Vaisakhi 2021: ਇਸ ਸਾਲ ਵੀ ਘਰਾਂ 'ਚ ਹੀ ਮਨਾਉਣਾ ਪਏਗਾ ਵਿਸਾਖੀ ਦਾ ਤਿਉਹਾਰ, ਮੁੜ ਕੋਰੋਨਾ ਦਾ ਕਹਿਰ ਬਣਿਆ ਕਾਰਨ
ਵਿਸਾਖੀ ਤੋਂ ਪਹਿਲਾਂ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਦਰਮਿਆਨ ਇੱਕ ਖੁਸ਼ੀ ਦੀ ਖ਼ਬਰ ਵੀ ਸਾਹਮਣੇ ਆਈ ਹੈ। ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਸੋਮਵਾਰ ਨੂੰ ਪਾਕਿਸਤਾਨ ਦੌਰਾ ਕਰੇਗਾ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਇਸ ਵਾਰ ਵਿਸਾਖੀ ਮੌਕੇ ਕਿਸਾਨਾਂ 'ਚ ਉਤਸ਼ਾਹ ਦੀ ਘਾਟ ਹੈ। ਕਾਰਨ ਜਾਣਨ 'ਤੇ ਪਤਾ ਲੱਗਿਆ ਕਿ ਇੱਕ ਪਾਸੇ ਕੋਰੋਨਾ ਨੇ ਕਿਸਾਨਾਂ ਦੀ ਸਥਿਤੀ ਬਦਤਰ ਕਰ ਦਿੱਤੀ ਹੈ, ਦੂਜੇ ਪਾਸੇ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹਨ। ਬੇਸ਼ੱਕ ਬੀਤੇ ਦਿਨ ਤੋਂ ਮੁੜ ਸਰਕਾਰ ਨਾਲ ਮੀਟਿੰਗ ਬਾਰੇ ਖ਼ਬਰਾਂ ਆਉਣੀਆਂ ਸ਼ੁਰੂ ਹੋਇਆਂ ਹਨ ਪਰ ਇਨ੍ਹਾਂ 'ਤੇ ਅਜੇ ਪੱਕੀ ਮੋਹਰ ਨਹੀਂ ਲੱਗੀ।
ਇਸ ਦਰਮਿਆਨ ਹੀ ਮੰਗਲਵਾਰ ਨੂੰ ਚੌਤਰ ਨਵਰਾਤਰੀ ਦੇ ਨਾਲ-ਨਾਲ ਦੇਸ਼ ਭਰ ਵਿੱਚ ਵਿਸਾਖੀ ਦਾ ਤਿਉਹਾਰ ਵੀ ਮਨਾਇਆ ਜਾਵੇਗਾ। ਪੰਜਾਬ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਵਿਸਾਖੀ ਖਾਲਸਾ ਪੰਥ ਦੀ ਸਥਾਪਨਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਵਿਸਾਖੀ ਦੇ ਦਿਨ ਤੋਂ ਹੀ ਸਿੱਖਾਂ ਦਾ ਨਵਾਂ ਸਾਲ ਸ਼ੁਰੂ ਹੁੰਦਾ ਹੈ। ਇਸ ਦਿਨ ਹਾੜ੍ਹੀ ਦੀਆਂ ਫਸਲਾਂ ਦੀ ਕਟਾਈ ਮਨਾਈ ਜਾਂਦੀ ਹੈ।
ਹਾਲਾਂਕਿ ਕੋਰੋਨਾ ਸੰਕਰਮਣ ਦੇ ਡਰ ਕਰਕੇ ਲੋਕਾਂ ਦੀ ਸਥਿਤੀ ਪਹਿਲਾਂ ਤੋਂ ਠੀਕ ਨਹੀਂ ਹੈ, ਇਸ ਮਹਾਂਮਾਰੀ ਕਰਕੇ ਇੱਕ ਵਾਰ ਫੇਰ ਤੋਂ ਦਿੱਲੀ, ਚੰਡੀਗੜ੍ਹ ਤੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਰਾਤ ਦਾ ਕਰਫਿਊ ਲਾਗੂ ਕੀਤਾ ਗਿਆ ਹੈ। ਇਸ ਤਰ੍ਹਾਂ ਵਿਸਾਖੀ ਦੇ ਰੰਗ ਫਿੱਕੇ ਹੁੰਦੇ ਵੀ ਨਜ਼ਰ ਆ ਰਹੇ ਹਨ। ਕੋਰੋਨਾ ਹੋਣ ਕਾਰਨ ਲੋਕਾਂ ਨੂੰ ਵਿਸਾਖੀ ਦਾ ਤਿਉਹਾਰ ਆਪਣੇ ਘਰਾਂ ਵਿੱਚ ਮਨਾਉਣਾ ਪਏਗਾ।
ਇਸ ਦੇ ਨਾਲ ਹੀ ਵਿਸਾਖੀ ਤੋਂ ਪਹਿਲਾਂ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਦਰਮਿਆਨ ਇੱਕ ਖੁਸ਼ੀ ਦੀ ਖ਼ਬਰ ਵੀ ਸਾਹਮਣੇ ਆਈ ਹੈ। ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਸੋਮਵਾਰ ਨੂੰ ਪਾਕਿਸਤਾਨ ਦੌਰਾ ਕਰੇਗਾ। ਇਸ ਜੱਥੇ ਵਿਚ ਸ਼ਾਮਲ ਲੋਕ ਪਾਕਿਸਤਾਨ ਦੇ ਕਈ ਗੁਰਦੁਆਰਿਆਂ ਵਿਚ ਜਾਣਗੇ।
ਇਸ ਜੱਥੇ ਵਿੱਚ 437 ਸ਼ਰਧਾਲੂ ਹਨ। ਇਨ੍ਹਾਂ ਸਾਰੇ ਯਾਤਰੀਆਂ ਦੀ ਪਾਕਿਸਤਾਨ ਜਾਣ ਤੋਂ ਪਹਿਲਾਂ ਇੱਕ ਕੋਰੋਨਾ ਜਾਂਚ ਸੀ। ਇਨ੍ਹਾਂ ਚੋਂ ਪੰਜ ਯਾਤਰੀਆਂ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਸੀ। ਸਾਰੇ ਯਾਤਰੀ ਸੋਮਵਾਰ ਨੂੰ ਰਵਾਨਾ ਹੋ 22 ਅਪ੍ਰੈਲ ਨੂੰ ਵਾਪਸ ਆਉਣਗੇ। ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਅਹਿਲ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: Gold Price Today, 12 April: 10 ਹਜ਼ਾਰ ਰੁਪਏ ਸਸਤਾ ਹੋਇਆ ਸੋਨਾ, ਚਾਂਦੀ ਦੀਆਂ ਕੀਮਤਾਂ ’ਚ ਵੀ ਗਿਰਾਵਟ, ਚੈੱਕ ਕਰੋ ਅੱਜ ਦਾ ਭਾਅ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904