Basant Panchami 2022: ਆ ਰਹੀ ਬਸੰਤ ਪੰਚਮੀ, ਜਾਣੋ ਕਿਉਂ ਪਹਿਨਦੇ ਹਾਂ ਇਸ ਦਿਨ ਪੀਲੇ ਕੱਪੜੇ?
Basant Panchami 2022: ਇਸ ਵਾਰ ਬਸੰਤ ਪੰਚਮੀ ਸ਼ਨੀਵਾਰ 5 ਫਰਵਰੀ ਨੂੰ ਮਨਾਈ ਜਾਵੇਗੀ। ਹਿੰਦੂਆਂ ਲਈ ਇਸ ਪਵਿੱਤਰ ਤਿਉਹਾਰ 'ਤੇ ਵਿਦਿਆ, ਬੋਲਚਾਲ ਤੇ ਗਿਆਨ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ।
Basant Panchami: ਬਸੰਤ ਪੰਚਮੀ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਪੰਜਵੇਂ ਦਿਨ ਯਾਨੀ ਸ਼ਨੀਵਾਰ 5 ਫਰਵਰੀ ਨੂੰ ਮਨਾਈ ਜਾਵੇਗੀ। ਇਸ ਦਿਨ ਵਿੱਦਿਆ, ਬੋਲੀ ਤੇ ਗਿਆਨ ਦੀ ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਲੋਕ ਆਪਣੇ ਘਰਾਂ ਵਿੱਚ ਸੁਆਦੀ ਪਕਵਾਨ ਤੇ ਮਿਠਾਈਆਂ ਬਣਾਉਂਦੇ ਹਨ। ਇਸ ਦੇ ਨਾਲ ਹੀ ਬਸੰਤ ਦੀ ਆਮਦ ਨੂੰ ਲੈ ਕੇ ਕਈ ਥਾਵਾਂ 'ਤੇ ਤਿਉਹਾਰ ਵੀ ਮਨਾਏ ਜਾਂਦੇ ਹਨ ਤੇ ਪੀਲੇ ਕੱਪੜੇ ਪਹਿਨੇ ਲੋਕ ਨੱਚਦੇ-ਗਾਉਂਦੇ ਨਜ਼ਰ ਆਉਂਦੇ ਹਨ। ਬਸੰਤ ਪੰਚਮੀ ਦੇ ਦਿਨ ਲੋਕ ਪੀਲੇ ਰੰਗ ਦੇ ਕੱਪੜੇ ਕਿਉਂ ਪਹਿਨਦੇ ਹਨ ਤੇ ਇਸ ਦਾ ਕੀ ਮਹੱਤਵ ਹੈ, ਆਓ ਤੁਹਾਨੂੰ ਦੱਸਦੇ ਹਾਂ ਇਸ ਬਾਰੇ।
ਕਿਉਂ ਪਾਏ ਜਾਂਦੇ ਪੀਲੇ ਕੱਪੜੇ
ਮੰਨਿਆ ਜਾਂਦਾ ਹੈ ਕਿ ਇਸ ਦਿਨ ਸਭ ਤੋਂ ਪਹਿਲਾਂ ਪੀਤਾਂਬਰ ਪਹਿਨ ਕੇ ਭਗਵਾਨ ਕ੍ਰਿਸ਼ਨ ਨੇ ਦੇਵੀ ਸਰਸਵਤੀ ਦੀ ਪੂਜਾ ਮਾਘ ਸ਼ੁਕਲ ਪੰਚਮੀ ਨੂੰ ਕੀਤੀ ਸੀ। ਉਦੋਂ ਤੋਂ ਬਸੰਤ ਪੰਚਮੀ ਦੇ ਦਿਨ ਸਰਸਵਤੀ ਪੂਜਾ ਦਾ ਪ੍ਰਚਲਨ ਹੈ। ਦੇਵੀ ਸਰਸਵਤੀ ਨੂੰ ਬਾਗੀਸ਼ਵਰੀ, ਭਗਵਤੀ, ਸ਼ਾਰਦਾ, ਵੀਨਾਵਾਦਨੀ ਵਰਗੇ ਕਈ ਨਾਵਾਂ ਨਾਲ ਪੂਜਿਆ ਜਾਂਦਾ ਹੈ।
