Magh Gupt Navratri 2024: ਗੁਪਤ ਨਰਾਤਿਆਂ ‘ਤੇ ਗੁਪਤ ਤਰੀਕੇ ਨਾਲ ਕਰੋ ਇਹ ਕੰਮ, ਆਰਥਿਕ ਸੰਕਟ ਹੋਵੇਗਾ ਦੂਰ
Magh Gupt Navratri 2024: ਮਾਘ ਗੁਪਤ ਨਰਾਤੇ ਸ਼ੁਰੂ ਹੋ ਚੁੱਕੇ ਹਨ। 9 ਦਿਨਾਂ ਤੱਕ ਨਰਾਤਿਆਂ ਦੌਰਾਨ ਕੁਝ ਖਾਸ ਉਪਾਅ ਕਰਨ ਨਾਲ ਸੁੱਤੀ ਹੋਈ ਕਿਸਮਤ ਜਾਗ ਜਾਂਦੀ ਹੈ। ਤੁਸੀਂ ਵੀ ਕਰੋ ਹੇਠਾਂ ਦੱਸੇ ਉਪਾਅ
Magh Gupt Navratri 2024: ਮਾਘ ਗੁਪਤ ਨਰਾਤੇ ਅੱਜ ਤੋਂ ਸ਼ੁਰੂ ਹੋ ਗਏ ਹਨ ਜੋ ਕਿ 18 ਫਰਵਰੀ ਤੱਕ ਚੱਲਣਗੇ। ਗੁਪਤ ਨਰਾਤੇ ਬਾਕੀ ਨਰਾਤਿਆਂ ਨਾਲੋਂ ਬਿਲਕੁਲ ਵੱਖਰੇ ਹਨ। ਇਨ੍ਹਾਂ ਨਰਾਤਿਆਂ ਵਿੱਚ ਗੁਪਤ ਗਿਆਨ ਜਾਂ ਤੰਤਰ ਵਿਦਿਆ ਲਈ ਸਾਧਨਾ ਗੁਪਤ ਤਰੀਕੇ ਨਾਲ ਕੀਤੀ ਜਾਂਦੀ ਹੈ, ਇਸ ਲਈ ਇਨ੍ਹਾਂ ਨੂੰ ਗੁਪਤ ਨਰਾਤੇ ਕਿਹਾ ਜਾਂਦਾ ਹੈ।
ਗੁਪਤ ਨਰਾਤਿਆਂ ਦੇ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਮਾਂ ਦੁਰਗਾ ਦੀ ਪੂਜਾ ਆਮ ਤੌਰ 'ਤੇ ਕਰਨੀ ਚਾਹੀਦੀ ਹੈ, ਪਰ ਇਨ੍ਹਾਂ 9 ਦਿਨਾਂ ਦੌਰਾਨ ਕੁਝ ਅਜਿਹੇ ਉਪਾਅ ਕਰਨੇ ਚਾਹੀਦੇ ਹਨ, ਜਿਸ ਰਾਹੀਂ ਤੁਸੀਂ ਗੁਪਤ ਤਰੀਕੇ ਨਾਲ ਮਨਚਾਹਿਆ ਫਲ ਪ੍ਰਾਪਤ ਕਰ ਸਕਦੇ ਹੋ।
ਮਾਘ ਗੁਪਤ ਨਰਾਤਿਆਂ ਦੇ ਉਪਾਅ
ਗੋਮਤੀ ਚੱਕਰ - ਗੁਪਤ ਨਰਾਤੇ ਦੇ ਪਹਿਲੇ ਦਿਨ 9 ਗੋਮਤੀ ਚੱਕਰ ਲੈ ਕੇ ਮਾਂ ਦੁਰਗਾ ਦੇ ਕੋਲ ਰੱਖੋ। ਨਵਮੀ ਯਾਨੀ ਨਰਾਤੇ ਦੇ ਆਖਰੀ ਦਿਨ ਦੀ ਪੂਜਾ ਕਰਨ ਤੋਂ ਬਾਅਦ, ਗੋਮਤੀ ਚੱਕਰ ਨੂੰ ਲਾਲ ਕੱਪੜੇ ਵਿੱਚ ਬੰਨ੍ਹੋ ਅਤੇ ਇਸ ਨੂੰ ਧਨ ਵਾਲੀ ਥਾਂ ਜਾਂ ਅਲਮਾਰੀ ਵਿੱਚ ਰੱਖ ਦਿਓ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਆਰਥਿਕ ਸੰਕਟ ਦੂਰ ਹੁੰਦਾ ਹੈ। ਪੈਸੇ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਗੁਪਤ ਤਰੀਕੇ ਨਾਲ ਕਰੋ ਇਹ ਕੰਮ- ਗੁਪਤ ਨਰਾਤੇ ਭਾਵ ਕਿ ਨਿਸ਼ਿਤਾ ਕਾਲ ਮੁਹੂਰਤ ਦੇ ਦੌਰਾਨ ਹਰ ਰਾਤ ਦੇਵੀ ਦੁਰਗਾ ਦੇ ਸਾਹਮਣੇ ਘਿਓ ਦਾ ਦੀਵਾ ਜਗਾਓ। ਨੌਂ ਪਤਾਸ਼ੇ ਲਓ ਅਤੇ ਹਰੇਕ ਪਤਾਸ਼ੇ 'ਤੇ ਦੋ ਲੌਂਗ ਰੱਖੋ ਅਤੇ ਉਨ੍ਹਾਂ ਨੂੰ ਮਾਂ ਦੁਰਗਾ ਨੂੰ ਸਮਰਪਿਤ ਕਰੋ। ਇਹ ਉਪਾਅ ਗੁਪਤ ਤਰੀਕੇ ਨਾਲ ਕਰੋਗੇ ਤਾਂ ਚੰਗਾ ਫਲ ਮਿਲੇਗਾ। ਇਸ ਤੋਂ ਬਾਅਦ ਦੁਰਗਾ ਚਾਲੀਸਾ ਦਾ ਪਾਠ ਕਰੋ। ਮੰਨਿਆ ਜਾਂਦਾ ਹੈ ਕਿ ਇਸ ਨਾਲ ਆਰਥਿਕ ਸੰਕਟ ਅਤੇ ਦੁਸ਼ਮਣ ਵਲੋਂ ਪਾਈਆਂ ਜਾਣ ਵਾਲੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ।
ਇਹ ਵੀ ਪੜ੍ਹੋ: Horoscope Today 10 February: ਮੇਖ, ਕੰਨਿਆ, ਕੁੰਭ ਰਾਸ਼ੀ ਵਾਲਿਆਂ ਨੂੰ ਕਰੀਅਰ ਦੇ ਮਿਲਣਗੇ ਚੰਗੇ ਮੌਕੇ, ਜਾਣੋ 10 ਫਰਵਰੀ ਦਾ ਰਾਸ਼ੀਫਲ
ਲਾਲ ਫੁੱਲ ਕਰੇਗਾ ਕਮਾਲ - ਮਾਤਾ ਰਾਣੀ ਨੂੰ ਲਾਲ ਰੰਗ ਬਹੁਤ ਪਸੰਦ ਹੈ। ਜੇਕਰ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਲੰਬੇ ਸਮੇਂ ਤੋਂ ਬਿਮਾਰ ਹੈ, ਤਾਂ ਇਨ੍ਹਾਂ ਗੁਪਤ ਨਰਾਤਿਆਂ ਦੌਰਾਨ ਮਾਂ ਦੁਰਗਾ ਨੂੰ ਲਾਲ ਰੰਗ ਦੇ ਫੁੱਲ ਚੜ੍ਹਾਓ। ਇਸ ਦੇ ਨਾਲ ਹੀ ਮਾਂ ਦੇ ਮੰਤਰ 'ਓਮ ਕ੍ਰੀਮ ਕਾਲਿਕਾਯੈ ਨਮਹ' ਦਾ ਜਾਪ ਕਰੋ। ਅਜਿਹਾ ਕਰਨ ਨਾਲ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।
ਪੂਜਾ ਦੇ ਨਾਲ ਜ਼ਰੂਰ ਕਰੋ ਇਹ ਪਾਠ - ਗੁਪਤ ਨਰਾਤਿਆਂ ਦੌਰਾਨ ਦੁਰਗਾ ਸਪਤਸ਼ਤੀ ਦੇ 12ਵੇਂ ਅਧਿਆਏ ਦਾ 21 ਵਾਰ ਪਾਠ ਕਰੋ ਅਤੇ ਲੌਂਗ ਕਪੂਰ ਨਾਲ ਆਰਤੀ ਕਰੋ। ਦੇਵੀ ਦੁਰਗਾ ਦੇ ਮੰਦਰ ਵਿੱਚ ਜਾਓ ਅਤੇ ਉਨ੍ਹਾਂ ਨੂੰ ਲਾਲ ਰੰਗ ਦਾ ਝੰਡਾ ਚੜ੍ਹਾਓ।
ਰਾਹੂ-ਕੇਤੂ ਦੇ ਦੋਸ਼ ਤੋਂ ਮਿਲੇਗਾ ਛੁਟਕਾਰਾ - ਨਰਾਤਿਆਂ ਦੇ ਦੌਰਾਨ ਰਾਤ ਨੂੰ ਮਾਂ ਦੁਰਗਾ ਦੀ ਪੂਜਾ ਕਰਦਿਆਂ ਹੋਇਆਂ ਮੰਤਰ 'सब नार करहिं परस्पर प्रीति चलहिं स्वधर्म निरत श्रुति नीति' ਦਾ 108 ਵਾਰ ਜਾਪ ਕਰੋ। ਭੈਰਵ ਬਾਬਾ ਨੂੰ ਜਲੇਬੀ ਅਤੇ ਇਮਰਤੀ ਦਾ ਭੋਗ ਲਾਓ। ਇਸ ਉਪਾਅ ਨਾਲ ਰਾਹੂ-ਕੇਤੂ ਅਤੇ ਸ਼ਨੀ ਦੇ ਦੋਸ਼ ਤੋਂ ਛੁਟਕਾਰਾ ਮਿਲੇਗਾ। ਤਰੱਕੀ ਦੇ ਦਰਵਾਜ਼ੇ ਖੁੱਲ੍ਹਣਗੇ।
ਇਹ ਵੀ ਪੜ੍ਹੋ: ਮੇਖ, ਕਰਕ, ਤੁਲਾ, ਮੀਨ ਰਾਸ਼ੀ ਵਾਲੇ ਕਾਰੋਬਾਰੀਆਂ ਨੂੰ ਅੱਜ ਹੋਵੇਗਾ ਲਾਭ