ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬਿਹਾਰ ਦੇ ਰਾਜਗੀਰ 'ਚ ਵਿਸ਼ਾਲ ਸਮਾਗਮ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬਿਹਾਰ ਦੇ ਰਾਜਗੀਰ 'ਚ ਵਿਸ਼ਾਲ ਸਮਾਗਮ ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।
ਪਟਨਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬਿਹਾਰ ਦੇ ਰਾਜਗੀਰ 'ਚ ਵਿਸ਼ਾਲ ਸਮਾਗਮ ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਪਟਨਾ ਦੇ ਸ਼ਹਿਰ ਰਾਜਗੀਰ 'ਚ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਪਣੀ ਪਹਿਲੀ ਉਦਾਸੀ ਸਮੇਂ ਆਪਣੇ ਮੁਬਾਰਕ ਚਰਨ ਪਾਏ ਸੀ ਤੇ ਸ਼ੀਤਲ ਜਲ ਦਾ ਕੁੰਡ ਪ੍ਰਗਟ ਕੀਤਾ ਸੀ। ਜੋ ਅੱਜ ਵੀ ਉਸੇ ਤਰਾਂ ਨਿਰੰਤਰ ਜਾਰੀ ਹੈ।
ਗੁਰੂ ਸਾਹਿਬ ਸੁਲਤਾਨਪੁਰ ਲੋਧੀ, ਨਾਨਕਮਤਾ ਤੇ ਬਨਾਰਸ ਤੋਂ ਹੁੰਦੇ ਹੋਏ ਇਸ ਮਹਾਨ ਅਸਥਾਨ ਤੇ ਪਹੁੰਚੇ ਸਨ ਤੇ ਪਾਵਨ ਗੁਰਬਾਣੀ ਦਾ ਉਚਾਰਨ ਕੀਤਾ ਸੀ। ਪਟਨਾ ਤੋਂ ਦੂਰੀ ਅਤੇ ਗੁਰਦੁਆਰਾ ਸਾਹਿਬ ਦੀ ਯੋਗ ਇਮਾਰਤ ਨਾ ਹੋਣ ਕਾਰਨ ਬਹੁਤ ਘੱਟ ਸੰਗਤ ਇਸ ਅਸਥਾਨ ਤੇ ਪਹੁੰਚਦੀ ਸੀ।
ਸੰਗਤ ਦੀ ਮੰਗ ਨੂੰ ਮੁੱਖ ਰੱਖਦਿਆਂ ਨਾਨਕ ਨਿਸ਼ਕਾਮ ਸੇਵਕ ਜੱਥਾ ਯੁਕੇ ਵੱਲੋਂ ਬਹੁਤ ਹੀ ਵਿਸ਼ਾਲ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ। ਜਿਸ ਤੋਂ ਬਾਅਦ ਅੱਜ ਬਹੁਤ ਵੱਡੇ ਪੱਧਰ 'ਤੇ ਦੇਸ਼-ਵਿਦੇਸ਼ ਦੀਆਂ ਸੰਗਤਾ ਤੇ ਇੰਗਲੈਂਡ ਤੋਂ ਸਿੱਖ ਸੰਗਤਾਂ ਦਾ ਵਿਸ਼ੇਸ਼ ਜੱਥਾ ਇਸ ਅਸਥਾਨ 'ਤੇ ਪਹੁੰਚਿਆ ਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਖੁਦ ਇਸ ਨਵੀਂ ਬਣੀ ਇਮਾਰਤ ਦੇ ਉਦਘਾਟਨੀ ਸਮਾਰੋਹ 'ਤੇ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਪੰਥ ਦੀਆਂ ਮਹਾਨ ਹਸਤੀਆਂ ਤਖ਼ਤ ਸਾਹਿਬਾਨ ਦੇ ਜਥੇਦਾਰ ਵੀ ਪਹੁੰਚੇ ਹੋਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :