ਸਿੱਖ ਇਤਿਹਾਸ ਦਾ ਭੁੱਲਾ ਵਿਸਰਿਆ ਅਸਥਾਨ: ਜਾਣੋ ਮਾਤਾ ਸੁੰਦਰ ਕੌਰ ਜੀ ਜਨਮ ਅਸਥਾਨ
ਸਿੱਖ ਕੌਮ ਦਾ ਮਹਾਨ ਅਸਥਾਨ ਹੋਣ ਦੇ ਬਾਵਜੂਦ ਇਹ ਅਸਥਾਨ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਸੀ ਤੇ ਮਹਿਜ 13 ਮਰਲੇ ਹੀ ਜਗਾਂ ਬਚੀ ਸੀ....
Place of birth Mata Sunder Kaur ji : ਖਾਲਸਾ ਪੰਥ ਦੇ ਗੁਰਦੇਵ ਮਾਤਾ, ਮਾਤਾ ਸੁੰਦਰ ਕੌਰ ਜੀ ਜਿੰਨਾਂ ਦਾ ਜਨਮ ਪਿਤਾ ਰਾਮ ਸ਼ਰਨ ਜੀ ਦੇ ਗ੍ਰਹਿ ਮਾਤਾ ਸ਼ਿਵ ਦੇਈ ਜੀ ਦੀ ਪਾਵਨ ਕੁੱਖੋਂ 23 ਦਸੰਬਰ 1667 ਈ ਨੂੰ ਬਜਵਾੜਾ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਸਿੱਖ ਕੌਮ ਦਾ ਮਹਾਨ ਅਸਥਾਨ ਹੋਣ ਦੇ ਬਾਵਜੂਦ ਇਹ ਅਸਥਾਨ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਸੀ ਤੇ ਮਹਿਜ 13 ਮਰਲੇ ਹੀ ਜਗਾਂ ਬਚੀ ਸੀ, ਪਰ ਮਾਤਾ ਸੁੰਦਰ ਕੌਰ ਜੀ ਨੇ ਮਹਿਰ ਕਰਕੇ ਇਸ ਅਸਥਾਨ ਦੀ ਸੇਵਾ ਸਿੱਖ ਪੰਥ ਦੀ ਮਹਾਨ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾ ਦੇ ਬੀਬੀ ਯਸ਼ਪਾਲ ਕੌਰ ਜੀ ਦੀ ਝੋਲੀ ਦੇ ਵਿੱਚ ਪਾਈ ਮਾਤਾ ਯਸ਼ਪਾਲ ਕੌਰ ਜੀ ਨੇ ਆਸ ਪਾਸ ਦੀਆਂ ਥਾਵਾ ਨੂੰ ਮੁੱਲ ਖਰੀਦ ਕੇ ਅਤੇ ਜਗਾ ਨੂੰ ਖੁੱਲਾ ਕਰ ਬਹੁਤ ਹੀ ਸ਼ਾਨਦਾਰ ਰੱਤੇ ਪੁਰਾਤਨ ਦਿੱਖ ਵਾਲੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਤੇ ਹੁਣ ਇਸ ਮਹਾਨ ਧਰਤੀ ਤੇ ਬਹੁਤ ਹੀ ਸੁੰਦਰ ਅਸਥਾਨ ਦੂਰ ਦੂਰ ਤੋ ਝਲਕਾਰੇ ਮਾਰਦਾ ਹੈ ਤੇ ਇੱਕ ਵੱਖਰਾ ਹੀ ਅਨੰਦ ਪੇਸ਼ ਕਰਦਾ ਹੈ।
Magh Gupt Navratri 2024: ਗੁਪਤ ਨਰਾਤਿਆਂ ‘ਤੇ ਗੁਪਤ ਤਰੀਕੇ ਨਾਲ ਕਰੋ ਇਹ ਕੰਮ, ਆਰਥਿਕ ਸੰਕਟ ਹੋਵੇਗਾ ਦੂਰ
ਇਸ ਪਾਵਨ ਅਸਥਾਨ ਤੇ ਦਸਮ ਪਾਤਸ਼ਾਹੀ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਦਾ ਹੈ ਜਿਸ ਵਿੱਚ ਪੰਥ ਦੀਆਂ ਉੱਚ ਕੋਟੀ ਦੀਆਂ ਹਸਤੀਆਂ ਰਾਗੀ ਢਾਡੀ ਕਵਿਸ਼ਰ ਗੁਰੂ ਜਸ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ।
ਇਸ ਅਸਥਾਨ ਦੀ ਸੇਵਾ ਸੰਭਾਲ ਦੇ ਵਿੱਚ ਸਿੰਘ ਸਾਹਿਬ ਜਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆ ਦਾ ਬਹੁਤ ਵੱਡਾ ਯੋਗਦਾਨ ਹੈ ਜਿੰਨਾਂ ਇਸ ਖੰਡਰ ਬਣ ਚੁੱਕੀ ਅਮੀਰ ਵਿਰਾਸਤ ਨੂੰ ਮੁੱੜ ਸੁਰਜੀਤ ਕਰਨ ‘ਚ ਅਹਿਮ ਭੂਮਿਕਾ ਨਿਭਾਈ ਬਾਬਾ ਨਿਹਾਲ ਸਿੰਘ ਜੀ ਨੇ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮਿ੍ਰਤ ਛਕ ਗੁਰੂ ਦੇ ਲੜ ਲੱਗਣ ਦਾ ਸੁਨੇਹਾ ਦਿੱਤਾ। ਸੰਗਤਾਂ ਨੂੰ ਵੀ ਬੇਨਤੀ ਹੈ ਕਿ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿਚੋ ਸਮਾਂ ਕੱਢ ਸਿੱਖ ਇਤਿਹਾਸ ਦੇ ਇਸ ਮਹਾਨ ਅਸਥਾਨ ਦੇ ਦਰਸ਼ਨ ਦੀਦਾਰੇ ਕਰ ਆਪਣਾ ਜੀਵਨ ਸਫਲਾ ਕਰੋ।