Market Opening: IT ਇੰਡੈਕਸ 'ਚ ਜ਼ੋਰਦਾਰ ਗਿਰਾਵਟ ਨਾਲ ਹੋਈ ਬਾਜ਼ਾਰ ਦੀ ਕਮਜ਼ੋਰ ਸ਼ੁਰੂਆਤ, TCS-Infy ਅਤੇ ਵਿਪਰੋ ਟੁੱਟੇ
Petrol and Diesel Price: ਅਪਡੇਟ ਹੋਈਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਅੱਜ ਦੇ ਤਾਜ਼ਾ ਰੇਟ
Petrol and Diesel Price: ਅਪਡੇਟ ਹੋਈਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਅੱਜ ਦੇ ਤਾਜ਼ਾ ਰੇਟ
Reliance Jio: ਮੁਕੇਸ਼ ਅੰਬਾਨੀ ਨੇ ਦਿੱਤਾ ਗਾਹਕਾਂ ਨੂੰ ਦੀਵਾਲੀ Gift, ਇੱਕ ਸਾਲ ਤੱਕ Free ਦੇਣਗੇ 5G ਇੰਟਰਨੈੱਟ
Reliance Jio: ਮੁਕੇਸ਼ ਅੰਬਾਨੀ ਨੇ ਦਿੱਤਾ ਗਾਹਕਾਂ ਨੂੰ ਦੀਵਾਲੀ Gift, ਇੱਕ ਸਾਲ ਤੱਕ Free ਦੇਣਗੇ 5G ਇੰਟਰਨੈੱਟ
Railway Recruitment - ਰੇਲਵੇ ਵਿਚ 10ਵੀਂ ਪਾਸ ਲਈ ਨੌਕਰੀਆਂ, ਫਟਾਫਟ ਕਰੋ ਅਪਲਾਈ...
Railway Recruitment - ਰੇਲਵੇ ਵਿਚ 10ਵੀਂ ਪਾਸ ਲਈ ਨੌਕਰੀਆਂ, ਫਟਾਫਟ ਕਰੋ ਅਪਲਾਈ...
Embed widget