(Source: ECI/ABP News/ABP Majha)
Ramadan First Jumma: ਰਮਜ਼ਾਨ ਦਾ ਪਹਿਲਾ ਜੁੰਮਾ ਅੱਜ, ਅੱਲ੍ਹਾ ਦੀ ਰਜ਼ਾ ‘ਚ ਰੋਜ਼ੇਦਾਰ ਮੰਗਣਗੇ ਰਹਿਮਤ ਅਤੇ ਦੂਆ
Ramadan 2024: ਰਮਜ਼ਾਨ ਦਾ ਮਹੀਨਾ 11 ਮਾਰਚ ਤੋਂ ਸ਼ੁਰੂ ਹੋ ਗਿਆ ਹੈ ਅਤੇ ਅੱਜ ਰਮਜ਼ਾਨ ਦਾ ਪਹਿਲਾ ਜੁੰਮਾ ਹੈ, ਇਸਲਾਮ ਵਿੱਚ ਜੁੰਮੇ ਵਾਲੇ ਦਿਨ ਦੀ ਖ਼ਾਸ ਅਹਿਮੀਅਤ ਹੈ ਅਤੇ ਜਦੋਂ ਇਹ ਰਮਜ਼ਾਨ ਦੇ ਮਹੀਨੇ ਵਿੱਚ ਆ ਜਾਵੇ ਤਾਂ ਇਸ ਦਾ ਮਹੱਤਵ ਹੋਰ ਵੱਧ ਜਾਂਦਾ ਹੈ।
Ramadan First Jumma: ਸਾਰੇ ਧਰਮਾਂ ਵਿੱਚ ਹਫ਼ਤੇ ਦੇ ਕਿਸੇ ਵੀ ਦਿਨ ਨੂੰ ਖ਼ਾਸ ਮੰਨਿਆ ਜਾਂਦਾ ਹੈ। ਇਸਲਾਮ ਧਰਮ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਯਾਨੀ ਜੁੰਮੇ ਨੂੰ ਅੱਲ੍ਹਾ ਦੀ ਇਬਾਦਤ ਲਈ ਬਹੁਤ ਖ਼ਾਸ ਮੰਨਿਆ ਜਾਂਦਾ ਹੈ। ਇਸ ਦਿਨ ਮੁਸਲਮਾਨਾਂ ਲਈ ਨਮਾਜ਼ ਅਦਾ ਕਰਨੀ ਜ਼ਰੂਰੀ ਹੁੰਦੀ ਹੈ। ਰਜ਼ਮਾਨ ਦੇ ਪਵਿੱਤਰ ਮਹੀਨੇ ਵਿਚ ਆਉਣ ਵਾਲੇ ਸ਼ੁੱਕਰਵਾਰ ਦਾ ਖ਼ਾਸ ਮਹੱਤਵ ਹੈ।
ਰਮਜ਼ਾਨ (Ramadan 2024) ਨੂੰ ਇਬਾਦਤ ਅਤੇ ਬਰਕਤ ਦਾ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ। ਮੁਸਲਮਾਨ ਵੀ ਇਸ ਪੂਰੇ ਮਹੀਨੇ ਰੋਜ਼ੇ ਰੱਖਦੇ ਹਨ। ਅਜਿਹੇ 'ਚ ਜਦੋਂ ਰੋਜ਼ੇ ਰੱਖਣ ਵਾਲੇ ਲੋਕ ਸ਼ੁੱਕਰਵਾਰ ਨੂੰ ਰਮਜ਼ਾਨ ਦੇ ਮਹੀਨੇ 'ਚ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰਦੇ ਹਨ ਤਾਂ ਅੱਲ੍ਹਾ ਉਨ੍ਹਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦਾ ਹੈ। ਇਸ ਲਈ ਰਮਜ਼ਾਨ ਦੇ ਮਹੀਨੇ ਵਿੱਚ ਆਉਣ ਵਾਲੇ ਸ਼ੁੱਕਰਵਾਰ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਾਲ ਰਮਜ਼ਾਨ ਦੇ ਮਹੀਨੇ ਵਿੱਚ ਕੁੱਲ 4 ਜੁੰਮੇ ਹੋਣਗੇ।