ਦੂਜੇ ਪਾਸੇ ਜੋਤਿਸ਼ ਸ਼ਾਸਤਰ ਅਨੁਸਾਰ ਪੀਲੇ ਰੰਗ ਦਾ ਸਬੰਧ ਗੁਰੂ ਗ੍ਰਹਿ ਨਾਲ ਹੈ, ਜਿਸ ਨੂੰ ਗਿਆਨ, ਧਨ ਤੇ ਸ਼ੁਭ ਦਾ ਕਾਰਕ ਮੰਨਿਆ ਜਾਂਦਾ ਹੈ। ਗੁਰੂ ਗ੍ਰਹਿ ਦੇ ਪ੍ਰਭਾਵ ਨਾਲ ਧਨ-ਦੌਲਤ ਵਿੱਚ ਵਾਧਾ ਹੁੰਦਾ ਹੈ, ਸੁਖ-ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ, ਪੀਲੇ ਰੰਗ ਦੀ ਵਰਤੋਂ ਕਰਨ ਨਾਲ ਗੁਰੂ ਗ੍ਰਹਿ ਦਾ ਪ੍ਰਭਾਵ ਵਧਦਾ ਹੈ ਤੇ ਜੀਵਨ ਵਿੱਚ ਧਨ, ਦੌਲਤ, ਇੱਜ਼ਤ, ਸ਼ੁਹਰਤ ਦੀ ਪ੍ਰਾਪਤੀ ਹੁੰਦੀ ਹੈ।
ਸ਼ੁਭ ਮੰਨਿਆ ਜਾਂਦਾ ਪੀਲਾ ਰੰਗ
ਪੀਲੇ ਰੰਗ ਨੂੰ ਹਿੰਦੂ ਧਰਮ ਵਿੱਚ ਬਹੁਤ ਸ਼ੁਭ ਮੰਨਿਆ ਜਾਂਦਾ ਹੈ, ਬਸੰਤ ਪੰਚਮੀ ਦੇ ਦਿਨ ਬਸੰਤ ਤਿਉਹਾਰ ਮਨਾਉਣ ਲਈ ਪੀਲੇ ਰੰਗ ਦੇ ਚੌਲ ਬਣਾਏ ਜਾਂਦੇ ਹਨ। ਹਲਦੀ ਤੇ ਚੰਦਨ ਦਾ ਤਿਲਕ ਲਗਾਇਆ ਜਾਂਦਾ ਹੈ। ਪੀਲੇ ਲੱਡੂ ਅਤੇ ਕੇਸਰ ਦਾ ਹਲਵਾ ਬਣਾਇਆ ਜਾਂਦਾ ਹੈ ਤੇ ਦੇਵੀ ਸਰਸਵਤੀ, ਭਗਵਾਨ ਕ੍ਰਿਸ਼ਨ ਤੇ ਭਗਵਾਨ ਵਿਸ਼ਨੂੰ ਨੂੰ ਚੜ੍ਹਾਇਆ ਜਾਂਦਾ ਹੈ। ਪੀਲੇ ਰੰਗ ਦੇ ਕੱਪੜੇ ਪਹਿਨ ਕੇ ਪੂਜਾ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਮਾਤਾ ਸਰਸਵਤੀ, ਭਗਵਾਨ ਕ੍ਰਿਸ਼ਨ ਤੇ ਸ਼੍ਰੀ ਹਰੀ ਵਿਸ਼ਨੂੰ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਆਉਣ ਵਾਲਾ ਸਮਾਂ ਸ਼ੁਭ, ਤਰੱਕੀ ਤੇ ਜੀਵਨ ਵਿੱਚ ਹੋਰ ਸਫਲਤਾਵਾਂ ਵਾਲਾ ਹੋਵੇ।
ਬਸੰਤ ਪੰਚਮੀ ਦਾ ਸ਼ੁਭ ਮੁਹੂਰਤ
ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਪੰਚਮੀ ਤਿਥੀ 5 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 3:47 ਵਜੇ ਤੋਂ ਸ਼ੁਰੂ ਹੋਵੇਗੀ, ਜੋ ਅਗਲੇ ਦਿਨ ਐਤਵਾਰ, 6 ਫਰਵਰੀ ਨੂੰ ਸਵੇਰੇ 03:46 ਵਜੇ ਤੱਕ ਜਾਰੀ ਰਹੇਗੀ। ਬਸੰਤ ਪੰਚਮੀ ਦੀ ਪੂਜਾ ਸੂਰਜ ਚੜ੍ਹਨ ਤੋਂ ਬਾਅਦ ਅਤੇ ਦੁਪਹਿਰ ਤੋਂ ਪਹਿਲਾਂ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: Galwan Valley Clash: ਚੀਨ ਖਿਲਾਫ ਭਾਰਤ ਨੂੰ ਮਿਲਿਆ ਅਮਰੀਕਾ ਦਾ ਸਾਥ, ਯੂਐਸ ਨੇ ਕੀਤਾ ਵੱਡਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904