ਇਹ ਵੀ ਪੜ੍ਹੋ: Rashifal 15th March 2024: ਵਰਸ਼ਭ, ਤੁਲਾ, ਮਕਰ, ਕੁੰਭ ਰਾਸ਼ੀ ਵਾਲਿਆਂ ਲਈ ਅੱਜ ਦਾ ਦਿਨ ਰਹੇਗਾ ਖ਼ਾਸ, ਜਾਣੋ ਸਾਰੀਆਂ ਰਾਸ਼ੀਆਂ ਦਾ ਰਾਸ਼ੀਫਲ
ਰਮਜ਼ਾਨ ਦਾ ਪਹਿਲਾ ਜੁੰਮਾ ਅੱਜ
ਇਸ ਸਾਲ ਰਮਜ਼ਾਨ ਦੇ ਮਹੀਨੇ ਦੀ ਸ਼ੁਰੂਆਤ 11 ਮਾਰਚ ਤੋਂ ਹੋਈ ਹੈ ਅਤੇ ਸਮਾਪਤੀ 9 ਅਪ੍ਰੈਲ 2024 ਨੂੰ ਹੋਵੇਗੀ। ਰਮਜ਼ਾਨ ਦਾ ਪਹਿਲਾ ਸ਼ੁੱਕਰਵਾਰ ਯਾਨੀ ਕਿ 15 ਮਾਰਚ ਨੂੰ ਹੈ, ਭਾਵ ਕਿ ਅੱਜ ਹੈ। ਇਸਲਾਮ ਵਿੱਚ ਜੁੰਮੇ ਦੀ ਨਮਾਜ਼ ਦਾ ਵਿਸ਼ੇਸ਼ ਮਹੱਤਵ ਹੈ।
ਖ਼ਾਸ ਤੌਰ 'ਤੇ ਰਮਜ਼ਾਨ ਵਿਚ ਜੁੰਮੇ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਰਮਜ਼ਾਨ ਵਿੱਚ ਮੁਸਲਮਾਨ ਵੱਡੀ ਗਿਣਤੀ ਵਿੱਚ ਮਸਜਿਦ ਵਿੱਚ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰਨ ਅਤੇ ਸਿਰ ਝੁਕਾ ਕੇ ਅੱਲ੍ਹਾ ਦੀ ਇਬਾਦਤ ਕਰਨ ਲਈ ਪਹੁੰਚਦੇ ਹਨ।
ਜੁੰਮੇ ਦੀ ਨਮਾਜ ਦਾ ਮਹੱਤਵ
ਇਸਲਾਮ ਧਰਮ ਵਿੱਚ ਰੋਜ਼ਾਨਾ ਪੰਜ ਵਾਰ ਨਮਾਜ਼ ਅਦਾ ਕਰਨਾ ਲਾਜ਼ਮੀ ਮੰਨਿਆ ਗਿਆ ਹੈ। ਪਰ ਜੁੰਮੇ ਦੀ ਨਮਾਜ਼ ਨੂੰ ਖ਼ਾਸ ਮੰਨਿਆ ਜਾਂਦਾ ਹੈ ਕਿਉਂਕਿ ਹਦੀਸ ਸ਼ਰੀਫ਼ ਵਿਚ ਜੁੰਮੇ ਨਮਾਜ਼ ਬਾਰੇ ਕਿਹਾ ਗਿਆ ਹੈ ਕਿ ਹਜ਼ਰਤ ਆਦਮ ਅਲੈਹਿੱਸਸਲਮ ਨੂੰ ਸ਼ੁੱਕਰਵਾਰ ਦੇ ਦਿਨ ਹੀ ਜੰਨਤ ਤੋਂ ਇਸ ਦੁਨੀਆਂ ਵਿਚ ਭੇਜਿਆ ਗਿਆ ਸੀ ਅਤੇ ਉਨ੍ਹਾਂ ਦੀ ਜੰਨਤ ਵਿੱਚ ਵਾਪਸੀ ਵੀ ਜੁੰਮੇ ਦੇ ਦਿਨ ਹੀ ਹੋਈ ਸੀ। ਨਾਲ ਹੀ, ਇਸਲਾਮ ਵਿੱਚ ਇੱਕ ਵਿਸ਼ਵਾਸ ਹੈ ਕਿ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕਰਨ ਨਾਲ, ਅੱਲ੍ਹਾ ਪੂਰੇ ਹਫ਼ਤੇ ਦੀਆਂ ਗ਼ਲਤੀਆਂ ਨੂੰ ਮਾਫ਼ ਕਰ ਦਿੰਦਾ ਹੈ।
ਇਹ ਵੀ ਪੜ੍ਹੋ: Aaj Da Rashifal: 15 ਮਾਰਚ ਦਾ ਦਿਨ ਹੈ ਬੇਹੱਦ ਖ਼ਾਸ, ਇੱਥੇ ਪੜ੍ਹੋ ਸਾਰੀਆਂ 12 ਰਾਸ਼ੀਆਂ ਦਾ ਰਾਸ਼ੀਫਲ